ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ

09/14/2020 10:12:58 AM

ਜਲੰਧਰ/ਅੰਮ੍ਰਿਤਸਰ (ਵਿਸ਼ੇਸ਼) : ਆਪਣੇ ਯੂ-ਟਿਊਬ ਚੈਨਲ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਸਿੱਖਸ ਫਾਰ ਜਸਟਿਸ ਦੇ ਸਰਪ੍ਰਸਤ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਚੈਨਲ ਨੂੰ ਦੂਰਸੰਚਾਰ ਮੰਤਰਾਲਾ ਨੇ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ। ਇਸ ਚੈਨਲ 'ਤੇ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਇਸ ਚੈਨਲ ਦੇ ਵੀਡੀਓ ਭਾਰਤ 'ਚ ਉਨ੍ਹਾਂ ਲੋਕਾਂ ਨੂੰ ਨਜ਼ਰ ਆ ਰਹੇ ਸਨ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸੀ। ਸ਼ਨੀਵਾਰ ਸ਼ਾਮ ਤੋਂ ਇਹ ਭਾਰਤ 'ਚ ਪੂਰੀ ਤਰ੍ਹਾਂ ਬਲਾਕ ਹੋ ਗਿਆ ਅਤੇ ਹੁਣ ਭਾਰਤ 'ਚ ਪੰਨੂ ਦੇ ਭੜਕਾਊ ਵੀਡੀਓ ਨਹੀਂ ਵੇਖੇ ਜਾ ਸਕਣਗੇ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, 6 ਸਾਲਾਂ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਯੂ-ਟਿਊਬ 'ਤੇ ਵੀਡੀਓ ਵੇਖ ਕੇ ਗੁੰਮਰਾਹ ਹੋਏ ਨੌਜਵਾਨ
ਅਸਲ 'ਚ 15 ਅਗਸਤ ਤੋਂ ਪਹਿਲਾਂ ਪੰਨੂ ਨੇ ਆਪਣੇ ਇਸ ਚੈਨਲ 'ਤੇ ਵੀਡੀਓ ਜਾਰੀ ਕਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਂਦਿਆਂ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਲਾਲਚ ਦਿੱਤਾ ਸੀ। ਉਨ੍ਹਾਂ ਨੂੰ ਇਸ ਬਦਲੇ 3,000 ਡਾਲਰ ਤਕ ਦੀ ਪੇਸ਼ਕਸ਼ ਕੀਤੀ ਗਈ ਸੀ। ਇੰਨਾ ਹੀ ਨਹੀਂ, ਪੰਨੂ ਨੇ ਯੂ-ਟਿਊਬ 'ਤੇ ਜਾਰੀ ਵੀਡੀਓ ਰਾਹੀਂ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਵਾਲੇ ਨੂੰ ਸਵਾ ਲੱਖ ਡਾਲਰ ਦੇਣ ਦਾ ਲਾਲਚ ਵੀ ਦਿੱਤਾ ਸੀ। ਵੀਡੀਓ ਦੇਖਣ ਤੋਂ ਬਾਅਦ ਗੁੰਮਰਾਹ ਹੋਏ ਨੌਜਵਾਨਾਂ ਵਲੋਂ ਪੰਜਾਬ 'ਚ ਮੋਗਾ ਸਮੇਤ ਕੁਝ ਥਾਵਾਂ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਦੀਆਂ ਘਟਨਾਵਾਂ ਹੋਈਆਂ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਭਾਰਤ 'ਚ ਪੰਨੂ ਦਾ ਯੂ-ਟਿਊਬ ਚੈਨਲ ਉਨ੍ਹਾਂ ਲੋਕਾਂ ਨੂੰ ਨਜ਼ਰ ਆ ਰਿਹਾ ਸੀ ਜਿਨ੍ਹਾਂ ਨੇ ਇਸ ਨੂੰ ਸਬਸਕ੍ਰਾਈਬ ਕੀਤਾ ਹੋਇਆ ਸੀ। ਇਹ ਗੱਲ ਸੂਚਨਾ ਅਤੇ ਟੈਲੀਕਾਮ ਮੰਤਰਾਲਾ ਤਕ ਗਈ ਅਤੇ ਪੰਨੂ ਦੇ ਚੈਨਲ ਨੂੰ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :  ਡਾਕੀਆ ਘਰ 'ਚ ਦੇ ਗਿਆ ਪਾਸਪੋਰਟ, ਵੇਖ ਪਰਿਵਾਰ ਦੇ ਉਡ ਗਏ ਹੋਸ਼

ਪੰਨੂ ਇਸ ਚੈਨਲ ਰਾਹੀਂ ਪੰਜਾਬ 'ਚ ਕਿਸਾਨਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਸਿੱਖਸ ਫਾਰ ਜਸਟਿਸ ਰਾਹੀਂ 3,500 ਰੁਪਏ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਪਹਿਲਾਂ ਤੋਂ ਬੰਦ ਪਈਆਂ ਟਰੇਨਾਂ ਰੋਕਣ ਲਈ ਉਕਸਾਇਆ ਗਿਆ ਸੀ। ਇਹ ਸੂਚਨਾ ਵੀ ਕੇਂਦਰ ਤਕ ਪਹੁੰਚੀ, ਜਿਸ ਦਾ ਅਸਰ ਪੰਨੂ ਦੇ ਚੈਨਲ ਨੂੰ ਬਲਾਕ ਕਰਨ ਦੇ ਰੂਪ 'ਚ ਸਾਹਮਣੇ ਆਇਆ ਹੈ।


Baljeet Kaur

Content Editor

Related News