ਜਲੰਧਰ ਨਿਗਮ ਨੂੰ ਮਿਲਿਆ 19.37 ਕਰੋੜ ਦਾ ਚੈੱਕ

02/12/2019 11:53:29 AM

ਜਲੰਧਰ : ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਜਿੱਤਣ ਦੀ ਨੀਅਤ ਨਾਲ ਕਰੀਬ 2 ਸਾਲ ਪਹਿਲਾਂ ਸ਼ਹਿਰੀ ਵਿਕਾਸ ਲਈ ਜਲੰਧਰ ਨਿਗਮ ਨੂੰ ਜੋ 150 ਕਰੋੜ ਦੀ ਗ੍ਰਾਂਟ ਪੀ. ਆਈ. ਡੀ. ਬੀ. ਤਹਿਤ ਪਹਿਲੇ ਪੜਾਅ ਵਿਚ ਦਿੱਤੀ ਸੀ, ਉਸ ਦਾ ਆਖਰੀ ਚੈੱਕ 19.37 ਕਰੋੜ ਦਾ ਨਿਗਮ ਨੂੰ ਮਿਲ ਗਿਆ।
ਨਿਗਮ ਸੂਤਰਾਂ ਅਨੁਸਾਰ ਵਰਕਸ਼ਾਪ ਅਤੇ ਓ. ਐਂਡ. ਐੱਮ. ਦੇ ਕੁੱਝ ਕੰਮਾਂ ਨੂੰ ਛੱਡ ਕੇ ਇਸ ਰਕਮ ਦੇ ਤਹਿਤ ਜ਼ਿਆਦਾਤਰ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਠੇਕੇਦਾਰਾਂ ਨੂੰ ਭੁਗਤਾਨ ਕਰਨਾ ਬਾਕੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸ਼ਹਿਰ ਦੇ ਚਾਰਾਂ ਵਿਧਾਇਕਾਂ ਨੂੰ 5-5 ਕਰੋੜ ਅਤੇ ਕਰਤਾਰਪੁਰ ਦੇ ਵਿਧਾਇਕ ਨੂੰ 1 ਕਰੋੜ ਰੁਪਏ ਦੀ ਜੋ ਗ੍ਰਾਂਟ ਵਿਕਾਸ ਲਈ ਜਾਰੀ ਕੀਤੀ ਸੀ, ਉਸ ਦੇ ਤਹਿਤ ਵਿਧਾਇਕਾਂ ਵੱਲੋਂ ਬਣਵਾਏ ਗਏ 21 ਕਰੋੜ ਦੇ ਐਸਟੀਮੇਟ ਨਿਗਮ ਵੱਲੋਂ ਚੰਡੀਗੜ੍ਹ ਭੇਜੇ ਜਾ ਚੁੱਕੇ ਹਨ, ਜਿੱਥੇ ਚੀਫ ਇੰਜੀਨੀਅਰ ਨੇ 140 ਦੇ ਕਰੀਬ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਚਿੱਠੀ ਇਕ-ਦੋ ਦਿਨਾਂ ਵਿਚ ਨਿਗਮ ਨੂੰ ਮਿਲਣ ਦੀ ਉਮੀਦ ਹੈ।
ਬਾਇਓਮੈਟ੍ਰਿਕ ਹਾਜ਼ਰੀ ਲਈ 20 ਮਸ਼ੀਨਾਂ ਖਰੀਦੇਗਾ ਨਿਗਮ
ਸਰਕਾਰ ਦੇ ਹੁਕਮਾਂ 'ਤੇ ਨਿਗਮ ਵਿਚ ਬਾਇਓਮੈਟ੍ਰਿਕ ਹਾਜ਼ਰੀ ਜ਼ਰੂਰੀ ਹੋਣ ਜਾ ਰਹੀ ਹੈ, ਜਿਸ ਲਈ ਨਗਰ ਨਿਗਮ 20 ਮਸ਼ੀਨਾਂ ਖਰੀਦੇਗਾ। ਅਧਿਕਾਰੀਆਂ ਨੇ ਦੱਸਿਆ ਕਿ 1-1 ਮਸ਼ੀਨ ਨਿਗਮ ਦੇ ਸਾਰੇ 12 ਵਿਭਾਗਾਂ ਨੂੰ ਵੰਡ ਦਿੱਤੀ ਜਾਵੇਗੀ ਅਤੇ ਬਾਕੀ ਦੀਆਂ ਮਸ਼ੀਨਾਂ ਨਿਗਮ ਦੇ ਜ਼ੋਨ ਦਫਤਰ 'ਚ ਲਾਈਆਂ ਜਾਣਗੀਆਂ।


Babita

Content Editor

Related News