ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜਲੰਧਰ ਪੁਲਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ
Friday, Oct 21, 2022 - 11:32 AM (IST)
ਜਲੰਧਰ/ਮੋਗਾ (ਗੋਪੀ, ਵਿਪਨ, ਜਤਿੰਦਰ)- ਸਿੱਧੂ ਮੂਸੇਵਾਲ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੋ ਵਾਰ ਟਰਾਂਜ਼ਿਟ ਰਿਮਾਂਡ ਹਾਸਲ ਕਰਨ ’ਚ ਅਸਫ਼ਲ ਰਹੀ ਜਲੰਧਰ ਦੀ ਪੁਲਸ ਨੂੰ ਹੁਣ ਆਖ਼ਿਰਕਾਰ ਬਿਸ਼ਨੋਈ ਦਾ ਰਿਮਾਂਡ ਮਿਲ ਹੀ ਗਿਆ ਹੈ। ਦਰਅਸਲ ਲਾਰੈਂਸ ਬਿਸ਼ਨੋਈ ਨੂੰ ਅੱਜ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੋਗਾ ਦੇ ਬਾਘਾਪੁਰਾਣਾ ਦੀ ਅਦਾਲਤ ’ਚ ਬਿਸ਼ਨੋਈ ਨੂੰ ਪੇਸ਼ ਕੀਤਾ ਗਿਆ ਸੀ। ਲਾਰੈਂਸ 12 ਅਕਤੂਬਰ ਤੋਂ ਪੁਲਸ ਰਿਮਾਂਡ ’ਤੇ ਚੱਲ ਰਿਹਾ ਸੀ ਅਤੇ ਅੱਜ 21 ਤਾਰੀਖ਼ ਨੂੰ ਮੁੜ ਤੋਂ ਬਾਘਾਪੁਰਾਣਾ ਕੋਰਟ ’ਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਫਿਲੌਰ: ਪੁਲਸ ਮੁਲਾਜ਼ਮਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਤਾਰ ਇੰਟਰਨੈਸ਼ਨਲ ਡਰੱਗ ਸਮੱਗਲਰਾਂ ਨਾਲ ਜੁੜੇ
ਇਥੋਂ ਜਲੰਧਰ ਦੀ ਪੁਲਸ ਨੂੰ ਅਦਾਲਤ ਨੇ ਉਸ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਹੁਣ ਜਲੰਧਰ ਦੀ ਪੁਲਸ ਨੂੰ ਲਾਰੈਂਸ ਨੂੰ ਲੈ ਕੇ ਜਲੰਧਰ ਆਵੇਗੀ ਅਤੇ ਟ੍ਰਾਂਜ਼ਿਟ ਰਿਮਾਂਡ ’ਤੇ ਇਕ ਪੁਰਾਣੇ ਮਾਮਲੇ ’ਚ ਪੁੱਛਗਿੱਛ ਕਰੇਗੀ। ਲਾਰੈਂਸ ਬਿਸ਼ਨੋਈ ਨੂੰ ਜਲੰਧਰ ਦੀ ਅਦਾਲਤ ’ਚ ਡਿਵੀਜ਼ਨ ਨੰਬਰ-5 ’ਚ ਦਰਜ ਇਕ ਮਾਮਲੇ ਨੂੰ ਲੈ ਕੇ ਪੇਸ਼ੀ ਕੀਤੀ ਜਾਵੇਗੀ। ਬਿਸ਼ਨੋਈ ਦੀ ਪੇਸ਼ੀ ਨੂੰ ਲੈ ਕੇ ਭਾਰੀ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਲਾਰੈਂਸ ਨੂੰ ਆਦਿਤਿਆ ਐੱਸ. ਪੀ. ਨਿਰਮਲ ਸਿੰਘ ਡੀ.ਐੱਸ.ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਡੀ. ਐੱਸ. ਪੀ, ਫ਼ੋਰਸ ਸਮੇਤ ਅਦਾਲਤ ’ਚ ਪੇਸ਼ ਜਾਵੇਗਾ।
ਇਥੇ ਦੱਸਣਯੋਗ ਹੈ ਕਿ 2 ਅਪ੍ਰੈਲ ਨੂੰ ਹੋਏ ਬਾਘਾਪੁਰਾਣਾ ਦੇ ਮਾੜੀ ਮੁਸਤਫ਼ਾ ’ਚ ਗੈਂਗਸਟਰਰ ਹਰਜੀਤ ਪੇਂਟਾ ਦਾ ਕਤਲ ਹੋਇਆ ਸੀ। ਇਸੇ ਕੇਸ ’ਚ ਮਨਪ੍ਰੀਤ ਕੁੱਸਾ ਅਤੇ ਗੈਂਗਸਟਰ ਜਗਰੂਪ ਰੂਪਾ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਪੁਲਸ ਵਾਲੇ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਸਨ। ਇਸੇ ਕਰਕੇ ਹੀ ਅੱਜ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਥੇ ਹੀ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਪੁਲਸ ਨੇ ਟ੍ਰਾਂਜ਼ਿਟ ਰਿਮਾਂਡ ’ਤੇ ਲੈ ਗਈ ਹੈ।
ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ