ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’

Wednesday, Apr 05, 2023 - 11:56 AM (IST)

ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’

ਜਲੰਧਰ (ਜ.ਬ., ਵਿਸ਼ੇਸ਼)–ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਚੋਣ ਤਿਆਰੀਆਂ ਦਾ ਜ਼ਮੀਨੀ ਪੱਧਰ ’ਤੇ ਮੁਲਾਂਕਣ ਕਰਨਾ ਸਿਰਫ਼ ਹਵਾਈ ਕਿਲੇ ਬਣਾਉਣਾ ਸਾਬਤ ਹੋ ਰਿਹਾ ਹੈ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਆਪਣੇ ਦਮ ’ਤੇ ਮੈਦਾਨ ਵਿਚ ਉਤਰੀ ਭਾਜਪਾ ਨੂੰ ਪੰਜਾਬ ਵਿਚ ਮਿਲੀ ਕਰਾਰੀ ਹਾਰ ਤੋਂ ਸਬਕ ਲੈਣ ਦਾ ਦਾਅਵਾ ਕਰਦੇ ਹੋਏ ਦਿਨੋ-ਦਿਨ ਪਾਰਟੀ ਅਹੁਦੇਦਾਰਾਂ ਅਤੇ ਉੱਚ ਪੱਧਰੀ ਆਗੂਆਂ ਵੱਲੋਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਆਪਣੇ ਪੱਧਰ ’ਤੇ ਪੰਜਾਬ ਵਿਚ ਸਰਕਾਰ ਜ਼ਰੂਰ ਬਣਾਵੇਗੀ।

ਇਸੇ ਵਿਚਕਾਰ ਅਚਾਨਕ ਆਈ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਤਾਂ ਪਾਰਟੀ ਦੀਆਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਇਕ ਸਾਲ ਤੋਂ ਤਿਆਰੀ ਕਰ ਰਹੀ ਭਾਜਪਾ ਅਜੇ ਤੱਕ ਨਾ ਤਾਂ ਆਪਣੇ ਜਥੇਬੰਦਕ ਢਾਂਚੇ ਨੂੰ ਪੂਰਾ ਕਰ ਸਕੀ ਹੈ ਅਤੇ ਨਾ ਹੀ ਆਪਣੇ ਉਮੀਦਵਾਰ ਦਾ ਫ਼ੈਸਲਾ ਕਰ ਸਕੀ ਹੈ। ਅਜਿਹੇ ਵਿਚ ਖ਼ੁਦ ਨੂੰ ਬਿਹਤਰ ਦੱਸਣ ਅਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ਵਿਚ ਨੇਤਾ ਜੀ ਜੁਟੇ ਹੋਏ ਹਨ।

ਇਹ ਵੀ ਪੜ੍ਹੋ : 6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀ

ਲੋਕ ਸਭਾ ਦੀ ਜ਼ਿਮਨੀ ਚੋਣ ਦਾ ਤਾਰਨਹਾਰ ਕੌਣ!
ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਰੋਜ਼ਾਨਾ ਇਕ ਨਵਾਂ ਚਿਹਰਾ ਅਤੇ ਨਵਾਂ ਨਾਂ ਸਾਹਮਣੇ ਆ ਰਿਹਾ ਹੈ। ਆਖਿਰ ਕੌਣ ਉਮੀਦਵਾਰ ਹੋਵੇਗਾ, ਇਹ ਅਜੇ ਭਵਿੱਖ ਦੇ ਗਰਭ ਵਿਚ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਜਿਸ ਨੂੰ ਸੰਗਠਨ ਉਮੀਦਵਾਰ ਬਣਾਉਂਦਾ ਹੈ, ਉਸ ’ਤੇ ਰਾਸ਼ਟਰੀ ਸੰਗਠਨ ਭਰੋਸਾ ਨਹੀਂ ਕਰ ਪਾ ਰਿਹਾ, ਇਸ ਲਈ ਕੇਂਦਰੀ ਲੀਡਰਸ਼ਿਪ ਵੱਲੋਂ ਵਿਸ਼ੇਸ਼ ਟੀਮਾਂ ਬਣ ਕੇ ਮੈਦਾਨ ਵਿਚ ਉਤਾਰੀਆਂ ਗਈਆਂ ਹਨ, ਜਿਹੜੀਆਂ ਵੱਖ-ਵੱਖ ਪੱਧਰਾਂ ’ਤੇ ਆਪਣੀ ਰਿਪੋਰਟਿੰਗ ਕਰ ਰਹੀਆਂ ਹਨ। 6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀਰਵਿਦਾਸੀਆ ਸਮਾਜ, ਵਾਲਮੀਕਿ ਸਮਾਜ, ਮਜ਼੍ਹਬੀ ਸਿੱਖ ਸਮਾਜ, ਕ੍ਰਿਸ਼ਚੀਅਨ ਸਮਾਜ ਦੀ ਸਰਗਰਮੀ ਅਤੇ ਸਮਰਸਤਾ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ। ਅਜੇ ਤੱਕ ਜਿਹੜੇ ਉਮੀਦਵਾਰਾਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਦਾ ਅਕਸ ਸੰਗਠਨ ਅਤੇ ਸਮਾਜ ਨਾਲ ਸਮਰਸਤਾ ਉਨ੍ਹਾਂ ਦੀ ਸਥਿਤੀ ਦੇ ਅਨੁਸਾਰ ਹੁਣ ਤੱਕ ਤੀਜੇ ਜਾਂ ਚੌਥੇ ਸਥਾਨ ਵਾਲਾ ਲੱਗਦਾ ਹੈ। ਇਸ ਦੀ ਚਰਚਾ ਕਈ ਸੂਬਾ ਪੱਧਰੀ ਮੀਟਿੰਗਾਂ ਵਿਚ ਵੀ ਹੋ ਚੁੱਕੀ ਹੈ। ਸੂਬਾਈ ਭਾਜਪਾ ਦਾ ਮੰਨਣਾ ਹੈ ਕਿ ਜਿੱਤ ਭਾਵੇਂ ਨਾ ਹੋਵੇ, ਪਾਰਟੀ ਦਾ ਕੁਝ ਆਧਾਰ ਜ਼ਰੂਰ ਬਣ ਜਾਵੇਗਾ। ਅਜਿਹੀ ਹਾਲਤ ਵਿਚ ਸਵਾਲ ਉਠ ਰਿਹਾ ਹੈ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਤਾਰਨਹਾਰ ਕੌਣ ਹੋਵੇਗਾ?

ਮੌਕੇ ਦਾ ਫਾਇਦਾ ਉਠਾਉਣ ਦੀ ਤਾਕ ’ਚ ਜੁਗਾੜੀ!
ਕੁਝ ਦਲ-ਬਦਲੂ ਆਗੂ ਵੀ ਮੌਕੇ ਦਾ ਫਾਇਦਾ ਉਠਾਉਣ ਦੇ ਜੁਗਾੜ ਵਿਚ ਹਨ। ਮੁਹੱਲਾ ਪੱਧਰ ਦੀ ਚੋਣ ਨਾ ਜਿੱਤ ਸਕਣ ਵਾਲੇ ਕੁਝ ਆਪੂੰ ਬਣੇ ਆਗੂ ਆਪਣੀ ਬ੍ਰਾਂਡਿੰਗ ਖੁਦ ਜਾਂ ਆਪਣੇ ਆਕਾਵਾਂ ਦੇ ਦਮ ’ਤੇ ਕਰਨ ਵਿਚ ਜੁਟੇ ਹੋਏ ਹਨ ਤਾਂ ਕਿ ਚੋਣਾਂ ਦੇ ਇਸ ਮਾਹੌਲ ਵਿਚ ਸ਼ਾਇਦ ਉਨ੍ਹਾਂ ਦੇ ਹੱਥ ਵੀ ਬਟੇਰਾ ਲੱਗ ਹੀ ਜਾਵੇ।

ਇਹ ਵੀ ਪੜ੍ਹੋ : ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਦਾ ਵੱਡਾ ਬਿਆਨ, ਵਿਰੋਧੀ ਪਾਰਟੀਆਂ ਪੰਜਾਬ ਦਾ ਵਿਕਾਸ ਹੀ ਨਹੀਂ ਚਾਹੁੰਦੀਆਂ

ਫ਼ੈਸਲਾ ਮੈਦਾਨ ’ਤੇ ਹੋਣਾ ਹੈ, ਬਲੈਕਬੋਰਡ ’ਤੇ ਨਹੀਂ...!
ਭਾਜਪਾ ਦੀਆਂ ਚੋਣ ਤਿਆਰੀਆਂ ’ਤੇ ਝਾਤ ਮਾਰੀਏ ਤਾਂ ਜਲੰਧਰ ਦੇ ਨਾਮਵਰ ਖਿਡਾਰੀ ਨਾਲ ਜੁੜਿਆ ਇਕ ਤਜਰਬਾ ਸੱਚ ਜਾਪਦਾ ਹੈ। ਇਸ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਖਿਡਾਰੀ ਦੀ ਪ੍ਰਸਿੱਧੀ ਨੂੰ ਮਾਣ ਦਿੰਦੇ ਹੋਏ ਉਸ ਨੂੰ ਭਾਰਤੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ। ਸਵੇਰੇ-ਸ਼ਾਮ ਉਹ ਨਾਮਵਰ ਖਿਡਾਰੀ-ਸਿਖਲਾਈ ਲੈਣ ਵਾਲਿਆਂ ਨੂੰ ਬਲੈਕਬੋਰਡ ਦੇ ਸਾਹਮਣੇ ਘੰਟਿਆਂਬੱਧੀ ਬੈਠ ਕੇ ਬਲੈਕਬੋਰਡ ਅਤੇ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਖੇਡ ਦੀਆਂ ਬਾਰੀਕੀਆਂ ਬਾਰੇ ਸਮਝਾਉਂਦਾ ਸੀ ਅਤੇ ਬਾਅਦ ਵਿਚ ਖਿਡਾਰੀਆਂ ਦੀ ਉਤਸੁਕਤਾ ਨੂੰ ਵੀ ਸ਼ਾਂਤ ਕਰਦਾ ਸੀ ਪਰ ਪ੍ਰਤੀਯੋਗਿਤਾ ਦੇ ਪਹਿਲੇ ਹੀ ਮੁਕਾਬਲੇ ਵਿਚ ਜੋਸ਼ ਨਾਲ ਭਰੀ ਟੀਮ ਬੁਰੀ ਤਰ੍ਹਾਂ ਹਾਰ ਗਈ। ਮੈਚ ਤੋਂ ਬਾਅਦ ਕਪਤਾਨ ਤੋਂ ਜਦੋਂ ਹਾਰ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਅਸੀਂ ਆਪਣੀ ਪੂਰੀ ਤਿਆਰੀ ਅਤੇ ਸਿਖਲਾਈ ਸਿਰਫ਼ ਬਲੈਕਬੋਰਡ ਅਤੇ ਹੋਰ ਸੰਚਾਰ ਸਾਧਨਾਂ ’ਤੇ ਹੀ ਖੇਡ ਕੇ ਪੂਰੀ ਕੀਤੀ ਸੀ। ਸਾਨੂੰ ਯਾਦ ਹੈ ਕਿ ਸਾਨੂੰ ਮੈਦਾਨ ’ਤੇ ਵੀ ਪੂਰੀ ਮੁਸਤੈਦੀ ਅਤੇ ਸਰਗਰਮੀ ਨਾਲ ਖੇਡਣਾ ਪਵੇਗਾ। ਵਰਣਨਯੋਗ ਹੈ ਕਿ ਚੋਣ ਹਾਰਨ ਵਾਲੇ ਆਗੂਆਂ ਵੱਲੋਂ ਚੋਣ ਜਿੱਤਣ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਇਸ ਦਾ ਨਤੀਜਾ ਕੀ ਨਿਕਲੇਗਾ, ਇਸ ’ਤੇ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਖੇਤੀ ਉਤਪਾਦਨ ਲਈ ਚੰਗੀ ਖ਼ਬਰ, ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

shivani attri

Content Editor

Related News