ਕਾਂਤਾ ਬਣੀ ਜਲੰਧਰ ਦੀ ਪਹਿਲੀ ਮਹਿਲਾ ਬਾਈਕ ਡਰਾਈਵਰ
Thursday, Oct 03, 2019 - 11:10 AM (IST)
ਜਲੰਧਰ (ਸੋਨੂੰ ਮਹਾਜਨ) : ਅੱਜ ਦੇ ਦੌਰ ਵਿਚ ਔਰਤਾਂ ਹਰ ਖੇਤਰ ਵਿਚ ਅੱਗੇ ਹਨ। ਇਸ ਦੀ ਮਿਸਾਲ ਜਲੰਧਰ ਦੀ ਕਾਂਤਾ ਚੌਹਾਨ ਨੇ ਪੇਸ਼ ਕੀਤੀ ਹੈ। ਦਰਅਸਲ ਕਾਂਤਾ ਚੌਹਾਨ ਸ਼ਹਿਰ ਦੀ ਪਹਿਲੀ ਮਹਿਲਾ ਬਾਈਕ ਡ੍ਰਾਈਵਰ ਬਣੀ ਹੈ। ਕਾਂਤਾ ਦੇ 2 ਬੱਚੇ ਹਨ ਅਤੇ ਉਨ੍ਹਾਂ ਦੇ ਪਤੀ ਆਟੋ ਡਰਾਈਵਰ ਹਨ।
ਕਾਂਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਉਹ ਆਪਣੀ ਇੱਛਾ ਮੁਤਾਬਕ ਕੰਮ ਕਰ ਸਕਦੀ ਹੈ, ਜਿਸ ਤੋਂ ਬਾਅਦ ਉੁਹ ਇਕ ਨਿੱਜੀ ਨਿੱਜੀ ਟੈਕਸੀ ਸਰਵਿਸ ਕੰਪਨੀ ਨਾਲ ਜੁੜ ਗਈ। ਆਪਣੇ ਕੰਮ ਦੇ ਪਹਿਲੇ ਦਿਨ ਕਾਂਤਾ ਨੇ 30 ਲੋਕਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ, ਜਿਨ੍ਹਾਂ ਵਿਚ 3-4 ਔਰਤਾਂ ਅਤੇ ਬਾਕੀ ਬੱਚੇ ਅਤੇ ਪੁਰਸ਼ ਸਨ।