ਅਹਿਮ ਖ਼ਬਰ: ਕਿਸਾਨਾਂ ਨੇ ਲਾਏ ਹਾਈਵੇਅ ''ਤੇ ਡੇਰੇ, ਜਲੰਧਰ ਟ੍ਰੈਫਿਕ ਪੁਲਸ ਨੇ ਡਾਇਵਰਟ ਕੀਤੇ ਰੂਟ
Friday, Aug 20, 2021 - 10:47 AM (IST)
ਜਲੰਧਰ (ਵਰਣ)- ਗੰਨਾ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੰਨਾ ਖ਼ਰੀਦ ਮੁੱਲ ਵਧਾਉਣ ਅਤੇ ਪੰਜਾਬ ਦੀਆਂ ਸ਼ੂਗਰ ਮਿੱਲਾਂ ਵੱਲੋਂ ਖ਼ਰੀਦੇ ਗਏ ਗੰਨੇ ਦੇ ਪੈਸੇ ਅਦਾ ਨਾ ਕਰਨ ਦੇ ਮਾਮਲੇ ਵਿਚ ਧੰਨੋਵਾਲੀ ਫਾਟਕ ਦੇ ਸਾਹਮਣੇ ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਿਰੋਧ ਪ੍ਰਦਰਸ਼ਨ ਅੱਜ ਕੀਤਾ ਜਾ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਟ੍ਰੈਫਿਕ ਪੁਲਸ ਨੇ ਰੂਟ ਡਾਇਵਰਟ ਕੀਤੇ ਹਨ।
ਇਹ ਵੀ ਪੜ੍ਹੋ: ਆਦਮਪੁਰ 'ਚ ਸ਼ਰਮਨਾਕ ਘਟਨਾ, ਦਿਵਿਆਂਗ ਨੌਜਵਾਨ ਵੱਲੋਂ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਇਹ ਰੂਟ ਕੀਤੇ ਗਏ ਤੈਅ
ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਪਠਾਨਕੋਟ-ਅੰਮ੍ਰਿਤਸਰ ਵੱਲ ਜਾਣ ਵਾਲੇ ਟ੍ਰੈਫਿਕ ਲਈ ਪਠਾਨਕੋਟ ਚੌਂਕ, ਲੰਮਾ ਪਿੰਡ ਚੌਂਕ ਅਤੇ ਚੁਗਿੱਟੀ ਚੌਂਕ ਦਾ ਰੂਟ ਤੈਅ ਕੀਤਾ ਗਿਆ ਹੈ ਜਦਕਿ ਹੁਸ਼ਿਆਰਪੁਰ ਵੱਲ ਜਾਣ ਵਾਲੇ ਵਾਹਨਾਂ ਲਈ ਢਿੱਲਵਾਂ ਚੌਂਕ, ਲਾਡੋਵਾਲੀ ਰੋਡ, ਪੀ. ਏ. ਪੀ. ਚੌਂਕ, ਰਾਮਾ ਮੰਡੀ ਚੌਂਕ ਅਤੇ ਫਗਵਾੜਾ ਜੰਡਿਆਲਾ ਵੱਲ ਜਾਣ ਵਾਲੇ ਟ੍ਰੈਫਿਕ ਲਈ ਟੀ-ਪੁਆਇੰਟ ਨੇੜੇ ਹਵੇਲੀ, ਫਗਵਾੜਾ ਚੌਂਕ ਕੈਂਟਰ 'ਤੇ ਡਾਇਵਰਟ ਕੀਤਾ ਗਿਆ। ਇਸੇ ਤਰ੍ਹਾਂ ਮੋਗਾ, ਸ਼ਾਹਕੋਟ ਅਤੇ ਨਕੋਦਰ ਵੱਲ ਆਵਾਜਾਈ ਲਈ ਟੀ-ਪੁਆਇੰਟ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ ਅਤੇ ਟੀ-ਪੁਆਇੰਟ ਨਕੋਦਰ ਚੌਂਕ 'ਤੇ ਟ੍ਰੈਫਿਕ ਡਾਇਵਰਟ ਹੋਵੇਗਾ।
ਡੀ. ਸੀ. ਪੀ. ਡੋਗਰਾ ਨੇ ਕਿਹਾ ਕਿ ਹੁਸ਼ਿਆਰਪੁਰ ਵੱਲੋਂ ਐਂਟਰੀ ਪੁਆਇੰਟ ਅਤੇ ਕੁਝ ਡਾਇਵਰਸ਼ਨ ਰੂਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਥੋਂ ਵੀ ਲੋਕ ਡਾਇਵਰਟ ਰੂਟ ਦੀ ਵਰਤੋਂ ਕਰਨ ਡੀ. ਸੀ. ਪੀ. ਨੇ ਕਿਹਾ ਜੇਕਰ ਕਿਸੇ ਨੂੰ ਵੀ ਪ੍ਰੇਸ਼ਾਨੀ ਹੋਵੇ ਤਾਂ ਉਹ ਟ੍ਰੈਫਿਕ ਪੁਲਸ ਦੀ ਹੈਲਪਲਾਈਨ ਨੰਬਰ 0181-2227296 ’ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਸ ਦੇ ਕਰਮਚਾਰੀ ਵੀ ਡਾਇਵਰਸ਼ਨ ਰੂਟ ’ਤੇ ਤਾਇਨਾਤ ਰਹਿਣਗੇ।
ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਦੇ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਪਲਾਨਿੰਗ ’ਚ ਸ਼ਾਮਲ ਸੀ ਕਾਰੋਬਾਰੀ ਟਿੰਕੂ ਦਾ ਕਾਤਲ ਪੁਨੀਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।