ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਨਗਰ-ਨਿਗਮ ਨੇ ਆਮ ਜਨਤਾ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
Wednesday, May 05, 2021 - 05:58 PM (IST)
ਜਲੰਧਰ (ਸੋਨੂੰ)— ਪੰਜਾਬ ’ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਹੁਣ ਜਲੰਧਰ ਨਗਰ-ਨਿਗਮ ਵੱਲੋਂ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਨਗਰ-ਨਿਗਮ ਵੱਲੋਂ ਪਬਲਿਕ ਡੀਲਿੰਗ ਨੂੰ ਲੈ ਕੇ ਖ਼ਾਸ ਨਿਰਦੇਸ਼ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਨਗਰ-ਨਿਗਮ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਚਨਾ ਦਿੱਤੀ ਗਈ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚਲਦਿਆਂ ਆਮ ਜਨਤਾ ਦੇ ਕੰਮ ਜਿਵੇਂ ਸ਼ਿਕਾਇਤਾਂ, ਦਸਤਖ਼ਤ ਅਤੇ ਹੋਰ ਕੰੰਮਾਂ ਲਈ ਹੁਣ ਦਫ਼ਤਰ ਆਉਣ ਦੀ ਬਜਾਏ ਨਗਰ ਨਿਗਮ ਦੀ ਇਮੇਲ ਆਈ. ਡੀ. ’ਤੇ ਹੀ ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਇਸ ਦੇ ਲਈ complaints.mcj@gmaiil.comਆਈ. ਡੀ. ਵੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਲਾਈਨ ਹਾਜ਼ਰ
ਨਿਗਮ ਵੱਲੋਂ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਅਤਿ ਜ਼ਰੂਰੀ ਕੰਮ ਲਈ ਹੀ ਦਫ਼ਤਰ ਆਇਆ ਜਾਵੇਗਾ, ਜਿਸ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 1.30 ਵਜੇ ਤੱਕ ਰੱਖਿਆ ਗਿਆ ਹੈ। ਇੰਨਾ ਹੀ ਨਹੀਂ ਨਗਰ-ਨਿਗਮ ’ਚ ਇਕ ਹੀ ਐਂਟਰੀ ਪੁਆਇੰਟ ਵੀ ਬਣਾਇਆ ਗਿਆ ਹੈ, ਜਿੱਥੇ ਚੈਕਿੰਗ ਅਤੇ ਸੈਨੇਟਾਈਜ਼ਿੰਗ ਦੇ ਬਾਅਦ ਹੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਹੈ। ਨਗਰ-ਨਿਗਮ ਵੱਲੋਂ ਸ਼ਿਕਾਇਤਾਂ ਲਈ ਫ਼ੋਨ ਨੰਬਰ 0181-2242587, 0181-2242588,0181-2242411 ਵੀ ਜਾਰੀ ਕੀਤਾ ਗਿਆ ਹੈ। ਇਸੇ ਦੇ ਨਾਲ ਹੀ ਨਗਰ-ਨਿਗਮ ’ਚ 50 ਫ਼ੀਸਦੀ ਕਰਮਚਾਰੀਆਂ ਨੂੰ ਹੀ ਆਉਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ