ਜਲੰਧਰ ਦੇ ਪਾਸਪੋਰਟ ਦਫ਼ਤਰ ਨੂੰ 5ਵੀਂ ਵਾਰ ਸਰਵਸ੍ਰੇਸ਼ਠ ਕਾਰਗੁਜ਼ਾਰੀ ਲਈ ਮਿਲਿਆ ਐਵਾਰਡ

Sunday, Jun 28, 2020 - 03:58 PM (IST)

ਜਲੰਧਰ ਦੇ ਪਾਸਪੋਰਟ ਦਫ਼ਤਰ ਨੂੰ 5ਵੀਂ ਵਾਰ ਸਰਵਸ੍ਰੇਸ਼ਠ ਕਾਰਗੁਜ਼ਾਰੀ ਲਈ ਮਿਲਿਆ ਐਵਾਰਡ

ਜਲੰਧਰ (ਧਵਨ)— ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਲਗਾਤਾਰ 5ਵੀਂ ਵਾਰ ਸਰਵਸ੍ਰੇਸ਼ਠ ਕਾਰਗੁਜ਼ਾਰੀ ਲਈ ਐਵਾਰਡ ਮਿਲਿਆ ਹੈ। ਇਹ ਐਵਾਰਡ ਦੇਸ਼ ਦੇ ਸਾਰੇ ਪਾਸਪੋਰਟ ਦਫ਼ਤਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਖੇਤਰੀ ਦਫ਼ਤਰ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਕਿਹਾ ਕਿ ਕੇਂਦਰੀ ਵਿਦੇਸ਼ ਮੰਤਰਾਲਾ ਵੱਲੋਂ ਹਰ ਸਾਲ 24 ਜੂਨ ਨੂੰ ਪਾਸਪੋਰਟ ਸੇਵਾ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਪਾਸਪੋਰਟ ਸੇਵਾ ਦਿਵਸ ਦਾ ਆਯੋਜਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ

ਉਨ੍ਹਾਂ ਕਿਹਾ ਕਿ ਇਸ 'ਚ ਹਰੇਕ ਪਾਸਪੋਰਟ ਦਫਤਰ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਂਦੀ ਹੈ। ਬਾਲੀ ਨੇ ਕਿਹਾ ਕਿ ਜਲੰਧਰ ਪਾਸਪੋਰਟ ਦਫਤਰ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਨੂੰ ਲਗਾਤਾਰ 5ਵੀਂ ਵਾਰ ਇਹ ਐਵਾਰਡ ਮਿਲਿਆ। ਉਨ੍ਹਾਂ ਇਸ ਐਵਾਰਡ ਦਾ ਸਿਹਰਾ ਦਫਤਰ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਸਟਾਫ ਭਵਿੱਖ ਵਿਚ ਹੋਰ ਵੀ ਮਿਹਨਤ ਕਰੇਗਾ ਤਾਂ ਕਿ ਅਜਿਹੇ ਐਵਾਰਡ ਲਗਾਤਾਰ ਦਿੱਤੇ ਜਾ ਸਕਣ। ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਸਨਮਾਨ ਲਈ ਸਮੁੱਚੇ ਸਟਾਫ ਦਾ ਮਨੋਬਲ ਹੋਰ ਉੱਚਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਮੁੱਚੇ ਅਧਿਕਾਰੀ ਅਤੇ ਕਰਮਚਾਰੀ ਪਾਸਪੋਰਟ ਦਫ਼ਤਰ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ।

ਇਹ ਵੀ ਪੜ੍ਹੋ: ਲਾਪਤਾ ਹੋਈਆਂ ਬੱਚੀਆਂ ਦੀ ਘਰਾਂ 'ਚ ਭਾਲ ਕਰਦੀ ਰਹੀ ਪੁਲਸ, ਜਦ ਕਾਰ 'ਚ ਵੇਖਿਆ ਤਾਂ ਉੱਡੇ ਹੋਸ਼


author

shivani attri

Content Editor

Related News