ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ ਪ੍ਰੋਗਰੈਸਿਵ ਦੇ ਧੁਰੰਦਰ

Saturday, Aug 15, 2026 - 02:29 PM (IST)

ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ ਪ੍ਰੋਗਰੈਸਿਵ ਦੇ ਧੁਰੰਦਰ

ਜਲੰਧਰ (ਖੁਰਾਣਾ)-ਜਿਮਖਾਨਾ ਕਲੱਬ ਦੀਆਂ ਚੋਣਾਂ ਲਗਾਤਾਰ ਪੇਚੀਦਾ ਹੁੰਦੀਆਂ ਜਾ ਰਹੀਆਂ ਹਨ। ਕੁਝ ਹਫ਼ਤੇ ਪਹਿਲਾਂ ਜਦੋਂ ਅਚੀਵਰਜ਼ ਗਰੁੱਪ ਨੇ ਉਪਰਲੇ ਅਹੁਦਿਆਂ ਲਈ ਆਪਣੇ ਚਾਰ ਉਮੀਦਵਾਰ ਐਲਾਨੇ ਸਨ, ਉਦੋਂ ਅਜਿਹਾ ਲੱਗ ਰਿਹਾ ਸੀ ਕਿ ਇਸ ਵਾਰ ਚੋਣ ਮੁਕਾਬਲਾ ਇਕਤਰਫ਼ਾ ਰਹੇਗਾ ਅਤੇ ਸ਼ਾਇਦ ਚੋਣਾਂ ਸਰਬਸੰਮਤੀ ਨਾਲ ਹੀ ਮੁਕੰਮਲ ਹੋ ਜਾਣਗੀਆਂ ਪਰ ਇਸ ਤੋਂ ਬਾਅਦ ਕਲੱਬ ਦਾ ਚੋਣ ਮਾਹੌਲ ਲਗਾਤਾਰ ਬਦਲਦਾ ਚਲਾ ਗਿਆ।

ਕਲੱਬ ਮੈਂਬਰਾਂ ਵਿਚਕਾਰ ਆਪਸੀ ਸਹਿਮਤੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਜਿੱਥੇ ਚਰਚਾਵਾਂ ਦਾ ਦੌਰ ਸ਼ੁਰੂ ਹੋਇਆ, ਉੱਥੇ ਹੀ ਚੋਣਾਂ ਤੋਂ ਹਟਣ ਦਾ ਐਲਾਨ ਕਰ ਚੁੱਕਾ ਪ੍ਰੋਗਰੈਸਿਵ ਗਰੁੱਪ ਵੀ ਦੋਬਾਰਾ ਸਰਗਰਮ (ਐਕਟਿਵ) ਹੋਣ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਿਆ। ਇਸੇ ਲੜੀ ਤਹਿਤ ਪਿਛਲੇ ਦਿਨੀਂ ਪ੍ਰੋਗਰੈਸਿਵ ਦੇ ਕੱਦਾਵਰ ਮੈਂਬਰ ਪੱਪੂ ਖੋਸਲਾ ਦੇ ਘਰ ਇਕ ਮੀਟਿੰਗ ਹੋਈ, ਜਿਸ ਵਿਚ ਦਰਜਨ ਤੋਂ ਵੱਧ ਫਾਊਂਡਰ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿਚ ਗਰੁੱਪ ਦੇ ਗਠਨ ਅਤੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਚਰਚਾ ਹੋਈ ਪਰ ਕੋਈ ਠੋਸ ਫ਼ੈਸਲਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ ਅੰਗ

ਉਸ ਮੀਟਿੰਗ ਮਗਰੋਂ ਪ੍ਰੋਗਰੈਸਿਵ ਗਰੁੱਪ ਦੇ ਮੁੱਖ ਮੈਂਬਰ ਵੀ ਬਹੁਤੇ ਸਰਗਰਮ ਨਜ਼ਰ ਨਹੀਂ ਆਏ, ਜਿਸ ਨਾਲ ਇਹ ਮੰਨਿਆ ਜਾਣ ਲੱਗਾ ਕਿ ਸ਼ਾਇਦ ਪ੍ਰੋਗਰੈਸਿਵ ਗਰੁੱਪ ਫਿਰ ਚੋਣ ਮੈਦਾਨ ਤੋਂ ਦੂਰ ਹੀ ਰਹੇਗਾ ਪਰ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਗਰੁੱਪ ਵਿਚ ਹਲਚਲ ਵਿਖਾਈ ਦਿੱਤੀ ਅਤੇ ਗਰੁੱਪ ਦੇ ਗਠਨ ਨੂੰ ਲੈ ਕੇ ਚਰਚਾਵਾਂ ਨੇ ਜ਼ੋਰ ਫੜ ਲਿਆ। ਹੁਣ 15 ਅਗਸਤ ਨੂੰ ਦੁਪਹਿਰੇ ਪ੍ਰੋਗਰੈਸਿਵ ਗਰੁੱਪ ਦੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਗਰੁੱਪ ਦੇ ਸੰਭਾਵੀ ਮੈਂਬਰਾਂ ਅਤੇ ਉਮੀਦਵਾਰਾਂ ਨੂੰ ਲੈ ਕੇ ਅੰਤਿਮ ਫ਼ੈਸਲਾ ਕੀਤਾ ਜਾ ਸਕਦਾ ਹੈ। ਮੀਟਿੰਗ ਤੋਂ ਬਾਅਦ ਪ੍ਰੋਗਰੈਸਿਵ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਸੰਭਵ ਹੈ।

ਚਰਚਾ ਹੈ ਕਿ ਪ੍ਰੋਗਰੈਸਿਵ ਗਰੁੱਪ ਦਲਜੀਤ ਸਿੰਘ ਛਾਬੜਾ, ਪ੍ਰੋਫੈਸਰ ਵਿਪਨ ਝਾਂਜੀ, ਅਨੂ ਮਾਟਾ, ਮੇਜਰ ਕੋਛੜ ਸਮੇਤ ਕੁਝ ਹੋਰ ਚਿਹਰਿਆਂ ’ਤੇ ਦਾਅ ਲਾਉਣ ’ਤੇ ਵਿਚਾਰ ਕਰ ਸਕਦਾ ਹੈ। ਹਾਲਾਂਕਿ ਇਸ ਵਾਰ ਪ੍ਰੋਗਰੈਸਿਵ ਦੀ ਕੋਰ ਕਮੇਟੀ ਵਿਚ ਆਪਸੀ ਤਾਲਮੇਲ ਦੀ ਕਮੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹੋ ਵਜ੍ਹਾ ਹੈ ਕਿ ਕਈ ਮਜ਼ਬੂਤ ਦਾਅਵੇਦਾਰ ਵੀ ਅਜੇ ਸ਼ਸ਼ੋਪੰਜ ਵਿਚ ਹਨ ਕਿ ਚੋਣ ਮੈਦਾਨ ਵਿਚ ਕਿਸ ਰਸਤੇ ’ਤੇ ਅੱਗੇ ਵਧਿਆ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ Alert, ਮੌਸਮ ਦੀ ਤਾਜ਼ਾ ਅਪਡੇਟ ਜਾਰੀ

ਹੁਣ 15 ਅਗਸਤ ਦੀ ਮੀਟਿੰਗ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਗਰੁੱਪ ਦੇ ਗਠਨ ਦਾ ਫ਼ੈਸਲਾ ਇਸ ਗੱਲ ’ਤੇ ਵੀ ਨਿਰਭਰ ਕਰੇਗਾ ਕਿ ਕੋਰ ਕਮੇਟੀ ਦੇ ਕਿੰਨੇ ਮੈਂਬਰ ਮੀਟਿੰਗ ਵਿਚ ਪਹੁੰਚਦੇ ਹਨ, ਕਿਸ ਤਰ੍ਹਾਂ ਆਪਣੀ ਰਾਏ ਰੱਖਦੇ ਹਨ ਅਤੇ ਕੌਣ-ਕੌਣ ਸੰਭਾਵੀ ਉਮੀਦਵਾਰ ਪ੍ਰੋਗਰੈਸਿਵ ਦੇ ਬੈਨਰ ਹੇਠ ਚੋਣ ਲੜਨ ਲਈ ਤਿਆਰ ਹੁੰਦੇ ਹਨ। ਫਿਲਹਾਲ ਸਭ ਦੀਆਂ ਨਜ਼ਰਾਂ ਪ੍ਰੋਗਰੈਸਿਵ ਦੀ ਇਸ ਮੀਟਿੰਗ 'ਤੇ ਟਿਕੀਆਂ ਹੋਈਆਂ ਹਨ। ਜੇਕਰ ਗਰੁੱਪ ਆਪਣੇ ਕੱਦਾਵਰਾਂ ਨੂੰ ਇਕਜੁੱਟ ਕਰਨ ਵਿਚ ਸਫਲ ਰਹਿੰਦਾ ਹੈ ਅਤੇ ਉਮੀਦਵਾਰਾਂ 'ਤੇ ਸਹਿਮਤੀ ਬਣ ਜਾਂਦੀ ਹੈ ਤਾਂ ਜਿਮਖਾਨਾ ਕਲੱਬ ਦਾ ਚੋਣ ਮੁਕਾਬਲਾ ਹੋਰ ਦਿਲਚਸਪ ਹੋ ਸਕਦਾ ਹੈ। ਉੱਥੇ ਹੀ ਜੇਕਰ ਮੀਟਿੰਗ ਵਿਚ ਫਿਰ ਤੋਂ ਸਹਿਮਤੀ ਨਹੀਂ ਬਣਦੀ ਤਾਂ ਪ੍ਰੋਗਰੈਸਿਵ ਦੀ ਚੋਣ ਮੈਦਾਨ ਵਿਚ ਵਾਪਸੀ ’ਤੇ ਸਵਾਲ ਬਣੇ ਰਹਿਣਗੇ।

ਇਹ ਵੀ ਪੜ੍ਹੋ: ਸੋਮਵਾਰ ਨੂੰ ਚੰਡੀਗੜ੍ਹ ਦੇ ਸਕੂਲਾਂ 'ਚ ਰਹੇਗੀ ਛੁੱਟੀ! ਰਾਜਪਾਲ ਨੇ ਕੀਤਾ ਐਲਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News