ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ

Sunday, May 16, 2021 - 06:42 PM (IST)

ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ

ਜਲੰਧਰ (ਵਰੁਣ)— ਜਲੰਧਰ ’ਚ ਕਰਫ਼ਿਊ ਦੌਰਾਨ ਬਾਬਾ ਸੋਢਲ ਨੇੜੇ ਉਸ ਸਮੇਂ ਮਾਹੌਲ ਦਹਿਸ਼ਤ ਵਾਲਾ ਬਣ ਗਿਆ ਜਦੋਂ ਇਥੇ ਰੰਜਿਸ਼ ਦੇ ਤਹਿਤ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਸੋਢਲ ਮੰਦਿਰ ਦੀ ਬੈਕ ਸਾਈਡ ਨੇੜੇ ਪੈਂਦੀ ਇਕ ਪਾਰਕ ਦੇ ਕੋਲ ਰਾਤ ਨੂੰ ਹੋਏ ਝਗੜੇ ਤੋਂ ਬਾਅਦ ਇਕ ਪੱਖ ਨੇ ਨਿਹੰਗ ਸਿੰਘ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਨਿਹੰਗ ਸਿੰਘ ਨੇ ਵੀ ਆਪਣੀ ਦੋਨਾਲੀ ਦੇ ਨਾਲ ਫਾਇਰ ਕੀਤੇ। ਜਾਣਕਾਰੀ ਮੁਤਾਬਕ ਸੋਢਲ ਨਗਰ ਦੀ ਜਗਦੰਬੇ ਗਲੀ ’ਚ ਪੁਰਾਣੀ ਰੰਜਿਸ਼ ਕਾਰਨ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ’ਚ ਭਗੌੜੇ ਨੌਜਵਾਨ ਨੇ ਇਕ ਘਰ ’ਤੇ ਫਾਇਰ ਕਰ ਦਿੱਤੇ। ਇਸ ਤੋਂ ਪਹਿਲਾਂ ਹਮਲਾਵਰਾਂ ਨੇ ਘਰ ’ਤੇ ਇੱਟਾਂ ਨਾਲ ਵੀ ਹਮਲਾ ਕੀਤਾ ਸੀ। ਗੋਲੀ ਲੱਗਣ ਨਾਲ ਨੇੜੇ ਖੜ੍ਹੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ, ਜਦਕਿ ਕਾਰ ’ਤੇ ਛੱਰੇ ਲੱਗਣ ਦੇ ਵੀ ਨਿਸ਼ਾਨ ਪਾਏ ਗਏ ਹਨ।
ਇਹ ਵੀ ਪੜ੍ਹੋ:  ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ

PunjabKesari

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਕੁਝ ਨੌਜਵਾਨ ਨਿਹੰਗ ਸਿੰਘ ਦੇ ਘਰ ਦੇ ਬਾਹਰ ਨਸ਼ਾ ਕਰਕੇ ਗਾਲ੍ਹਾਂ ਕੱਢ ਰਹੇ ਹਨ। ਨਿਹੰਗ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਵੀ ਉਨ੍ਹਾਂ ਨੂੰ ਧਮਕੀ ਦੇ ਦਿੱਤੀ। ਪੁਲਸ ਦੀ ਮੰਨੀਏ ਤਾਂ ਘਟਨਾ ਵਾਲੀ ਥਾਂ ’ਤੇ ਇਕ ਹੀ ਗੋਲੀ ਚੱਲੀ ਕਿਉਂਕਿ ਪੁਲਸ ਨੂੰ ਮੌਕੇ ਤੋਂ ਇਕ ਗੋਲੀ ਦਾ ਹੀ ਖੋਲ ਮਿਲਿਆ ਹੈ ਪਰ ਸਥਾਨਕ ਲੋਕਾਂ ਦੀ ਮੰਨੀਏ ਤਾਂ ਘੱਟ ਤੋਂ ਘੱਟ 4 ਤੋਂ 6 ਫਾਇਰ ਹੋਏ ਹਨ। ਸ਼ਨੀਵਾਰ ਰਾਤ ਨੂੰ ਵੀ ਦੋਵਾਂ ਧਿਰਾਂ ’ਚ ਝਗੜਾ ਹੋਇਆ ਸੀ, ਜਿਸ ਬਾਰੇ ਗੋਲੀ ਚਲਾਉਣ ਵਾਲੀ ਧਿਰ ਦੇ ਮੁੱਖ ਦੋਸ਼ੀ ਵੰਸ਼ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਆ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਥਾਣਾ ਨੰ. 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਨੇ ਪਿਓ-ਪੁੱਤਰ ਸਮੇਤ 4 ਲੋਕਾਂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ’ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ

PunjabKesari

ਜਾਣਕਾਰੀ ਅਨੁਸਾਰ ਸੋਢਲ ਨਗਰ ਜਗਦੰਬੇ ਗਲੀ ’ਚ ਰਹਿਣ ਵਾਲੇ ਵਿੱਕੀ ਸ਼ਰਮਾ ਦਾ ਬੱਚਿਆਂ ਨੂੰ ਲੈ ਕੇ ਹਰਜਿੰਦਰ ਸਿੰਘ ਨਾਲ ਝਗੜਾ ਹੋਇਆ ਸੀ। ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ’ਚ ਝਗੜਾ ਹੋਇਆ ਸੀ। ਸ਼ਨੀਵਾਰ ਦੀ ਰਾਤ ਨੂੰ ਤਲਖ਼ਕਲਾਮੀ ਨਾਲ ਇਹ ਮਾਮਲਾ ਖ਼ਤਮ ਹੋ ਗਿਆ। ਐਤਵਾਰ ਨੂੰ ਜਦੋਂ ਵਿੱਕੀ ਦੇ ਬੇਟੇ ਵੰਸ਼ ਸ਼ਰਮਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀ ਸੰਨੀ ਅਤੇ ਸ਼ੇਰੂ ਨਾਲ ਮਿਲ ਕੇ ਹਰਜਿੰਦਰ ਸਿੰਘ ਦੇ ਘਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਪੁਲਸ ਨੂੰ ਦਿੱਤੇ ਬਿਆਨਾਂ ’ਚ ਹਰਜਿੰਦਰ ਸਿੰਘ ਨੇ ਕਿਹਾ ਕਿ ਇੱਟਾਂ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਉਸ ਦੇ ਘਰ ਵੱਲ ਫਾਇਰ ਵੀ ਕੀਤੇ। ਇਕ ਗੋਲੀ ਉਨ੍ਹਾਂ ਦੇ ਗੇਟ ਵਿਚ ਵੀ ਲੱਗੀ, ਜਦਕਿ ਇਕ ਗੋਲੀ ਅਤੇ ਛੱਰੇ ਫੁੱਟਵੇਅਰ ਕਾਰੋਬਾਰੀ ਗੌਰਵ ਸ਼ਰਮਾ ਦੀ ਕਾਰ ਨੂੰ ਲੱਗੇ। ਗੋਲੀ ਲੱਗਣ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ।

PunjabKesari

ਥਾਣਾ ਨੰ. 8 ਦੇ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਇਹ ਝਗੜਾ ਹੋਇਆ, ਜਿਸ ਵਿਚਕਾਰ ਵੰਸ਼ ਪੱਖ ਵੱਲੋਂ ਇਕ ਫਾਇਰ ਕੀਤਾ ਗਿਆ। ਹਾਲਾਂਕਿ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ 4 ਤੋਂ 6 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਪਰ ਪੁਲਸ ਨੂੰ ਮੌਕੇ ਤੋਂ ਇਕ ਗੋਲੀ ਦਾ ਖੋਲ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੰਸ਼ ਨੇ ਕੁਝ ਸਮਾਂ ਪਹਿਲਾਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਵਿਰੁੱਧ 307 ਦਾ ਕੇਸ ਦਰਜ ਹੋਇਆ ਸੀ। ਉਸ ਕੇਸ ’ਚ ਵੰਸ਼ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ ਅਤੇ ਉਹ ਫ਼ਰਾਰ ਹੋ ਗਿਆ ਸੀ। ਇਸ ਵਾਰ ਵੀ ਗੋਲੀਆਂ ਚਲਾ ਕੇ ਵੰਸ਼ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ।

ਇੰਸਪੈਕਟਰ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਹਰਜਿੰਦਰ ਦੇ ਬਿਆਨਾਂ ’ਤੇ ਵਿੱਕੀ ਸ਼ਰਮਾ, ਉਸ ਦੇ ਬੇਟੇ ਵੰਸ਼ ਸ਼ਰਮਾ, ਸੰਨੀ ਅਤੇ ਸ਼ੇਰੂ ਵਿਰੁੱਧ ਧਾਰਾ 307, ਆਰਮਜ਼ ਐਕਟ, 148, 149 ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਉਨ੍ਹਾਂ ਸਾਰਿਆਂ ਦੀ ਭਾਲ ’ਚ ਛਾਪੇ ਮਾਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸ਼ਹਿਰ ’ਚ ਗੁੰਡਾਗਰਦੀ ਦਾ ਬੋਲਬਾਲਾ : ਕੇ. ਡੀ. ਭੰਡਾਰੀ
ਭਾਜਪਾ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਨੇ ਵੀਕੈਂਡ ਲਾਕਡਾਊਨ ਦੌਰਾਨ ਹੋਈ ਇਸ ਗੁੰਡਾਗਰਦੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਦੇ ਲੋਕ ਸਹਿਮੇ ਹੋਏ ਹਨ ਕਿਉਂਕਿ ਟਿੰਕੂ ਹੱਤਿਆ ਕੇਸ ਵੀ ਉਕਤ ਜਗ੍ਹਾ ਨੇੜੇ ਹੋਇਆ ਸੀ, ਜਿਸ ਦੇ ਮੁੱਖ ਦੋਸ਼ੀ ਅਜੇ ਤਕ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਦੀ ਸਥਿਤੀ ਫੇਲ ਦਿਸ ਰਹੀ ਹੈ ਅਤੇ ਇਸ ਦੀ ਜ਼ਿੰਮੇਵਾਰ ਪੁਲਸ ਹੈ। ਉਨ੍ਹਾਂ ਸਬੰਧਤ ਐੱਸ. ਐੱਚ. ਓ. ਅਤੇ ਏ. ਸੀ. ਪੀ. ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਲਾਇਆ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਵੇ ਕਿ ਫਾਇਰ ਕਰਨ ਵਾਲਿਆਂ ਕੋਲ ਵੈਪਨ ਕਿਥੋਂ ਆਇਆ। ਉਨ੍ਹਾਂ ਆਮ ਲੋਕਾਂ ਦੇ ਹੱਥਾਂ ’ਚ ਆ ਚੁੱਕੇ ਨਾਜਾਇਜ਼ ਹਥਿਆਰਾਂ ਨੂੰ ਲੈ ਕੇ ਸੀ. ਪੀ. ਭੁੱਲਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਖੁਦ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਤਾਂ ਕਿ ਨਾਜਾਇਜ਼ ਹਥਿਆਰ ਰੱਖਣ ਵਾਲੇ ਲੋਕ ਜੇਲ ਦੀਆਂ ਸੀਖਾਂ ਪਿੱਛੇ ਹੋਣ।

ਇਹ ਵੀ ਪੜ੍ਹੋ:  ਨੰਗਲ 'ਚ ਕਬਾੜ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News