ਹੁਣ ਜਲੰਧਰ ਦੇ ਇਸ ਮਸ਼ਹੂਰ ਇਲਾਕੇ ਦੀ ਮੈਡੀਕਲ ਏਜੰਸੀ ’ਚ ਛਾਪੇਮਾਰੀ, ਗੈਰ-ਕਾਨੂੰਨੀ ਦਵਾਈਆਂ ਬਰਾਮਦ
Tuesday, May 25, 2021 - 03:46 PM (IST)
ਜਲੰਧਰ (ਰੱਤਾ): ਜਲੰਧਰ ਦੇ ਸਿਹਤ ਵਿਭਾਗ ਅਤੇ ਪੁਲਸ ਦੀ ਟੀਮ ਨੇ ਮੰਗਲਵਾਰ ਦਿਲਕੁਸ਼ਾ ਮਾਰਕਿਟ ਸਥਿਤ ਮਲਿਕ ਮੈਡੀਕਲ ਏਜੰਸੀ ’ਤੇ ਛਾਪੇਮਾਰੀ ਕਰਕੇ ਉੱਥੇ ਨਸ਼ੇ ਲਈ ਵਰਤੀਆਂ ਜਾਣ ਨਸ਼ੇ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਵਿਭਾਗ ਨੂੰ ਕਈ ਦਵਾਈਆਂ ਬਰਾਮਦ ਹੋਈਆਂ ਹਨ। ਦੱਸ ਦੇਈਏ ਕਿ ਸਿਹਤ ਵਿਭਾਗ ਦੀ ਟੀਮ ਨੇ ਕੱਲ੍ਹ ਸਈ ਪੁਰ ਰੋਡ ’ਚ ਦਵਾਈਆਂ ਦੀ ਇਕ ਦੁਕਾਨ ’ਤੇ ਜਦੋਂ ਛਾਪੇਮਾਰੀ ਕੀਤੀ ਸੀ ਤਾਂ ਉਕਤ ਦੁਕਾਨ ’ਤੇ ਬੈਠੇ ਵਿਅਕਤੀ ਨੇ ਟੀਮ ਨੂੰ ਦੱਸਿਆ ਸੀ ਕਿ ਉਸ ਨੇ ਦਵਾਈਆਂ ਦਿਲਕੁਸ਼ਾ ਮਾਰਕਿਟ ਸਥਿਤ ਮਲਿਕ ਮੈਡੀਕਲ ਏਜੰਸੀ ਤੋਂ ਖ਼ਰੀਦੀਆਂ ਹਨ ਅਤੇ ਉਸ ਸਮੇਂ ਸਿਹਤ ਵਿਭਾਗ ਦੀ ਟੀਮ ਨੇ ਪੁਲਸ ਦੇ ਨਾਲ ਮਿਲ ਕੇ ਕੱਲ੍ਹ ਦੇਰ ਰਾਤ ਉਕਤ ਦੁਕਾਨ ’ਤੇ ਤਾਲੇ ਲਗਾ ਕੇ ਉੱਥੇ ਪੁਲਸ ਦਾ ਪਹਿਰਾ ਲਗਾ ਦਿੱਤਾ ਸੀ। ਅੱਜ ਸਵੇਰੇ ਕਾਫ਼ੀ ਮੁਸ਼ਕਤ ਦੇ ਬਾਅਦ ਸਿਹਤ ਵਿਭਾਗ ਅਤੇ ਪੁਲਸ ਦੀ ਟੀਮ ਦੁਕਾਨ ਦੇ ਮਾਲਕ ਵਰੁਣ ਨੂੰ ਦੁਕਾਨ ’ਤੇ ਬੁਲਾਇਆ ਅਤੇ ਉਸ ਨੇ ਆ ਕੇ ਜਦੋਂ ਦੁਕਾਨ ਖੋਲ੍ਹੀ ਤਾਂ ਉੱਥੋਂ ਟੀਮ ਨੇ ਨਸ਼ੇ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)
ਦੱਸਣਯੋਗ ਹੈ ਕਿ ਜਲੰਧਰ ’ਚ ਕੋਰੋਨਾ ਵਾਇਰਸ ਸੰਕਟ ਦੌਰਾਨ ਹੋ ਰਹੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੁਲਸ ਅਤੇ ਸਿਹਤ ਵਿਭਾਗ ਸਖ਼ਤ ਕਦਮ ਚੁੱਕੀ ਰਹੀ ਹੈ। ਜਲੰਧਰ ’ਚ ਅਜਿਹੇ ਕਈ ਮਾਮਲੇ ਸਾਹਮਣੇ ਆ ਗਏ ਹਨ, ਜਿੱਥੇ ਗੈਰ-ਕਾਨੂੰਨੀ ਦਵਾਈਆਂ ਨੂੰ ਭੇਜਿਆ/ਖਰੀਦਿਆ ਜਾ ਰਿਹਾ ਸੀ। ਅਜਿਹੇ ’ਚ ਪੁਲਸ ਵਲੋਂ ਇਸ ਮਾਮਲੇ ’ਤੇ ਡੂੰਘਾਈ ਨਾਲ ਜਾਂਚ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਧਾਇਕ ਰਾਜਾ ਵੜਿੰਗ ਨੇ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?