ਖ਼ੁਲਾਸਾ: ਇਕ ਵਿਸ਼ੇਸ਼ ਲੈਂਡ ਮਾਫ਼ੀਆ ਨੂੰ ਕਰੋੜਾਂ ਦਾ ਫਾਇਦਾ ਪਹੁੰਚਾ ਗਏ ਜਲੰਧਰ ਸਮਾਰਟ ਸਿਟੀ ਦੇ 2 ਪ੍ਰਾਜੈਕਟ

Sunday, Aug 21, 2022 - 02:52 PM (IST)

ਖ਼ੁਲਾਸਾ: ਇਕ ਵਿਸ਼ੇਸ਼ ਲੈਂਡ ਮਾਫ਼ੀਆ ਨੂੰ ਕਰੋੜਾਂ ਦਾ ਫਾਇਦਾ ਪਹੁੰਚਾ ਗਏ ਜਲੰਧਰ ਸਮਾਰਟ ਸਿਟੀ ਦੇ 2 ਪ੍ਰਾਜੈਕਟ

ਜਲੰਧਰ (ਖੁਰਾਣਾ)– ਪੰਜਾਬ ’ਤੇ ਸੱਤਾਧਾਰੀ ਭਗਵੰਤ ਮਾਨ ਸਰਕਾਰ ਦੇ ਨਿਰਦੇਸ਼ਾਂ ’ਤੇ ਜਲੰਧਰ ਦੇ ਵਿਜੀਲੈਂਸ ਬਿਊਰੋ ਨੇ ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਦੀ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ। ਇਸ ਸਿਲਸਿਲੇ ਵਿਚ ਜਾਂਚ ਅਧਿਕਾਰੀਆਂ ਨੇ ਜਿੱਥੇ ਜਲੰਧਰ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀਆਂ ਫਾਈਲਾਂ ਤਲਬ ਕਰ ਲਈਆਂ ਹਨ, ਉਥੇ ਹੀ ਇਹ ਰਿਕਾਰਡ ਵੀ ਜੁਟਾਇਆ ਜਾ ਰਿਹਾ ਹੈ ਕਿ ਕਿਸ-ਕਿਸ ਅਧਿਕਾਰੀ ਨੇ ਆਪਣੇ ਸਮੇਂ ਦੌਰਾਨ ਜਲੰਧਰ ਸਮਾਰਟ ਸਿਟੀ ਨਾਲ ਜੁੜੇ ਕਿਸ-ਕਿਸ ਪ੍ਰਾਜੈਕਟ ਦੀ ਫਾਈਲ ’ਤੇ ਕਿਸ-ਕਿਸ ਸਟੇਜ ’ਤੇ ਦਸਤਖ਼ਤ ਕੀਤੇ।

ਵਿਜੀਲੈਂਸ ਨੇ ਹੁਣ ਤੱਕ ਜਿਹੜਾ ਰਿਕਾਰਡ ਜੁਟਾਇਆ ਹੈ, ਉਸ ਅਨੁਸਾਰ ਜਲੰਧਰ ਸਮਾਰਟ ਸਿਟੀ ਵਿਚ ਸੀ. ਈ. ਓ. ਦੇ ਅਹੁਦੇ ’ਤੇ ਰਹੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਰਣੇਸ਼ ਸ਼ਰਮਾ ਤੋਂ ਇਲਾਵਾ ਟੀਮ ਲੀਡਰ ਕੁਲਵਿੰਦਰ ਸਿੰਘ ਅਤੇ ਪ੍ਰਾਜੈਕਟ ਐਕਸਪਰਟ ਲਖਵਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਜਲੰਧਰ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਸਿਰੇ ਚੜ੍ਹੇ ਅਤੇ ਇਸ ਕਾਰਜਕਾਲ ਦੌਰਾਨ ਠੇਕੇਦਾਰਾਂ ਨੇ ਕਰੋੜਾਂ ਰੁਪਏ ਦੇ ਕੰਮ ਕਰ ਕੇ ਕਰੋੜਾਂ ਰੁਪਏ ਦੀ ਪੇਮੈਂਟ ਲਈ। ਇਹ ਵੱਖ ਗੱਲ ਹੈ ਕਿ ਪ੍ਰਾਜੈਕਟ ਦੀ ਸਾਈਟ ਵਿਜ਼ਿਟ ਕੀਤੇ ਬਿਨਾਂ ਹੀ ਠੇਕੇਦਾਰਾਂ ਨੂੰ ਭੁਗਤਾਨ ਕਰ ਦਿੱਤੇ ਗਏ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਘਟੀਆ ਕੰਮ ਹੁਣ ਅਫ਼ਸਰਾਂ ਲਈ ਹੀ ਸਿਰਦਰਦੀ ਬਣੇ ਹੋਏ ਹਨ।

ਇਹ ਵੀ ਪੜ੍ਹੋ: ਥਾਣੇ 'ਚੋਂ ਡਿਊਟੀ ਦੇ ਕੇ ਘਰ ਪਰਤੀ ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਮੌਤ ਦਾ ਕਾਰਨ ਜਾਣ ਉੱਡੇ ਸਭ ਦੇ ਹੋਸ਼

2 ਪ੍ਰਾਜੈਕਟਾਂ ਦੇ ਪਾਈਪਲਾਈਨ ’ਚ ਰਹਿੰਦੇ ਹੋਏ ਹੀ ਕਰੋੜਾਂ ਦੀ ਜ਼ਮੀਨ ਦੇ ਹੋਏ ਸੌਦੇ

ਇਸ ਮਾਮਲੇ ਵਿਚ ਸਾਹਮਣੇ ਆ ਰਹੇ ਇਕ ਸ਼ਿਕਾਇਤਕਰਤਾ ਦੀ ਮੰਨੀਏ ਤਾਂ ਜਲੰਧਰ ਸਮਾਰਟ ਸਿਟੀ ਦੇ ਸਿਰਫ਼ 2 ਪ੍ਰਾਜੈਕਟਾਂ ਨੇ ਹੀ ਸ਼ਹਿਰ ਵਿਚ ਸਰਗਰਮ ਵਿਸ਼ੇਸ਼ ਲੈਂਡ ਮਾਫ਼ੀਆ ਨੂੰ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾ ਦਿੱਤਾ। ਕਿਹਾ ਜਾ ਰਿਹਾ ਹੈ ਕਿ ਇਸ ਲੈਂਡ ਮਾਫ਼ੀਆ ਦਾ ਸਰਗਣਾ ਨਰਿੰਦਰ ਸਿਨੇਮਾ ਦੇ ਨੇੜੇ ਇਕ ਮਾਰਕੀਟ ਵਿਚ ਟੂਰਿਜ਼ਮ ਨਾਲ ਸਬੰਧਤ ਕਾਰੋਬਾਰ ਕਰਦਾ ਹੈ ਪਰ ਉਸਦੀ ਨੇੜਤਾ ਪੰਜਾਬ ਦੇ ਇਕ ਅਜਿਹੇ ਵੱਡੇ ਅਫ਼ਸਰ ਨਾਲ ਹੈ, ਜਿਹੜਾ ਬੇਨਾਮੀ ਪ੍ਰਾਪਰਟੀ ਦੀ ਖ਼ਰੀਦੋ-ਫਰੋਖਤ ਨਾਲ ਜੁੜਿਆ ਹੋਇਆ ਹੈ। ਸੂਤਰਾਂ ਦੇ ਮੁਤਾਬਕ ਇਸ ਲੈਂਡ ਮਾਫ਼ੀਆ ਨੇ ਸਮਾਰਟ ਸਿਟੀ ਦੇ ਦੋਵਾਂ ਪ੍ਰਾਜੈਕਟਾਂ ਦੇ ਪਾਈਪਲਾਈਨ ਵਿਚ ਰਹਿੰਦੇ ਹੋਏ ਵਿਨੇ ਮੰਦਿਰ ਨੇੜਿਓਂ ਨਿਕਲੀ 120 ਫੁੱਟੀ ਰੋਡ ਦੇ ਆਲੇ-ਦੁਆਲੇ ਨਾ ਸਿਰਫ਼ ਕਈ ਪਲਾਟ ਖ਼ਰੀਦੇ, ਸਗੋਂ ਅਰਬਨ ਅਸਟੇਟ ਤੋਂ ਸੁਭਾਨਾ ਵੱਲ ਨਿਕਲਣ ਵਾਲੇ ਬਾਈਪਾਸ ਦੇ ਆਲੇ-ਦੁਆਲੇ ਵੀ ਕਈ ਕਨਾਲ ਖੇਤੀਬਾੜੀ ਯੋਗ ਜ਼ਮੀਨ ਖ਼ਰੀਦੀ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਜ਼ਮੀਨਾਂ ਦੇ ਸਾਰੇ ਸੌਦਿਆਂ ਦੀ ਪੇਮੈਂਟ ਤਤਕਾਲ ਰੂਪ ਵਿਚ ਕੀਤੀ ਗਈ। ਰਜਿਸਟਰੀ ਭਾਵੇਂ ਕੁਲੈਕਟਰ ਰੇਟ ’ਤੇ ਕਰਵਾਈ ਗਈ ਪਰ ਮਾਰਕੀਟ ਰੇਟ ਦੇ ਫਰਕ ਵਾਲੀ ਬਾਕੀ ਰਕਮ ਉਸੇ ਸਮੇਂ ਟੇਬਲ ’ਤੇ ਦੇ ਦਿੱਤੀ ਗਈ।

ਸ਼ਿਕਾਇਤਕਰਤਾ ਮੁਤਾਬਕ ਸਮਾਰਟ ਸਿਟੀ ਦੇ ਦੋਵਾਂ ਪ੍ਰਾਜੈਕਟਾਂ ਦੀ ਸੂਚਨਾ ਪਹਿਲਾਂ ਹੀ ਲੈਂਡ ਮਾਫੀਆ ਨੂੰ ਜਾਣਬੁੱਝ ਕੇ ਲੀਕ ਕੀਤੀ ਗਈ। ਕਿਹਾ ਜਾ ਰਿਹਾ ਹੈ ਕਿ ਉਸ ਟਾਈਮਿੰਗ ਦੌਰਾਨ ਇਨ੍ਹਾਂ ਦੋਵਾਂ ਇਲਾਕਿਆਂ ਵਿਚ ਹੋਏ ਜ਼ਮੀਨੀ ਸੌਦਿਆਂ ਦੀ ਜੇਕਰ ਵਿਜੀਲੈਂਸ ਜਾਂ ਈ. ਡੀ. ਤੋਂ ਜਾਂਚ ਕਰਵਾਈ ਜਾਵੇ ਤਾਂ ਵੱਡੇ-ਵੱਡੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ’ਤੇ ਇਸ ਦੀ ਗਾਜ ਡਿੱਗ ਸਕਦੀ ਹੈ।

ਇਹ ਵੀ ਪੜ੍ਹੋ:  ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News