ਨਸ਼ੇ ਕਾਰਨ ਮਰੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਸਾਂਝਾ ਕਰਨ ਪੁੱਜੇ ਵਿਧਾਇਕ ਡਾ. ਅਗਨੀਹੋਤਰੀ

Friday, Jun 29, 2018 - 05:42 PM (IST)

ਨਸ਼ੇ ਕਾਰਨ ਮਰੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਸਾਂਝਾ ਕਰਨ ਪੁੱਜੇ ਵਿਧਾਇਕ ਡਾ. ਅਗਨੀਹੋਤਰੀ

ਝਬਾਲ (ਨਰਿੰਦਰ) : ਬੀਤੇ ਕੱਲ ਪਿੰਡ ਮੰਨਣ ਵਿਖੇ ਨਸ਼ੀਲੇ ਟੀਕੇ ਕਾਰਣ ਮਰੇ ਨੌਜਵਾਨ ਦੇ ਗ੍ਰਹਿ ਵਿਖੇ ਅੱਜ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਉਚੇਚੇ ਤੌਰ 'ਤੇ ਪਹੁੰਚੇ। ਜਿਥੇ ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ । ਉਨ੍ਹਾਂ ਕਿਹਾ ਕਿ ਇਸ ਗਰੀਬ ਪਰਿਵਾਰ ਦੀ ਉਹ ਹਰ ਸੰਭਵ ਸਹਾਇਤਾ ਕਰਾਉਣਗੇ ਤੇ ਉਨ੍ਹਾਂ ਨੂੰ ਰਹਿਣ ਲਈ 5 ਮਰਲੇ ਦਾ ਪਲਾਂਟ ਵੀ ਦਿੱਤਾ ਜਾਵੇਗਾ। ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਪੂਰੀ ਸਖਤੀ ਵਰਤ ਰਹੀ ਹੈ ਤੇ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆਂ ਨਹੀਂ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸੋਨੂੰ ਦੋਦੇ, ਪੀ. ਏ ਰਾਣਾ ਡਿਆਲ, ਕਸ਼ਮੀਰ ਸਿੰਘ ਮੰਨਣ ਤੇ ਮਹਾਬੀਰ ਸਿੰਘ ਆਦਿ ਹਾਜ਼ਰ ਸਨ।


Related News