ਜਲੰਧਰ: ਰਾਜਾ ਗਾਰਡਨ ''ਚ ਸ਼ਰਾਬੀਆਂ ਵਲੋਂ ਪ੍ਰਵਾਸੀ ਮਜ਼ਦੂਰ ਦਾ ਕਤਲ
Sunday, Jun 30, 2019 - 11:14 PM (IST)

ਜਲੰਧਰ (ਵਰੁਣ)— ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 'ਚ ਪੈਂਦੇ ਰਾਜਾ ਗਾਰਡਨ 'ਚ 15-20 ਸ਼ਰਾਬੀਆਂ ਵੱਲੋਂ ਇਕ ਪ੍ਰਵਾਸੀ ਮਜ਼ਦੂਰ ਦੇ ਕਤਲ ਦਾ ਮਾਮਲਾ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਪ੍ਰਵਾਸੀ ਮਜ਼ਦੂਰ ਯੂਪੀ ਦੇ ਸੀਤਾਪੁਰ ਨਾਲ ਸਬੰਧਤ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਸਾਲੇ ਸ਼੍ਰੀਧਰ ਨੇ ਦੱਸਿਆ ਕਿ ਉਸ ਦਾ ਜੀਜਾ ਮਹੇਸ਼ ਪੁੱਤਰ ਨੰਦ ਰਾਮ ਵਾਸੀ ਰਾਜਾ ਗਾਰਡਨ ਸ਼ਾਮੀ ਫੈਕਟਰੀ ਤੋਂ ਕੰਮ ਖਤਮ ਕਰ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਕੁਆਰਟਰ ਦੇ ਬਾਹਰ ਫੋਰਮੈਨ ਸੂਰਜ ਆਪਣੇ 15-20 ਸਾਥੀਆਂ ਨਾਲ ਸ਼ਰਾਬ ਪੀ ਕੇ ਹੰਗਾਮਾ ਕਰ ਰਿਹਾ ਸੀ। ਮਹੇਸ਼ ਨੇ ਉਨ੍ਹਾਂ ਨੂੰ ਬਾਹਰ ਜਾ ਕੇ ਸ਼ਰਾਬ ਪੀਣ ਲਈ ਕਿਹਾ ਪਰ ਉਨ੍ਹਾਂ ਨੇ ਉਸ ਦੀ ਗੱਲ ਨਾ ਮੰਨਦੇ ਹੋਏ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨੇ ਨੂੰ ਅਚਾਨਕ ਉਨ੍ਹਾਂ 'ਚੋਂ ਇਕ ਵਿਅਕਤ ਨੇ ਚਾਕੂ ਨਾਲ ਮਹੇਸ਼ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮਹੇਸ਼ ਦੀ ਪਤਨੀ ਮੋਹਿਨੀ ਵੀ ਜ਼ਖਮੀ ਹੋ ਗਈ। ਗੰਭੀਰ ਜ਼ਖਮੀ ਹਾਲਤ 'ਚ ਮਹੇਸ਼ ਨੂੰ ਸਿਵਲ ਹਸਪਤਾਲ ਲਿਆਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣੀ ਡਿਵੀਜ਼ਨ 8 ਦੇ ਐੱਸ.ਐੱਚ.ਓ. ਰੁਪਿੰਦਰ ਸਿੰਘ ਮੌਕੇ 'ਤੇ ਪੁਹੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।