ਜਲੰਧਰ : ਸਕੂਲ ਦੇ ਦਫ਼ਤਰ ’ਚ ਜਨਾਨੀ ਨਾਲ ਰੰਗੇ ਹੱਥੀਂ ਫੜਿਆ ਗਿਆ ਪ੍ਰਿੰਸੀਪਲ

Friday, Mar 19, 2021 - 06:37 PM (IST)

ਜਲੰਧਰ : ਸਕੂਲ ਦੇ ਦਫ਼ਤਰ ’ਚ ਜਨਾਨੀ ਨਾਲ ਰੰਗੇ ਹੱਥੀਂ ਫੜਿਆ ਗਿਆ ਪ੍ਰਿੰਸੀਪਲ

ਜਲੰਧਰ - ਜਲੰਧਰ ਦੇ ਪਟੇਲ ਚੌਕ ਨੇੜੇ ਸਥਿਤ ਇਕ ਵੱਡੇ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਜਨਾਨੀ ਨਾਲ ਸਕੂਲ ਦੇ ਦਫ਼ਤਰ ਵਿਚ ਫੜੇ ਜਾਣ ਤੋਂ ਬਾਅਦ ਬਵਾਲ ਮਚ ਗਿਆ। ਦਰਅਸਲ ਸਕੂਲ ਦੇ ਦਫ਼ਤਰ ਵਿਚ ਜਨਾਨੀ ਨਾਲ ਲੋਕਾਂ ਨੇ ਪ੍ਰਿੰਸੀਪਲ ਨੂੰ ਘੇਰ ਲਿਆ ਅਤੇ ਹੰਗਾਮਾ ਕਰ ਦਿੱਤਾ। ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਪ੍ਰਿੰਸੀਪਲ ਅਤੇ ਉਕਤ ਜਨਾਨੀ ਨੂੰ ਥਾਣੇ ਲੈ ਗਈ। 

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਵਿਦਿਅਕ ਅਦਾਰੇ ਬੰਦ, ਸਿਨੇਮਾ ਘਰਾਂ ਤੇ ਬਾਜ਼ਾਰਾਂ ਲਈ ਹੁਕਮ ਜਾਰੀ

ਦਰਅਸਲ ਬੀਤੀ ਰਾਤ ਲਗਭਗ 8 ਵਜੇ ਪਟੇਲ ਚੌਕ ਸਥਿਤ ਇਕ ਵੱਡੇ ਸਕੂਲ ਦੇ ਬਾਹਰ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਿੰਸੀਪਲ ਦੇ ਨਾਲ ਇਕ ਜਨਾਨੀ ਵੀ ਦਫ਼ਤਰ ਅੰਦਰ ਹੈ ਅਤੇ ਦਫ਼ਤਰ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਹੈ। ਇਸ ਦੌਰਾਨ ਲੋਕਾਂ ਦਾ ਗੁੱਸਾ ਦੇਖ ਪੁਲਸ ਨੇ ਵਿਚ ਦਖਲ ਦਿੱਤਾ ਅਤੇ ਪ੍ਰਿੰਸੀਪਲ ਤੋਂ ਕੁੰਡੀ ਖੁਲ੍ਹਵਾਈ। ਜਦੋਂ ਦਫ਼ਤਰ ਵਿਚ ਦਰਵਾਜ਼ਾ ਖੁੱਲ੍ਹਾ ਤਾਂ ਪ੍ਰਿੰਸੀਪਲ ਨਾਲ ਇਕ ਜਨਾਨੀ ਮੌਜੂਦ ਸੀ, ਜਿਨ੍ਹਾਂ ਨੂੰ ਦੇਖ ਕੇ ਲੋਕ ਹੋਰ ਭੜਕ ਗਏ ਅਤੇ ਪ੍ਰਿੰਸੀਪਲ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਹੱਥੋਪਾਈ ਤਕ ਕਰ ਦਿੱਤੀ। ਪੁਲਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੂੰ ਸੰਭਾਲਿਆ ਅਤੇ ਪ੍ਰਿੰਸੀਪਲ ਨੂੰ ਬਚਾਉਂਦੀ ਹੋਈ ਥਾਣੇ ਲੈ ਗਏ। 

ਇਹ ਵੀ ਪੜ੍ਹੋ : ਪਟਿਆਲਾ : ਰਜਿੰਦਰਾ ਹਸਪਤਾਲ ਦਾ ਹੈਰਾਨ ਕਰਦਾ ਮਾਮਲਾ, 4 ਸਾਲਾ ਬੱਚੇ ਦੇ ਢਿੱਡ ’ਚੋ ਜੋ ਨਿਕਲਿਆ ਦੇਖ ਡਾਕਟਰਾਂ ਦੇ ਵੀ ਉੱਡੇ ਹੋਸ਼

ਉਕਤ ਜਨਾਨੀ ਦੇ ਦਿਓਰ ਹਰੀਸ਼ ਸ਼ਰਮਾ ਨੇ ਦੱਸਿਆ ਕਿ 7 ਵਜੇ ਉਸ ਨੂੰ ਫੋਨ ਆਇਆ ਸੀ ਕਿ ਇਕ ਜਨਾਨੀ ਸਕੂਲ ਦੇ ਅੰਦਰ ਗਈ ਹੈ, ਜੋ ਉਸ ਦੀ ਰਿਸ਼ਤੇ ’ਚ ਭਾਬੀ ਲੱਗਦੀ ਹੈ। ਉਹ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਸਕੂਲ ਦੇ ਪ੍ਰਿੰਸੀਪਲ ਦਫ਼ਤਰ ਦੇ ਅੰਦਰ ਕੁੰਡੀ ਲੱਗੀ ਹੋਈ ਸੀ। ਪੁਲਸ ਦੇ ਆਉਣ ’ਤੇ ਦਫਤਰ ਨੂੰ ਖੁਲ੍ਹਵਾਇਆ ਗਿਆ। ਜਦੋਂ ਦੇਖਿਆ ਤਾਂ ਉਸ ਦੀ ਭਾਬੀ ਪ੍ਰਿੰਸੀਪਲ ਨਾਲ ਸੀ। ਹਰੀਸ਼ ਨੇ ਕਿਹਾ ਕਿ ਉਸ ਦੇ ਭਰਾ-ਭਾਬੀ ਦੇ ਵਿਆਹ ਨੂੰ 14 ਸਾਲ ਹੋ ਗਏ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਹਥਿਆਰਾਂ ਸਣੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਯੂ.ਕੇ. ਤੋਂ ਮਿਲੇ ਸੀ ਕਤਲ ਕਰਨ ਦੇ ਹੁਕਮ

ਉਧਰ ਥਾਣਾ ਡਿਵੀਜ਼ਨ ਦੋ ਦੇ ਏ. ਐੱਸ. ਆਈ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਹਰੀਸ਼ ਸ਼ਰਮਾ ਦੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਭਾਬੀ ਦਾ ਇਕ ਸਕੂਲ ਦੇ ਪ੍ਰਿੰਸੀਪਲ ਨਾਲ ਨਜਾਇਜ਼ ਰਿਸ਼ਤਾ ਹੈ। ਅੱਜ ਉਨ੍ਹਾਂ ਨੇ ਉਕਤ ਜਨਾਨੀ ਨੂੰ ਪ੍ਰਿੰਸੀਪਲ ਨਾਲ ਰੰਗੇ ਹੱਥੀਂ ਦਬੋਚ ਲਿਆ। ਪ੍ਰਿੰਸੀਪਲ ਅਤੇ ਉਕਤ ਜਨਾਨੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਨੇ ਕਰਵਾਈ ਦਿਲ ਕੰਬਾਉਣ ਵਾਲੀ ਵਾਰਦਾਤ, ਸੜਕ ਵਿਚਕਾਰ ਵੱਢਿਆ ਵਿਅਕਤੀ


author

Gurminder Singh

Content Editor

Related News