ਡਰੋਨ ਜ਼ਰੀਏ ਰੱਖੀ ਗਈ ਜਲੰਧਰ ਸ਼ਹਿਰ ''ਚ ਨਜ਼ਰ, ਪਹਿਲੇ ਦਿਨ 12 ਮਾਮਲੇ ਦਰਜ ਤੇ 20 ਗ੍ਰਿਫਤਾਰ
Sunday, Apr 05, 2020 - 11:26 AM (IST)
ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੇ ਲਾਕਡਾਊਨ ਦੇ ਮੱਦੇਨਜ਼ਰ ਸ਼ਨੀਵਾਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਡਰੋਨ ਜ਼ਰੀਏ ਸ਼ਹਿਰ ਦੀ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਰਫਿਊ ਨੂੰ ਲਗਾਤਾਰ ਸਖਤੀ ਨਾਲ ਜਾਰੀ ਕੀਤਾ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ ਦੌਰਾਨ ਭੋਗਪੁਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਉਥੇ ਹੀ ਡਰੋਨ ਦੀ ਮਦਦ ਨਾਲ ਉਨ੍ਹਾਂ ਨੇ ਸ਼ਹਿਰ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਣ ਵਾਲਿਆਂ ਖਿਲਾਫ 12 ਮਾਮਲੇ ਦਰਜ ਕਰਕੇ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਹਾਵੀਰ ਗੁਪਤਾ ਵਾਸੀ ਮਕਸੂਦਾਂ, ਮਿਤਲੇਸ਼ ਨਿਵਾਸੀ ਤੂਰ ਇਨਕਲੇਵ, ਅਖਿਲੇਸ਼ ਕੁਮਾਰ ਵਾਸੀ ਨਿਊ ਗੁਰੂ ਨਾਨਕ ਨਗਰ, ਵਿਨੋਦ ਕੁਮਾਰ ਵਾਸੀ ਸ਼ਿਵ ਨਗਰ, ਗੁਰਦਿਆਲ ਸਿੰਘ ਵਾਸੀ ਨਿਊ ਕੋਟ ਬਾਬਾ ਦੀਪ ਸਿੰਘ ਨਗਰ, ਮੰਗਲ ਸਿੰਘ ਵਾਸੀ ਨਿਊ ਕੋਟ ਬਾਬਾ ਦੀਪ ਸਿੰਘ ਨਗਰ, ਮਨੀ ਵਾਸੀ ਬਸਤੀ ਗੁਜ਼ਾਂ, ਦੇਵ ਰਾਓ ਵਾਸੀ ਸਿਧਾਰਥ ਨਗਰ, ਰਾਜ ਬਹਾਦਰ ਵਾਸੀ ਬੈਂਕ ਕਾਲੋਨੀ, ਧਮਿੰਦਰ ਸਿੰਘ ਵਾਸੀ ਖੁਰਲਾ ਖਿੰਗਰਾ, ਸੰਨੀ ਵਾਸੀ ਫੋਲੜੀਵਾਲ, ਸਟੀਫਨ ਵਾਸੀ ਫੋਲੜੀਵਾਲ, ਭੀਰਭਲ ਵਾਸੀ ਸੂਫੀ ਪਿੰਡ, ਅਸ਼ੀਸ਼, ਚੰਦਨ, ਵਿਜੇ ਕੁਮਾਰ, ਰਜਨੀਸ਼ ਤਿਵਾੜੀ ਵਾਸੀ ਨਿਊ ਡਿਫੈਂਸ ਕਾਲੋਨੀ, ਸਰਬਜੀਤ ਸਿੰਘ ਵਾਸੀ ਲਸੂੜੀ ਮੁਹੱਲਾ, ਹਰਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਨਿਊ ਦਸਮੇਸ਼ ਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਣ ਪਿਛਲੇ ਕੁਝ ਦਿਨਾਂ ਤੋਂ ਕਮਿਸ਼ਨਰੇਟ ਪੁਲਸ ਨੇ 119 ਮਾਮਲੇ ਦਰਜ ਕਰਕੇ 152 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ 20 ਲੋਕਾਂ ਨੂੰ ਪੁਲਸ ਨੇ ਹੋਰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਕਰਫਿਊ 'ਚ ਸਖਤੀ ਵਰਤਣ ਲਈ ਹੀ ਸ਼ਹਿਰ 'ਚ ਬੀਤੇ ਦਿਨੀਂ ਡਰੋਨ ਨਾਲ ਲੈਸ ਟੀਮਾਂ ਨੂੰ ਸ਼ਹਿਰ 'ਚ ਤਾਇਨਾਤ ਕੀਤਾ ਗਿਆ, ਜੋ ਕਿ ਡਰੋਨ ਦੇ ਜ਼ਰੀਏ 2 ਕਿਲੋਮੀਟਰ ਤੱਕ ਦੇ ਦਾਇਰੇ ਨੂੰ ਕਵਰ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਸ ਸਖਤੀ ਨਾਲ ਪੇਸ਼ ਆ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਲੋਕਾਂ ਦੇ ਘਰਾਂ ਤੱਕ ਖਾਣ-ਪੀਣ ਅਤੇ ਰਾਸ਼ਨ ਸਮੱਗਰੀ ਦਾ ਸਾਮਾਨ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ