ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਸਮਰਪਿਤ ਨਵੀਂ ਯਾਦਗਾਰ ਤਿਆਰ, 14 ਤਾਰੀਖ਼ ਨੂੰ 'ਕੈਪਟਨ' ਕਰਨਗੇ ਉਦਘਾਟਨ

08/12/2021 2:03:11 PM

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇਕ ਨਵੀਂ ਯਾਦਗਾਰ ਤਿਆਰ ਕੀਤੀ ਗਈ ਹੈ। ਸ਼ਹੀਦਾਂ ਨੂੰ ਸਮਰਪਿਤ ਇਸ ਯਾਦਗਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 14 ਅਗਸਤ ਨੂੰ ਲੋਕ ਅਰਪਣ ਕਰਨਗੇ। ਇਹ ਯਾਦਗਾਰ ਰਣਜੀਤ ਐਵੇਨਿਊ 'ਚ ਆਨੰਦ ਅੰਮ੍ਰਿਤ ਪਾਰਕ 'ਚ ਤਿਆਰ ਕੀਤੀ ਗਈ ਹੈ, ਜਿਸ 'ਤੇ ਕਰੀਬ ਸਾਢੇ 3 ਕਰੋੜ ਦਾ ਖਰ਼ਚ ਆਇਆ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਕੈਪਟਨ ਦੀ ਅਪੀਲ 'ਤੇ ਕੇਂਦਰ ਵੱਲੋਂ ਪੰਜਾਬ ਲਈ ਵੈਕਸੀਨ ਦੀ ਸਪਲਾਈ 25 ਫ਼ੀਸਦੀ ਵਧਾਉਣ ਦੇ ਹੁਕਮ

ਇਸ ਯਾਦਗਾਰ ਨੂੰ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮੈਮੋਰੀਅਲ ਪਾਰਕ ਦਾ ਨਾਂ ਦਿੱਤਾ ਗਿਆ ਹੈ। ਇਸ ਯਾਦਗਾਰ ਦੀਆਂ ਕੰਧਾਂ 'ਤੇ 492 ਸ਼ਹੀਦਾਂ ਦੇ ਨਾਂ ਲਿਖੇ ਗਏ ਹਨ। ਹਾਲਾਂਕਿ ਹੁਣ ਤੱਕ ਸਿਰਫ 29 ਸ਼ਹੀਦਾਂ ਦੇ ਪਰਿਵਾਰਾਂ ਦਾ ਪਤਾ ਲੱਗ ਸਕਿਆ ਹੈ ਪਰ ਇਨ੍ਹਾਂ 'ਚੋਂ ਅਜੇ ਵੀ ਕਈ ਸ਼ਹੀਦਾਂ ਦੇ ਪਰਿਵਾਰ ਅਜਿਹੇ ਹਨ, ਜੋ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ 3 ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਸ਼ਹੀਦ ਲਾਲਾ ਹਰੀ ਰਾਮ ਬਹਿਲ ਦੇ ਪੋਤੇ ਮਹੇਸ਼ ਬਹਿਲ ਨੇ ਕਿਹਾ ਕਿ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਣ ਸਮੇਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਪਤਾ ਲਾਉਣ ਲਈ ਇਕ ਕਮੇਟੀ ਬਣਾਈ ਜਾਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਗਿਣਤੀ ਬਾਰੇ ਅੱਜ ਤੱਕ ਸਹੀ ਅੰਕੜੇ ਨਹੀਂ ਮਿਲ ਸਕੇ ਹਨ।
ਇਹ ਵੀ ਪੜ੍ਹੋ : ਗੁਰਪਤਵੰਤ ਸਿੰਘ ਪੰਨੂ ਦੇ ਜੱਦੀ ਪਿੰਡ 'ਚ ਲਹਿਰਾਇਆ ਗਿਆ 'ਤਿਰੰਗਾ' (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News