ਲੋਕ ਸਭਾ ਚੋਣਾਂ ਦੌਰਾਨ ਜਾਣੋ ਕਿੱਥੇ-ਕਿੱਥੇ ਹੋਈਆਂ ਈ.ਵੀ.ਐੱਮ. ਮਸ਼ੀਨਾਂ ਖਰਾਬ

05/19/2019 2:38:16 PM

ਜਲੰਧਰ :

  • ਪੱਟੀ ਹਲਕੇ ਦੇ ਪਿੰਡ ਕੋਟ ਬੁੱਢਾ ਵਿਖੇ ਵੀ.ਵੀ. ਪੈਟ ਮਸ਼ੀਨ ਖਰਾਬ ਹੋਣ ਕਾਰਨ ਵੋਟਰ ਹੋ ਰਹੇ ਪ੍ਰੇਸ਼ਾਨ।
  • ਜਲੰਧਰ ਮਾਡਲ ਟਾਊਨ ਬੂਥ ਤੇ 30 ਮਿੰਟ ਵੋਟਿੰਗ ਰਹੀ ਬੰਦ।
  • ਈ.ਵੀ.ਐਮ.ਮਸ਼ੀਨ ਖਰਾਬ ਹੋਣ ਕਾਰਲ ਮੋਹਾਲੀ ਦੇ ਫੇਜ਼ 2 'ਚ ਰੁਕੀ ਵੋਟਿੰਗ।
  • ਨਾਭਾ ਦੇ ਪਿੰਡ ਥੂਹੀ 'ਚ ਇਕ ਘੰਟੇ ਤੋਂ ਵੋਟਿੰਗ ਮਸ਼ੀਨ ਬੰਦ।
  • ਸੁਨਾਮ ਦੇ ਪਿੰਡ ਈਲਵਾਲ 'ਚ ਲੜਾਈ ਹੋਣ ਮਗਰੋਂ ਡੇਢ ਘੰਟਾ ਬੰਦ ਰਹੀ ਵੋਟਿੰਗ।
  • ਭੋਗਪੁਰ ਨਜ਼ਦੀਕੀ ਪਿੰਡ ਲੁਹਾਰਾ ਚਾਹੜ੍ਕੇ ਵਿਚ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਪੋਲਿੰਗ ਰੁਕੀ।
  • ਪਿੰਡ ਨਵਾਂ ਮਾਛੀਕੇ ਈ. ਵੀ. ਐੱਮ. ਮਸ਼ੀਨ ਨਾ ਹੋਈ ਚਾਲੂ ਨਵੀਂ ਮਸ਼ੀਨ ਲਾਉਣ 'ਤੇ ਵੋਟਾਂ ਪਾਉਣ ਦਾ ਕੰਮ 9 ਵਜੇ ਹੋਇਆ ਸ਼ੁਰੂ।
  • ਪਿੰਡ ਦਾਤੇਵਾਲ ਵਿਖੇ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਸਵਾ ਘੰਟਾ ਲੇਟ ਸ਼ੁਰੂ ਹੋਈ ਵੋਟਿੰਗ।
  • ਹਲਕਾ ਫਿਲੌਰ ਦੇ ਪਿੰਡ ਰੂਪੋਵਾਲ ਵਿਚ ਮਸ਼ੀਨ ਵਿਚ ਖਰਾਬੀ ਕਾਰਨ 8:30 ਵਜੇ ਦੇ ਕਰੀਬ ਵੋਟਿੰਗ ਸ਼ੁਰੂ ਹੋਈ।
  • ਈ.ਵੀ.ਐਮ. ਮਸ਼ੀਨ ਖਰਾਬ ਹੋਣ ਤੋਂ ਕਰੀਬ ਡੇਢ ਘੰਟੇ ਦੀ ਉਡੀਕ ਮਗਰੋਂ ਮੋਗਾ ਦੇ 101 ਪੋਲਿੰਗ ਬੂਥ 'ਤੇ ਸ਼ੁਰੂ ਹੋਈ ਵੋਟਿੰਗ।
  • ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿਚ ਐਲੀਮੈਂਟਰੀ ਸਕੂਲ ਡਾਕੋਤ ਕਾਲੋਨੀ ਵਿਚ ਈ.ਵੀ.ਐਮ. ਮਸ਼ੀਨ ਖਰਾਬ ਹੋਣ ਕਾਰਨ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ।
  • ਕਿਲ ਮੁਹੱਲਾ ਜੰਲਧਰ ਵਿਚ 15 ਮਿੰਟ ਲੇਟ ਵੋਟਿੰਗ ਹੋਈ ਸ਼ੁਰੂ।
  • ਗੋਰਾਇਆ ਦੇ ਪਿੰਡ ਚੱਕ ਥੋਥੜਾ ਵਿਚ ਬੂਥ ਨੰਬਰ 26 ਵਿਚ ਮਸ਼ੀਨ ਖਰਾਬ ਹੋਣ ਕਾਰਨ 10 ਮਿੰਟ ਤੋਂ ਬਾਅਦ ਵੋਟਿੰਗ ਹੋਈ ਸ਼ੁਰੂ।
  • ਜੈਤੋ ਵਿਚ ਇਕ ਈ.ਵੀ.ਐਮ. ਮਸ਼ੀਨ ਨਾ ਚੱਲਣ ਕਾਰਨ ਵੋਟਿੰਗ 15 ਮਿੰਟ ਲੇਟ ਹੋਈ ਸ਼ੁਰੂ।
  • ਬੂਥ ਨੰਬਰ 127 ਵਿਚ ਵੋਟ ਪਾਉਣ ਪੁੱਜੇ ਸਿਮਰਜੀਤ ਬੈਂਸ ਨੇ ਈ.ਵੀ.ਐਮ. ਮਸ਼ੀਨ ਖਰਾਬ ਹੋਣ ਕਾਰਨ ਕੀਤੀ ਸ਼ਿਕਾਇਤ। 30 ਮਿੰਟ ਲੇਟ ਵੋਟਿੰਗ ਹੋਈ ਸ਼ੁਰੂ।
  • ਮੋਗਾ ਵਿਚ ਈ.ਵੀ.ਐਮ. ਵਿਚ ਖਰਾਬੀ ਹੋਣ ਕਾਰਨ 15 ਤੋਂ 20 ਮਿੰਟ ਲੇਟ ਵੋਟਿੰਗ ਹੋਈ ਸ਼ੁਰੂ।

cherry

Content Editor

Related News