ਜਲੰਧਰ : ਗਾਲ੍ਹਾਂ ਕੱਢਣ ਤੋਂ ਰੋਕਣ 'ਤੇ ਵਿਅਕਤੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

Tuesday, Jan 21, 2020 - 11:33 AM (IST)

ਜਲੰਧਰ : ਗਾਲ੍ਹਾਂ ਕੱਢਣ ਤੋਂ ਰੋਕਣ 'ਤੇ ਵਿਅਕਤੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਜਲੰਧਰ (ਸੁਨੀਲ) : ਗਾਲਾਂ ਕੱਢਣ ਤੋਂ ਰੋਕਣਾ ਬਜ਼ੁਰਗ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸ ਦੀ ਜਾਨ 'ਤੇ ਬਣ ਆਈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੂੰ ਪਹਿਲਾਂ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿੱਥੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

PunjabKesari

ਦਰਅਸਲ ਜਲੰਧਰ ਦੇ ਦਿਲਬਾਗ ਨਗਰ ਵਿਚ ਜਗਮੋਹਨ ਸਿੰਘ ਨਾਂ ਦਾ ਵਿਅਕਤੀ ਘਰ ਦੇ ਸਾਹਮਣੇ ਰਹਿੰਦੇ ਸੁਮਿਤ ਉਰਫ ਲੱਕੀ ਨਾਂ ਦੇ ਵਿਅਕਤੀ ਨੂੰ ਗਾਲ੍ਹਾਂ ਕੱਢਣ ਤੋਂ ਰੋਕ ਰਿਹਾ ਸੀ ਅਤੇ ਇਸ ਦੌਰਾਨ ਹੱਥੋਪਾਈ ਵੀ ਹੋਈ। ਫਿਰ ਲੱਕੀ ਚਾਕੂ ਲੈ ਆਇਆ। ਸੁਮਿਤ ਦੇ ਹੱਥ ਵਿਚ ਚਾਕੂ ਦੇਖ ਜਗਮੋਹਨ ਦਾ ਭਰਾ ਮਨਮੋਹਨ ਬਚਾਅ ਕਰਨ ਲਈ ਅੱਗੇ ਆਇਆ ਤਾਂ ਲੱਕੀ ਨੇ ਮਨਮੋਹਨ 'ਤੇ ਹੀ ਚਾਕੂ ਨਾਲ ਹਮਲਾ ਕਰ ਦਿੱਤਾ। ਉਧਰ ਪੁਲਸ ਦਾ ਕਹਿਣਾ ਹੈ ਕਿ ਜ਼ਖ਼ਮੀ ਵਿਅਕਤੀ ਦੇ ਬੇਟੇ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


author

cherry

Content Editor

Related News