ਕੋਵਿਡ ਦੇ ਮਰੀਜ਼ਾਂ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਉਪਰਾਲਾ, ਬਣਾਇਆ ਆਕਸੀਜਨ ਕੰਸਨਟ੍ਰੇਟਰ ਬੈਂਕ

Friday, May 14, 2021 - 12:11 PM (IST)

ਕੋਵਿਡ ਦੇ ਮਰੀਜ਼ਾਂ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਉਪਰਾਲਾ, ਬਣਾਇਆ ਆਕਸੀਜਨ ਕੰਸਨਟ੍ਰੇਟਰ ਬੈਂਕ

ਜਲੰਧਰ (ਚੋਪੜਾ)– ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਅਗਵਾਈ ’ਚ ਜ਼ਿਲ੍ਹੇ ’ਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਨਾਲ ਆਕਸੀਜਨ ਦੀ ਮੰਗ ’ਚ ਆਈ ਤੇਜ਼ੀ ਨੂੰ ਵੇਖਦਿਆਂ ਰੈੱਡ ਕਰਾਸ ਭਵਨ ’ਚ ਇਕ ਆਕਸੀਜਨ ਕੰਸਨਟ੍ਰੇਟਰ ਬੈਂਕ ਸਥਾਪਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਗਭਗ 30 ਆਕਸੀਜਨ ਕੰਸਨਟ੍ਰੇਟਰ ਬੈਂਕ ’ਚ ਰੱਖੇ ਗਏ ਹਨ ਅਤੇ ਕੋਈ ਵੀ ਕੋਵਿਡ ਮਰੀਜ਼ ਡਾਕਟਰ ਦੀ ਪਰਚੀ, ਗਾਰੰਟੀ ਅਤੇ ਵਾਪਸੀ ਯੋਗ ਸਕਿਓਰਿਟੀ ਦੇ ਕੇ ਘਰੇਲੂ ਵਰਤੋਂ ਲਈ ਕੰਸਨਟ੍ਰੇਟਰ ਨੂੰ ਕਿਰਾਏ ’ਤੇ ਲੈ ਸਕੇਗਾ।

ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

ਉਨ੍ਹਾਂ ਦੱਸਿਆ ਕਿ ਆਕਸੀਜਨ ਕੰਸਨਟ੍ਰੇਟਰ ਲੈਣ ਵਾਲੇ ਨੂੰ ਪ੍ਰਸ਼ਾਸਨ ਨੂੰ ਰੋਜ਼ਾਨਾ ਘੱਟ ਤੋਂ ਘੱਟ 200 ਰੁਪਏ ਕਿਰਾਇਆ ਦੇਣਾ ਹੋਵੇਗਾ ਅਤੇ ਰੈੱਡ ਕਰਾਸ ਸੋਸਾਇਟੀ ਕੋਲ 5000 ਰੁਪਏ ਸਕਿਓਰਿਟੀ ਦੀ ਤੌਰ ’ਤੇ ਜਮ੍ਹਾ ਕਰਵਾਉਣੇ ਪੈਣਗੇ। ਸਬੰਧਤ ਹਸਪਤਾਲ ਆਪਣੀ ਨਿਗਰਾਨੀ ਅਧੀਨ ਮਸ਼ੀਨ ਦਾ ਸੰਚਾਲਨ ਯਕੀਨੀ ਕਰੇਗਾ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਨਿਰਵਿਘਨ ਅਤੇ ਉਚਿਤ ਆਕਸੀਜਨ ਸਪਲਾਈ ਲਈ ਪਾਵਰ ਬੈਕਅਪ ਦਾ ਪ੍ਰਬੰਧ ਕਰਨਾ ਪਵੇਗਾ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ

ਘਨਸ਼ਾਮ ਥੋਰੀ ਨੇ ਕਿਹਾ ਕਿ ਜੇਕਰ ਉਪਲੱਬਧ ਸਟਾਕ ਤੋਂ ਵੱਧ ਮੰਗ ਆਉਂਦੀ ਹੈ ਤਾਂ ਮਰੀਜ਼ ਸਿਵਲ ਹਸਪਤਾਲ ’ਚ ਸਥਾਪਤ ਪੋਸਟ ਕੋਵਿਡ ਰਿਕਵਰੀ ਵਾਰਡ ’ਚ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ। ਮਰੀਜ਼ਾਂ ਨੂੰ ਆਕਸੀਜਨ ਦੀ ਸਹੂਲਤ ਮੁਹੱਈਆ ਕਰਨ ਲਈ ਪ੍ਰਸ਼ਾਸਨ ਵੱਲੋਂ 30 ਬੈੱਡਾਂ ਵਾਲਾ ਵਾਰਡ ਬਣਾਇਆ ਗਿਆ ਹੈ। ਆਕਸੀਜਨ ਕੰਸਨਟ੍ਰੇਟਰ ਇਕ ਮੈਡੀਕਲ ਉਪਕਰਨ ਹੈ, ਜਿਹੜਾ ਹਵਾ ’ਚੋਂ ਆਕਸੀਜਨ ਨੂੰ ਵੱਖ ਕਰਕੇ ਮਰੀਜ਼ ਨੂੰ ਸਪਲਾਈ ਕਰਦਾ ਹੈ। ਆਕਸੀਜਨ ਦੀ ਵਧ ਰਹੀ ਮੰਗ ਨੂੰ ਵੇਖਦੇ ਹੋਏ ਜਿੱਥੇ ਕੰਸਨਟ੍ਰੇਟਰ ਘਰ ’ਚ ਇਕਾਂਤਵਾਸ ਦੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ’ਚ ਲਾਭਦਾਇਕ ਸਾਬਿਤ ਹੋ ਸਕਦੇ ਹਨ, ਉਥੇ ਹੀ ਹਸਪਤਾਲਾਂ ’ਤੇ ਕੋਵਿਡ ਮਾਮਲਿਆਂ ਦਾ ਭਾਰ ਘਟਾਉਣ ’ਚ ਮਦਦਗਾਰ ਹੋਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ ਕੰਸਨਟ੍ਰੇਟਰ ਲਈ 98765-02613 ਜਾਂ ਕੰਟਰੋਲ ਰੂਮ ਨੰਬਰ 0181-2224417 ’ਤੇ ਰੈੱਡ ਕਰਾਸ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News