43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ
Wednesday, Nov 02, 2022 - 06:23 PM (IST)
ਜਲੰਧਰ- ਉੱਚਾਈ ਨੂੰ ਲੈ ਕੇ ਮਸ਼ਹੂਰ ਅਤੇ ਦੁਨੀਆ ਦੇ ਨਕਸ਼ੇ ’ਤੇ ਜਲੰਧਰ ਦਾ ਨਾਂ ਦਰਜ ਕਰਵਾਉਣ ਵਾਲਾ ਟੀ. ਵੀ. ਟਾਵਰ ਰਿਟਾਇਰ ਹੋ ਗਿਆ ਹੈ। ਇਹ ਹੁਣ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਪੇਸ਼ ਨਹੀਂ ਕਰੇਗਾ। ਟਾਵਰ ਦੀ ਪਛਾਣ ਹੀ ਟੀ. ਵੀ. ਦੇ ਨਾਮ ਨਾਲ ਪ੍ਰਸਿੱਧ ਹੋਈ ਸੀ ਪਰ 43 ਸਾਲ ਦੀ ਸੇਵਾ ਮਗਰੋਂ 31 ਅਕਤੂਬਰ ਤੋਂ ਪ੍ਰੋਗਰਾਮ ਪੇਸ਼ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਟਾਵਰ ਤੋਂ ਲਾਂਚਿੰਗ ਬੰਦ ਕਰਨ ਦੀ ਪੁਸ਼ਟੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਮੁਖੀ ਆਰ. ਕੇ. ਜਾਰੰਗਲ ਨੇ ਕੀਤੀ ਹੈ। ਇਹ ਟੀ. ਵੀ. ਟਾਵਰ ਲਗਭਗ 100 ਕਿਲੋਮੀਟਰ ਦੇ ਦਾਇਰੇ ’ਚ ਓਮਨੀ ਡਾਇਰੈਕਸ਼ਨ ’ਚ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਲਾਂਚਿੰਗ ਕਰਦਾ ਸੀ।
ਜਾਣੋ ਕੀ ਹੈ ਟਾਵਰ ਦੀ ਖ਼ਾਸੀਅਤ
ਇਸ ਟੀ. ਵੀ. ਟਾਵਰ ਦਾ ਨਿਰਮਾਣ 1975 ’ਚ ਕੀਤਾ ਗਿਆ ਸੀ ਅਤੇ 1979 ’ਚ ਪ੍ਰੋਗਰਾਮ ਲਾਂਚ ਕਰਨ ਲਈ ਬਣ ਕੇ ਤਿਆਰ ਹੋਇਆ ਸੀ। ਇਸ ਦੀ ਉੱਚਾਈ 800 ਫੁੱਟ (225 ਮੀਟਰ) ਦੇ ਲਗਭਗ ਹੈ। 100 ਕਿਲੋਮੀਟਰ ਦੇ ਦਾਇਰੇ ’ਚ ਟਾਵਰ ਤੋਂ ਸੇਵਾਵਾਂ ਦਾ ਪ੍ਰਸਾਰਣ ਹੁੰਦਾ ਸੀ। 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ਪ੍ਰੋਗਰਾਮ ਲਾਂਚਿੰਗ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗ਼ਰੀਬ ਮਾਂ ਨੇ ਕਰਜ਼ ਚੁੱਕ ਦੁਬਈ ਭੇਜੀ ਧੀ, ਔਖੇ ਹੋਏ ਸਹੁਰਾ ਪਰਿਵਾਰ ਨੇ ਕੁੱਟ-ਕੁੱਟ ਪਾ ਦਿੱਤੇ ਨੀਲ
ਕੀ ਰਹੀ ਵਜ੍ਹਾ
ਟੀ. ਵੀ. ਟਾਵਰ ਦੇ ਲਾਂਚਿੰਗ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਕਾਰਨ ਸਿਰਫ਼ ਡਿਜੀਟਲ ਤਕਨੀਕ ਬਣੀ ਹੈ। ਹੁਣ ਡਿਸ਼ ਟੀ. ਵੀ. ਅਤੇ ਵੱਖ-ਵੱਖ ਐਪਸ ਦੇ ਜ਼ਰੀਏ ਦੂਰਦਰਸ਼ਨ ਦੇ ਪ੍ਰੋਗਰਾਮ ਲੋਕਾਂ ਤੱਕ ਪਹੁੰਚ ਰਹੇ ਹਨ। ਇਸੇ ਕਾਰਨ ਟੀ. ਵੀ. ਟਾਵਰ ਨਾਲ ਦੂਰਦਰਸ਼ਨ ਦੇ ਪ੍ਰੋਗਰਾਮ ਪੇਸ਼ ਕਰਨ ਦੀ ਕੋਈ ਜ਼ਰੂਰਤ ਹੀ ਬਾਕੀ ਨਹੀਂ ਬਚੀ ਹੈ।
ਟਾਵਰ ਦੇ ਨਾਂ ’ਤੇ ਹਨ ਕਈ ਕਾਲੋਨੀਆਂ
ਟੀ. ਵੀ. ਟਾਵਰ ਇੰਨਾ ਪ੍ਰਸਿੱਧ ਹੈ ਕਿ ਨੇੜੇ ਦੀਆਂ ਕੁਝ ਕਾਲੋਨੀਆਂ ਦੇ ਨਾਂ ਤੱਕ ਵੀ ਟਾਵਰ ਦੇ ਨਾਲ ਜੋੜ ਕੇ ਰੱਖੇ ਗਏ ਹਨ। ਕੁਝ ਕਮਰਸ਼ੀਅਲ ਇਮਾਰਤਾਂ ਵੀ ਟਾਵਰ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਟੀ. ਵੀ. ਟਾਵਰ ਦੀ ਉੱਚਾਈ 800 ਫੁੱਟ ਅਤੇ 225 ਮੀਟਰ ਦੇ ਲਗਭਗ ਹੈ।
ਖ਼ਾਸ ਮਹੱਤਵ ਰੱਖਦਾ ਹੈ ਇਹ ਟੀ. ਵੀ. ਟਾਵਰ
ਟਾਵਰ ਦੇ ਲੱਗਣ ਤੋਂ ਪਹਿਲਾਂ ਦੂਰਦਰਸ਼ਨ ਦੀਆਂ ਸੇਵਾਵਾਂ ’ਚ ਰੁਕਾਵਟ ਆਉਂਦੀ ਰਹੀ ਸੀ। ਛੱਤਾਂ ’ਤੇ ਚੜ੍ਹ ਕੇ ਐਂਟੀਨਾ ਲਗਾਉਣਾ ਪੈਂਦਾ ਸੀ। ਤਾਰਾਂ ਅਤੇ ਰੱਸੀਆਂ ਦੇ ਸਹਾਰੇ ਉਸ ਨੂੰ ਬੰਨਣਾ ਪੈਂਦਾ ਹੈ। ਇਹ ਖ਼ਾਸ ਖ਼ਿਆਲ ਰੱਖਿਆ ਜਾਂਦਾ ਸੀ ਕਿ ਐਂਟੀਨਾ ਕਿਤੇ ਹਿਲ ਨਾ ਜਾਵੇ। ਐਂਟੀਨਾ ਦੇ ਹਿਲਣ ਤੋਂ ਬਾਅਦ ਪ੍ਰਸਾਰਣ ਵੀ ਪ੍ਰਭਾਵਿਤ ਹੋ ਜਾਂਦਾ ਸੀ। ਐਂਟੀਨਾ ਹਿਲਣ ਦਾ ਕਾਰਨ ਤੇਜ਼ ਹਵਾ ਅਤੇ ਭਾਰੀ ਮੀਂਹ ਰਹਿੰਦਾ ਸੀ। ਜਦੋਂ ਇਹ ਟਾਵਰ ਲੱਗਿਆ ਤਾਂ ਪ੍ਰਸਾਰਣ ਦੇ ਕੁਆਲਿਟੀ ’ਚ ਕਾਫ਼ੀ ਵੱਡੇ ਸਾਈਜ਼ ਦਾ ਐਂਟੀਨਾ ਲਗਾਉਣਾ ਪੈਂਦਾ ਸੀ, ਇਸ ਦੀ ਲੋੜ ਖ਼ਤਮ ਹੋ ਗਈ ਸੀ।
ਇਹ ਵੀ ਪੜ੍ਹੋ : ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।