ਵੱਡੀ ਖ਼ਬਰ; ''''ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ'''', ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Thursday, Aug 21, 2025 - 02:09 PM (IST)

ਵੱਡੀ ਖ਼ਬਰ; ''''ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ'''', ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਐਂਟਰਟੇਨਮੈਂਟ ਡੈਸਕ- ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। 


ਦੱਸਣਯੋਗ ਹੈ ਕਿ ਗਾਇਕ ਨੂੰ ਧਮਕੀ ਭਰੇ ਮੈਸੇਜ ਇਕ ਵਿਦੇਸ਼ ਦੇ ਨੰਬਰ ਤੋਂ ਭੇਜੇ ਗਏ। ਮੈਸੇਜ 'ਚ ਲਿਖਿਆ ਗਿਆ ਹੈ ਕਿ 'ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਹੈ। ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੁੱਤ ਤੇਰਾ ਨੰਬਰ ਲਾਉਣਾ ਹੈ।  ਧਮਕੀ 'ਚ ਇਹ ਵੀ ਕਿਹਾ ਗਿਆ ਕਿ ਇਹ ਨਾ ਸੋਚੀ ਕਿ ਧਮਕੀ ਦਾ ਮਜ਼ਾਕ ਕੀਤਾ ਦੇਖੀ ਚੱਲ ਤੇਰੇ ਨਾਲ ਹੋਣਾ ਕੀ ਹੈ। ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ। 

PunjabKesari
ਜ਼ਿਕਰਯੋਗ ਹੈ ਕਿ ਗਾਇਕ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ। ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬੰਬੀਹਾ ਵਲੋਂ ਮਨਕੀਰਤ ਨੂੰ ਧਮਕੀ ਦਿੱਤੀ ਗਈ। ਇਹ ਧਮਕੀ ਬਿਸ਼ਨੋਈ ਅਤੇ ਉਸ ਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਵਲੋਂ ਸਿੱਧੂ ਮੂਸੇਵਾਲਾ ਦਾ ਮਈ 2022 'ਚ ਹੋਏ ਕਤਲ ਦੀ ਜ਼ਿੰਮੇਵਾਈ ਲੈਣ ਤੋਂ ਬਾਅਦ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਮਨਕੀਰਤ ਨੇ ਪੰਜਾਬ ਪੁਲਸ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।  

   


author

Aarti dhillon

Content Editor

Related News