ਜਲੰਧਰ ਨਿਗਮ ਸਮੇਂ ’ਤੇ ਜ਼ਿੰਮੇਵਾਰੀ ਨਿਭਾਉਂਦਾ ਤਾਂ 319 ਸ਼ਹਿਰ ਵਾਸੀ ਡੇਂਗੂ ਨਾਲ ਨਾ ਲੜ ਰਹੇ ਹੁੰਦੇ

Friday, Nov 12, 2021 - 12:57 PM (IST)

ਜਲੰਧਰ ਨਿਗਮ ਸਮੇਂ ’ਤੇ ਜ਼ਿੰਮੇਵਾਰੀ ਨਿਭਾਉਂਦਾ ਤਾਂ 319 ਸ਼ਹਿਰ ਵਾਸੀ ਡੇਂਗੂ ਨਾਲ ਨਾ ਲੜ ਰਹੇ ਹੁੰਦੇ

ਜਲੰਧਰ (ਸੋਮਨਾਥ)–ਜ਼ਿਲ੍ਹੇ ਵਿਚ ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹਰ ਰੋਜ਼ ਡੇਂਗੂ ਦੇ 25 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਬੁੱਧਵਾਰ ਸ਼ਾਮ ਤੱਕ ਜ਼ਿਲ੍ਹੇ ਵਿਚ ਡੇਂਗੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 464 ’ਤੇ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 319 ਮਰੀਜ਼ ਸ਼ਹਿਰੀ ਅਤੇ 145 ਮਰੀਜ਼ ਦਿਹਾਤੀ ਇਲਾਕੇ ਤੋਂ ਹਨ। ਨਗਰ ਨਿਗਮ ਜਿਸ ਦੇ ਮੋਢਿਆਂ ’ਤੇ ਡੇਂਗੂ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ, ਜੇਕਰ ਸਮੇਂ ’ਤੇ ਸ਼ਹਿਰ ਵਿਚ ਫੌਗਿੰਗ ਕਰਵਾਉਂਦਾ ਤਾਂ ਸ਼ਾਇਦ ਡੇਂਗੂ ਦਾ ਪ੍ਰਕੋਪ ਰੁਕ ਜਾਂਦਾ। ਹਾਲਾਂਕਿ ਨਗਰ ਨਿਗਮ ਦਾ ਦਾਅਵਾ ਹੈ ਕਿ ਨਿਗਮ ਵੱਲੋਂ ਸ਼ਹਿਰ ਵਿਚ ਪੈਂਦੇ 80 ਵਾਰਡਾਂ ਵਿਚ ਕੋਈ ਵਾਰਡ ਅਜਿਹਾ ਨਹੀਂ ਹੈ, ਜਿਸ ਵਿਚ ਫੌਗਿੰਗ ਨਹੀਂ ਕਰਵਾਈ ਗਈ। ਭਾਰਤੀ ਸਰਵਹਿੱਤ ਪ੍ਰੀਸ਼ਦ ਦੇ ਪ੍ਰਧਾਨ ਰਾਜਨ ਸ਼ਾਰਦਾ ਨੇ ਮੁੱਦਾ ਉਠਾਉਂਦਿਆਂ ਕਿਹਾ ਕਿ ਪਹਿਲਾਂ ਵੱਡੀਆਂ ਗੱਡੀਆਂ ਵਿਚ ਮਸ਼ੀਨਾਂ ਨਾਲ ਫੌਗਿੰਗ ਹੁੰਦੀ ਸੀ ਤਾਂ ਕਾਫ਼ੀ ਦੇਰ ਤੱਕ ਧੂੰਆਂ ਰਹਿਣ ਕਾਰਨ ਮੱਛਰ ਮਰ ਜਾਂਦਾ ਸੀ ਪਰ ਹੁਣ ਹੈਂਡਸੈੱਟ ਨਾਲ ਫੌਗਿੰਗ ਹੋਣ ਨਾਲ ਕੋਈ ਖ਼ਾਸ ਅਸਰ ਨਹੀਂ ਹੁੰਦਾ।

ਜ਼ਿਆਦਾ ਵੀ ਹੋ ਸਕਦੀ ਹੈ ਮਰੀਜ਼ਾਂ ਦੀ ਗਿਣਤੀ
ਜ਼ਿਲ੍ਹੇ ਵਿਚ ਡੇਂਗੂ ਦੇ 464 ਮਰੀਜ਼ਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਇਹ ਤਾਂ ਉਹ ਅੰਕੜਾ ਹੈ, ਜੋ ਆਨ ਰਿਕਾਰਡ ਹੈ, ਜਦਕਿ ਨਿੱਜੀ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਦਾ ਸਹੀ ਅੰਕੜਾ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ:  ਦਸੂਹਾ 'ਚ ਵੱਡੀ ਵਾਰਦਾਤ, ਪੁਜਾਰੀ ਨੇ ਰੋਟੀ ਦੇਣ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਕਰ 'ਤਾ ਕਤਲ

ਕਿਉਂ ਨਹੀਂ ਮਰ ਰਿਹਾ ਡੇਂਗੂ ਦਾ ਲਾਰਵਾ
ਨਗਰ ਨਿਗਮ ਵੱਲੋਂ ਹੈਂਡਸੈੱਟ ਨਾਲ ਜੋ ਫੌਗਿੰਗ ਕਰਵਾਈ ਜਾ ਰਹੀ ਹੈ, ਉਹ ਕੁਝ ਏਰੀਏ ਨੂੰ ਹੀ ਕਵਰ ਕਰਦੀ ਹੈ, ਜਦਕਿ ਕੈਨਨ ਨਾਲ ਜੋ ਫੌਗਿੰਗ ਹੁੰਦੀ ਸੀ, ਉਸ ਦਾ ਅਸਰ ਘਰਾਂ ਦੇ ਅੰਦਰ ਤੱਕ ਹੁੰਦਾ ਸੀ। ਹੈਂਡਸੈੱਟ ਨਾਲ ਫੌਗਿੰਗ ਦਾ ਅਸਰ ਲਾਰਵੇ ’ਤੇ ਨਹੀਂ ਹੁੰਦਾ। ਲਾਰਵੇ ਨੂੰ ਖਤਮ ਕਰਨ ਲਈ ਸੜੇ ਹੋਏ ਤੇਲ ਦੀ ਜ਼ਰੂਰਤ ਪੈਂਦੀ ਹੈ।

‘ਡੇਂਗੂ-ਮਲੇਰੀਆ ਦੇ ਖ਼ਾਸ ਪ੍ਰਬੰਧ’ ਵਾਲੇ ਪੋਸਟਰ ਲੱਗੇ ਰਸਤਾ ਮੁਹੱਲੇ ’ਚ
ਜਲੰਧਰ ਨਾਰਥ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਵਾਰਡ ਨੰਬਰ 54 ਦੇ ਰਸਤਾ ਮੁਹੱਲੇ ਵਿਚ ਰਹਿੰਦੇ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਭ ਤੋਂ ਵੱਡੀ ਸਮੱਸਿਆ ਸੀਵਰੇਜ ਬਲਾਕੇਜ ਦੀ ਹੈ। ਗੰਦੇ ਪਾਣੀ ਕਾਰਨ ਹੁਣ ਤਾਂ ਲੋਕਾਂ ਨੇ ਪੋਸਟਰ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ’ਤੇ ਲਿਖਿਆ ਹੈ ਕਿ ਸਮਾਰਟ ਸਿਟੀ ਜਲੰਧਰ ਦੇ ਰਸਤਾ ਮੁਹੱਲੇ ਵਿਚ ਡੇਂਗੂ ਤੇ ਮਲੇਰੀਆ ਦਾ ਖਾਸ ਪ੍ਰਬੰਧ ਹੈ। ਮੁਹੱਲਾ ਨਿਵਾਸੀ ਰਾਜਿੰਦਰ ਕੁਮਾਰ, ਲਲਿਤ ਕੁਮਾਰ, ਚੰਦਰਸ਼ੇਖਰ ਰਾਜੂ, ਦੀਪਕ ਅਗਰਵਾਲ ਅਤੇ ਰਾਮ ਲੁਭਾਇਆ ਆਦਿ ਨੇ ਦੱਸਿਆ ਕਿ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਕਾਰਨ ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।

ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

200 ਤੋਂ ਜ਼ਿਆਦਾ ਵਾਰ ਕਰ ਚੁੱਕੇ ਹਨ ਕੰਪਲੇਂਟ
ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸੀਵਰੇਜ ਦੇ ਬੈਕ ਮਾਰਨ ਕਾਰਨ ਗਲੀਆਂ ਵਿਚ ਭਰਨ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹ 200 ਤੋਂ ਜ਼ਿਆਦਾ ਵਾਰ ਨਗਰ ਨਿਗਮ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਾਲੀਆਂ ਬੰਦ ਕਰਨਾ ਵੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੈ ਕਿਉਂਕਿ ਜਦੋਂ ਤੱਕ ਨਵੀਂ ਸੀਵਰ ਲਾਈਨ ਨਹੀਂ ਵਿਛਾਈ ਜਾਂਦੀ, ਉਦੋਂ ਤੱਕ ਕੋਈ ਹੱਲ ਨਹੀਂ ਨਿਕਲੇਗਾ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜੇਕਰ ਮੁਹੱਲੇ ਵਿਚ ਡੇਂਗੂ ਅਤੇ ਮਲੇਰੀਆ ਜਾਂ ਕੋਈ ਹੋਰ ਬੀਮਾਰੀ ਫੈਲਦੀ ਹੈ ਤਾਂ ਇਸ ਲਈ ਨਗਰ ਨਿਗਮ ਜ਼ਿੰਮੇਵਾਰ ਹੋਵੇਗਾ।

ਪਹਿਲਾਂ ਡੰਮੀ ਮੇਅਰ ਸਮੱਸਿਆਵਾਂ ਸੁਣਦੇ ਸਨ, ਉਹ ਵੀ ਬੰਦ ਹੋ ਗਿਆ
ਨਿਗਮ ਦੀਆਂ ਵੱਖ-ਵੱਖ ਕਮੇਟੀਆਂ ਵੱਲੋਂ ਕਈ ਵਾਰ ਮੇਅਰ ਨੂੰ ਸ਼ਾਮ ਦੇ ਸਮੇਂ ਨਿਗਮ ਵਿਚ ਸਮੱਸਿਆਵਾਂ ਸੁਣਨ ਦੀ ਅਪੀਲ ਕੀਤੀ ਗਈ ਸੀ। ਉਸ ਤੋਂ ਬਾਅਦ ਕੁਝ ਕੌਂਸਲਰਾਂ ਨੇ ਸਮੱਸਿਆਵਾਂ ਦੇ ਹੱਲ ਲਈ ਖ਼ੁਦ ਹੀ ਨਿਗਮ ਵਿਚ ਬੈਠਣਾ ਸ਼ੁਰੂ ਕਰ ਦਿੱਤਾ। ਕੌਂਸਲਰਾਂ ਦਾ ਕਹਿਣਾ ਸੀ ਕਿ ਉਹ ਜਨਤਾ ਪ੍ਰਤੀ ਜਵਾਬਦੇਹ ਹਨ। ਇਹੀ ਵਜ੍ਹਾ ਹੈ ਕਿ ਕੁਝ ਕੌਂਸਲਰਾਂ ਵੱਲੋਂ ਕੌਂਸਲਰ ਅਤੇ ਚੇਅਰਮੈਨ ਬਲਰਾਜ ਠਾਕੁਰ ਨੂੰ ਸਰਬਸੰਮਤੀ ਨਾਲ ਡੰਮੀ ਮੇਅਰ ਬਣਾਇਆ ਗਿਆ ਸੀ, ਜੋ ਕੁਝ ਦਿਨਾਂ ਤੱਕ ਸ਼ਾਮ 3 ਵਜੇ ਕੌਂਸਲਰ ਰੂਮ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹੇ ਪਰ ਪਾਰਟੀ ਵੱਲੋਂ ਉਸ ਨੂੰ ਵੀ ਬੰਦ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਵਨੀਤ ਬਿੱਟੂ ਦਾ ਧਮਾਕੇਦਾਰ ਟਵੀਟ, ਕਿਹਾ-ਡਰੱਗ ਜਾਂਚ ਦੀ ਸਮੱਗਰੀ ਕਰੋ ਸਾਂਝੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News