ਟ੍ਰੈਵਲ ਏਜੰਟਾਂ ਦੇ ਕਾਰਨਾਮੇ ਕਾਰਨ UK ਦੀਆਂ ਸੰਸਥਾਨਾਂ ਦੇ ਰੱਦ ਹੋ ਸਕਦੇ ਹਨ ਲਾਈਸੈਂਸ

12/13/2019 12:18:50 PM

ਜਲੰਧਰ - ਯੂ.ਕੇ ’ਚ ਸਥਾਪਿਤ ਅੱਧੇ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਲਾਈਸੈਂਸ ਪੰਜਾਬ ਦੇ ਟ੍ਰੈਵਲ ਏਜੰਟਾਂ ਦੇ ਕਾਰਨਾਮੇ ਕਾਰਨ ਰੱਦ ਹੋ ਸਕਦੇ ਹਨ। ਇਨ੍ਹਾਂ ਸੰਸਥਾਨਾਂ ਦੇ ਰੱਦ ਹੋਣ ਦਾ ਕਾਰਨ ਇਹ ਹੈ ਕਿ ਇਥੇ ਪੰਜਾਬ ਤੋਂ ਪੜ੍ਹਨ ਗਏ 3 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਾਈ ਛੱਡ ਕੀਤੇ ਚੱਲੇ ਗਏ ਹਨ, ਜਿਸ ਕਾਰਨ ਹਫੜਾ-ਤਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਬਿ੍ਟਿਸ਼ ਦੂਤਾਵਾਸ ਨੂੰ ਹੁਣ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਪੰਜਾਬ ਦੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਦੇ ਸਿਸਟਮ ਨਾਲ ਖਿਲਵਾੜ ਕਰਕੇ 3 ਹਜ਼ਾਰ ਵਿਦਿਆਰਥੀ ਉਨ੍ਹਾਂ ਦੇ ਦੇਸ਼ ਪਹੁੰਚਾ ਦਿੱਤੇ ਹਨ। ਉਕਤ ਵਿਦਿਆਰਥੀਆਂ ਦਾ ਮਕਸਦ ਯੂ.ਕੇ. ’ਚ ਪੜ੍ਹਾਈ ਕਰਨ ਆਉਣਾ ਨਹੀਂ ਸਗੋਂ ਇਥੇ ਰਹਿਣਾ ਹੈ।

ਦੱਸ ਦੇਈਏ ਕਿ ਯੂ.ਕੇ. ਨੇ ਇਸੇ ਸਾਲ ਸਟੱਡੀ ਵੀਜ਼ਾ ਓਪਨ ਕੀਤਾ ਸੀ, ਜਿਸ ’ਚ ਯੂ.ਕੇ. ਨੇ ਆਈਲੈਟਸ ਨਾ ਕਰਨ ਦੀ ਰਾਹਤ ਦਿੱਤੀ ਸੀ। ਜਿਸ ਦਾ ਫਾਇਦਾ ਉਠਾਉਂਦੇ ਹੋਏ ਏਜੰਟਾਂ ਨੇ ਅਜਿਹੇ ਵਿਦਿਆਰਥੀਆਂ ਦੀ ਖੋਜ ਕੀਤੀ, ਜੋ ਯੂ.ਕੇ ’ਚ ਪੜ੍ਹਨਾ ਨਹੀਂ, ਸਗੋਂ ਉਥੇ ਪਹੁੰਚ ਕੇ ਰਹਿਣਾ ਚਾਹੁੰਦੇ ਸਨ। ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਅੰਦਰ ਵਿਦੇਸ਼ ’ਚ ਜਾਣ ਦੀ ਚਾਹਤ ਬਹੁਤ ਜ਼ਿਆਦਾ ਹੈ, ਜਿਸ ਕਾਰਨ ਉਹ ਟੈ੍ਵਲ ਏਜੰਟਾਂ ਦੀਆਂ ਗੱਲਾਂ ’ਚ ਆ ਜਾਂਦੇ ਹਨ। 


rajwinder kaur

Content Editor

Related News