ਜਲੰਧਰ ਇਲੈਕਟ੍ਰੀਸ਼ੀਅਨ ਕਤਲ ਮਾਮਲੇ ਦੀ ਸੁਲਝੀ ਗੁੱਥੀ : ਪ੍ਰੇਮਿਕਾ ਦੇ ਪਿਤਾ ਤੇ ਮਾਮੇ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

Tuesday, Jul 20, 2021 - 12:52 PM (IST)

ਜਲੰਧਰ ਇਲੈਕਟ੍ਰੀਸ਼ੀਅਨ ਕਤਲ ਮਾਮਲੇ ਦੀ ਸੁਲਝੀ ਗੁੱਥੀ : ਪ੍ਰੇਮਿਕਾ ਦੇ ਪਿਤਾ ਤੇ ਮਾਮੇ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਜਲੰਧਰ (ਵਰੁਣ) - ਪਠਾਨਕੋਟ ਰੋਡ ’ਤੇ ਮੈਟਰੋ ਮਾਲ ਦੇ ਸਾਹਮਣੇ ਨਿਰਮਾਣ ਅਧੀਨ ਇਮਾਰਤ ਵਿੱਚ 24 ਸਾਲਾ ਇਲੈਕਟ੍ਰੀਸ਼ੀਅਨ ਧਰਮਵੀਰ ਦੇ ਕਤਲ ਦਾ ਮਾਮਲ ਪੁਲਸ ਨੇ ਟਰੇਸ ਕਰ ਲਿਆ ਹੈ। ਧਰਮਵੀਰ ਦੀ ਮੌਤ ਦਾ ਕਾਰਨ ਪ੍ਰੇਮ ਸੰਬੰਧ ਨਿਕਲਿਆ ਹੈ। ਉਕਤ ਇਮਾਰਤ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਜਦੋਂ ਧਰਮਵੀਰ ਅਤੇ ਆਪਣੀ ਧੀ ਦੇ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੇ ਸਾਲੇ ਨਾਲ ਮਿਲ ਕੇ ਧਰਮਵੀਰ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਬਣਾਈ। ਉਸਨੂੰ ਨੇਪਰੇ ਚਾੜ੍ਹਨ ਲਈ ਇਕ ਹੋਰ ਮਜ਼ਦੂਰ ਨੂੰ ਆਪਣੇ ਨਾਲ ਮਿਲਾ ਲਿਆ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!

ਮਿਲੀ ਜਾਣਕਾਰੀ ਅਨੁਸਾਰ ਕੁੜੀ ਦੇ ਪਿਤਾ ਨੇ ਗੁਲਸ਼ਨ ਨਾਂ ਦੇ ਉਕਤ ਮਜ਼ਦੂਰ ਨੂੰ ਇਹ ਝਾਂਸਾ ਦੇ ਕੇ ਮਨਾਇਆ ਸੀ ਕਿ ਜੇਕਰ ਉਹ ਧਰਮਵੀਰ ਨੂੰ ਕਤਲ ਕਰਦਾ ਹੈ ਤਾਂ ਉਹ ਆਪਣੀ ਧੀ ਦਾ ਵਿਆਹ ਉਸ ਨਾਲ ਕਰਵਾ ਦੇਵੇਗਾ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਦਾ ਮਾਮਲਾ ਟਰੇਸ ਕਰਨ ਸਬੰਧੀ ਪੁਲਸ ਕਮਿਸ਼ਨਰ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਸੂਤਰਾਂ ਦੀ ਮੰਨੀਏ ਤਾਂ ਧਰਮਵੀਰ ਦੇ ਕੁਝ ਸਮੇਂ ਤੋਂ ਮੂਲ ਰੂਪ ਵਿਚ ਯੂ. ਪੀ. ਦੀ ਰਹਿਣ ਵਾਲੀ ਇਕ ਬਾਲਗ ਕੁੜੀ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ। ਕੁੜੀ ਦਾ ਪਿਤਾ ਧਰਮਵੀਰ ਨਾਲ ਕੰਮ ਕਰਦਾ ਸੀ, ਜਿਸ ਸਦਕਾ ਉਹ ਇਕ-ਦੂਜੇ ਨੂੰ ਮਿਲੇ ਸਨ। ਧੀ ਦਾ ਚੱਕਰ ਧਰਮਵੀਰ ਨਾਲ ਚੱਲਣ ਦੀ ਗੱਲ ਜਦੋਂ ਉਸਦੇ ਪਿਤਾ ਨੂੰ ਪਤਾ ਲੱਗੀ ਤਾਂ ਉਹ ਭੜਕ ਗਿਆ। ਦੱਸਿਆ ਜਾ ਰਿਹਾ ਹੈ ਕਿ ਧਰਮਵੀਰ ਨੂੰ ਕੁੜੀ ਦਾ ਪਿਤਾ ਪਸੰਦ ਨਹੀਂ ਕਰਦਾ ਸੀ ਅਤੇ ਪਹਿਲਾਂ ਵੀ ਦੋਵਾਂ ਵਿਚਕਾਰ ਬਹਿਸ ਹੋ ਚੁੱਕੀ ਸੀ। ਕੁੜੀ ਦੇ ਪਿਤਾ ਨੇ ਇਸ ਮਾਮਲੇ ਬਾਰੇ ਆਪਣੇ ਸਾਲੇ ਨਾਲ ਗੱਲ ਕੀਤੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਰੰਜ਼ਿਸ ਦੇ ਤਹਿਤ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਨੌਜਵਾਨ ਦਾ ਕਤਲ

ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ ਮਾਮਾ ਵੀ ਉਸੇ ਇਮਾਰਤ ਵਿੱਚ ਕੰਮ ਕਰਦਾ ਹੈ। ਕੁੜੀ ਦੇ ਪਿਤਾ ਅਤੇ ਮਾਮੇ ਨੇ ਧਰਮਵੀਰ ਨੂੰ ਕਤਲ ਕਰਨ ਦੀ ਯੋਜਨਾ ਬਣਾਈ, ਜਿਸ ’ਚ ਗੁਲਸ਼ਨ ਨਾਂ ਦੇ ਮਜ਼ਦੂਰ ਵੀ ਸ਼ਾਮਲ ਹੋ ਗਿਆ। ਸ਼ਨੀਵਾਰ ਦੀ ਰਾਤ ਉਕਤ ਲੋਕਾਂ ਨੇ ਮੌਕਾ ਦੇਖ ਕੇ ਲੋਹੇ ਦੀ ਰਾਡ ਮਾਰ ਕੇ ਧਰਮਵੀਰ ਦਾ ਕਤਲ ਕਰ ਦਿੱਤਾ। ਇਸ ਬਾਰੇ ਜਦੋਂ ਥਾਣਾ ਨੰਬਰ 8 ਦੇ ਇੰਚਾਰਜ ਰਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮਾਮਲਾ ਟਰੇਸ ਹੋਣ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਜਾਂਚ ਚੱਲ ਰਹੀ ਹੈ, ਹਾਲਾਂਕਿ ਤਿੰਨਾਂ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪ੍ਰੈੱਸ ਕਾਨਫਰੰਸ ਕਰ ਕੇ ਖੁਲਾਸਾ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’

ਦੱਸਣਯੋਗ ਹੈ ਕਿ ਸ਼ਨੀਵਾਰ ਦੀ ਰਾਤ ਨੂੰ ਲਗਭਗ 10.30 ਵਜੇ ਪਠਾਨਕੋਟ ਰੋਡ ’ਤੇ ਡੀ-ਮਾਰਟ ਦੀ ਨਿਰਮਾਣ ਅਧੀਨ ਇਮਾਰਤ ਵਿਚੋਂ ਧਰਮਵੀਰ ਦੀ ਖੂਨ ਵਿਚ ਲਥਪਥ ਲਾਸ਼ ਮਿਲੀ ਸੀ। ਇਹ ਮਾਮਲਾ ਬਲਾਈਂਡ ਸੀ ਕਿਉਂਕਿ ਰਾਤ ਨੂੰ ਨਿਰਮਾਣ ਦਾ ਕੰਮ ਚੱਲਣ ਦੌਰਾਨ ਕਿਸੇ ਨੇ ਵੀ ਧਰਮਵੀਰ ਨੂੰ ਕਤਲ ਕਰਦਿਆਂ ਨਾ ਤਾਂ ਕਿਸੇ ਨੂੰ ਦੇਖਿਆ ਅਤੇ ਨਾ ਹੀ ਉਸਦੀ ਕੋਈ ਆਵਾਜ਼ ਸੁਣਾਈ ਦਿੱਤੀ। ਕਾਤਲ ਨੇ ਧਰਮਵੀਰ ਦੇ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਉਸਨੂੰ ਕਤਲ ਕੀਤਾ। ਥਾਣਾ ਨੰਬਰ 8 ਦੀ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)


author

rajwinder kaur

Content Editor

Related News