'ਤਪਦੇ ਜਲੰਧਰ' 'ਤੇ ਵਰ੍ਹੀ ਮਾਨਸੂਨ ਦੀ ਪਹਿਲੀ ਬਾਰਿਸ਼ (ਵੀਡੀਓ)

Saturday, Jul 06, 2019 - 01:00 PM (IST)

ਜਲੰਧਰ— ਬੀਤੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਅੱਜ ਜਲੰਧਰ ਵਾਸੀਆਂ ਮਾਨੂਸਨ ਦੀ ਪਹਿਲੀ ਬਾਰਿਸ਼ ਪੈਣ ਨਾਲ ਕੁਝ ਰਾਹਤ ਮਿਲੀ ਹੈ। ਦੱਸ ਦੇਈਏ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪੰਜਾਬ ਵਾਸੀਆਂ ਨੂੰ ਸਿਰਫ ਮਾਨਸੂਨ ਦਾ ਇੰਤਜ਼ਾਰ ਸੀ ਪਰ ਮਾਨਸੂਨ ਇਕ ਹਫਤਾ ਦੇਰੀ ਨਾਲ ਚੱਲ ਰਿਹਾ ਸੀ। ਜਿਸ ਕਾਰਨ ਪੰਜਾਬ ਦੇ ਲੋਕ 45 ਡਿਗਰੀ ਤਾਪਮਾਨ 'ਚ ਗਰਮੀ ਨਾਲ ਮਰ ਰਹੇ ਸਨ।

PunjabKesari

ਉਸ ਤੋਂ ਬਾਅਦ ਬੀਤੇ ਦਿਨੀਂ ਪੰਜਾਬ 'ਚ ਕੁਝ ਸ਼ਹਿਰਾਂ 'ਚ ਪ੍ਰੀ-ਮਾਨਸੂਨ ਨੇ ਆਪਣੀ ਦਸਤਕ ਦਿੱਤੀ ਸੀ ਪਰ ਜਲੰਧਰ ਸਮੇਤ ਕਈ ਸ਼ਹਿਰ ਬਾਰਿਸ਼ ਤੋਂ ਵਾਂਝੇ ਰਹੇ ਸਨ। ਅੱਜ ਸਵੇਰੇ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਜਲੰਧਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ। ਇਕ ਪਾਸੇ ਜਿੱਥੇ ਅੱਜ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਤਾਂ ਮਿਲੀ ਹੈ ਪਰ ਉਥੇ ਹੀ ਕੁਝ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਜ਼ੋਰਦਾਰ ਬਾਰਿਸ਼ ਪੈਣ ਦੀ ਸੰਭਾਵਨਾ ਹੈ।

PunjabKesari
ਬਾਰਿਸ਼ ਪੈਣ ਕਰਕੇ ਕਿਸਾਨਾਂ ਦੇ ਚਿਹਰੇ ਵੀ ਖਿਲ ਗਏ ਹਨ, ਕਿਉਂਕਿ ਇਸ ਸਮੇਂ ਕਿਸਾਨਾਂ ਵੱਲੋਂ ਝੋਨਾ ਲਗਾਇਆ ਜਾ ਰਿਹਾ ਹੈ ਅਤੇ ਝੋਨੇ ਲਈ ਪਾਣੀ ਦੀ ਲੋੜ ਬਹੁਤ ਹੁੰਦੀ ਹੈ।  

PunjabKesari


author

shivani attri

Content Editor

Related News