ਵੱਡੇ ਪ੍ਰਾਈਵੇਟ ਸਕੂਲਾਂ ਨੂੰ ਫੇਲ ਕਰ ਰਿਹੈ ਜਲੰਧਰ ਦਾ ਇਹ ਸਰਕਾਰੀ ਸਕੂਲ

Friday, Mar 06, 2020 - 10:25 AM (IST)

ਜਲੰਧਰ (ਬਿਊਰੋ) - ਸਰਕਾਰੀ ਸਕੂਲਾਂ ਨੂੰ ਲੈ ਕੇ ਆਮ ਲੋਕਾਂ ਦੀ ਇਹ ਧਾਰਨਾ ਬਣੀ ਹੋਈ ਹੈ ਕਿ ਉਨ੍ਹਾਂ ’ਚ ਬੱਚਿਆਂ ਦੇ ਲਈ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਚੰਗੇ ਪ੍ਰਬੰਧ ਨਹੀਂ ਹਨ। ਇਸੇ ਕਰਕੇ ਲੋਕ ਅਜਿਹੇ ਸਕੂਲਾਂ ’ਚ ਆਪਣੇ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਵਾਉਂਦੇ। ਇਸਦੇ ਉਲਟ ਜੇਕਰ ਦੇਖੀਏ ਜਾਵੇ ਤਾਂ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲ ਬਣਾ ਕੇ ਪੇਸ਼ ਕੀਤਾ ਹੋਇਆ ਹੈ, ਜਿਸ ’ਚ ਵੱਡੇ ਸਕੂਲਾਂ ਨਾਲੋਂ ਜ਼ਿਆਦਾ ਬੱਚੇ ਪੜ੍ਹਾਈ ਕਰ ਰਹੇ ਹਨ। ਜਲੰਧਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਇਕ ਸਰਕਾਰੀ ਸਕੂਲ ਅਜਿਹਾ ਹੈ, ਜਿਸ ਨੂੰ ਸਰਕਾਰ ਨੇ ਸਮਾਰਟ ਸਕੂਲ ਦੇ ਪ੍ਰਾਜੈਕਟ 'ਚ ਸ਼ਾਮਲ ਕੀਤਾ ਹੈ । ਕਾਰਪੋਰੇਸ਼ਨ ਦੇ ਬਿਲਕੁਲ ਨਜ਼ਦੀਕ ਬਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਸਟਾਫ ਆਪਣੇ ਸਕੂਲ ਲਈ ਜੀ ਜਾਨ ਲਗਾ ਕੇ ਮਿਹਨਤ ਕਰ ਰਿਹਾ ਹੈ। 

ਪੜ੍ਹੋ ਇਹ ਖਬਰ ਵੀ- ਬਰਨਾਲਾ ਦਾ ਇਹ ਸਕੂਲ ਪ੍ਰਾਇਵੇਟ ਸਕੂਲਾਂ ਨੂੰ ਦੇ ਰਿਹੈ ਮਾਤ

ਕਹਿਣ ਨੂੰ ਸਰਕਾਰੀ ਸਕੂਲ, ਸਿਹਤ ਅਤੇ ਸਿੱਖਿਆ ਪੱਖੋਂ ਮਹਿੰਗੇ ਸਕੂਲਾਂ ਨੂੰ ਦੇ ਰਿਹੈ ਮਾਤ

PunjabKesari

ਜਾਣਕਾਰੀ ਅਨੁਸਾਰ ਇਸ ਸਰਕਾਰੀ ਸਕੂਲ ’ਚ 2559 ਬੱਚੀਆਂ ਪੜ੍ਹਾਈ ਕਰ ਰਹੀਆਂ ਹਨ। ਸਕੂਲ ਦੀ ਬਣਤਰ ਨੂੰ ਦੇਖ ਕੇ ਪਤਾ ਹੀ ਨਹੀਂ ਲੱਗਦਾ ਕਿ ਇਹ ਸਰਕਾਰੀ ਸਕੂਲ ਹੈ । ਇਸ ਸਕੂਲ ’ਚ ਸਾਇੰਸ ਬਲਾਕ, ਲਾਇਬ੍ਰੇਰੀ, ਜਿਓਗ੍ਰਾਫੀ, ਲੈਬ, ਐੱਨ.ਐੱਸ.ਕਓ.ਐੱਫ ਲੈਬ, ਕੋਮਰਸ ਬਲਾਕ, ਹਿਉਮੈਨਿਟੀਜ ਬਲਾਕ, ਕੰਪਿਊਟਰ ਲੈਬ ਬਣੇ ਹੋਏ ਹਨ। ਸਕੂਲ ’ਚ ਬਣੀਆਂ ਇਹ ਸਾਰੀਆਂ ਲੈਬ ਪ੍ਰਾਈਵੇਟ ਸਕੂਲਾਂ ਤੋਂ ਵੀ ਕਿਤੇ ਵੱਧ ਕੇ ਸ਼ਾਨਦਾਰ ਹਨ। ਸਕੂਲ ’ਚ ਪੜ੍ਹ ਰਹੇ ਬੱਚਿਆਂ ਦੀ ਅੰਗਰੇਜ਼ੀ ਭਾਸ਼ਾਂ ’ਚ ਪਕੜ ਬਣੀ ਰਹੇ, ਇਸ ਦੇ ਲਈ ਅੰਗਰੇਜ਼ੀ ਭਾਸ਼ਾ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਕੰਪਿਊਟਰ ਲੈਬ ਦੇ ਨਜ਼ਦੀਕ ਇੰਗਲਿਸ਼ ਕੋਰਨਰ ਵੀ ਬਣਾਇਆ ਗਿਆ ਹੈ। ਬਣਾਏ ਗਏ ਇਸ ਇੰਗਲਿਸ਼ ਕੋਰਨਰ ’ਤੇ ਅੰਗਰੇਜ਼ੀ ਦੀਆਂ ਕਿਤਾਬਾਂ ਤੇ ਮੈਗਜ਼ੀਨ ਵੱਡੀ ਗਿਣਤੀ ’ਚ ਪਈਆਂ ਹੋਈਆਂ ਹਨ, ਜਿਸ ਨੂੰ ਬੱਚੇ ਵਿਹਲੇ ਸਮੇਂ ਜ਼ਰੂਰ ਪੜ੍ਹਦੇ ਹਨ। ਇਸਦੇ ਨਾਲ ਹੀ ਉਥੇ ਦੀਵਾਰਾਂ ਅਤੇ ਪੇਂਟਿੰਗ ਕਰਕੇ ਉਹ ਟਿਪਸ ਲਿਖੇ ਹੋਏ ਹਨ, ਜੋ ਅੰਗਰੇਜ਼ੀ ਸੀਖਣ ਅਤੇ ਸੁਧਾਰਨ ਲਈ ਬਹੁਤ ਮਦਦਗਾਰ ਹਨ।  


rajwinder kaur

Content Editor

Related News