ਟ੍ਰੈਫਿਕ ’ਚ ਸੁਧਾਰ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਸਖ਼ਤ, ਜਾਰੀ ਕੀਤੇ ਇਹ ਹੁਕਮ

Saturday, Dec 16, 2023 - 12:31 PM (IST)

ਜਲੰਧਰ (ਵਰੁਣ)–ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਪੂਰੇ ਸ਼ਹਿਰ ਦੀ ਸਮੀਖਿਆ ਕਰਕੇ ਕਮਿਸ਼ਨਰੇਟ ਪੁਲਸ ਨੇ ਕੁਝ ਨਵੇਂ ਪੁਆਇੰਟ ਵਨ-ਵੇਅ ਐਲਾਨੇ ਹਨ। ਕੁਝ ਪੁਆਇੰਟਾਂ ’ਤੇ ਸਮੇਂ ਦੇ ਹਿਸਾਬ ਨਾਲ ਹੀ ਵਾਹਨ ਖੜ੍ਹੇ ਕੀਤੇ ਜਾਣਗੇ। ਸੀ. ਪੀ. ਸਵਪਨ ਸ਼ਰਮਾ ਨੇ ਨੋ ਟਾਲਰੈਂਸ ਰੋਡ ਅਤੇ ਜੰਕਸ਼ਨ ਵਿਚ 4 ਜ਼ੋਨ ਵੰਡੇ ਹਨ, ਜਿੱਥੇ ਨਵੀਆਂ ਬਣਾਈਆਂ ਈ. ਆਰ. ਐੱਸ. ਦੀਆਂ ਟੀਮਾਂ ਤਾਇਨਾਤ ਰਹਿਣਗੀਆਂ।

ਜ਼ੋਨ-1
-ਵੇਰਕਾ ਮਿਲਕ ਪਲਾਂਟ ਤੋਂ ਇੰਡਸਟਰੀਅਲ ਏਰੀਆ ਦੀ ਖੱਬੇ ਪਾਸੇ ਵਾਲੀ ਸੜਕ, ਜਿੱਥੇ 3 ਸੜਕਾਂ ਦਾ ਜੰਕਸ਼ਨ ਹੈ, ਸਵੇਰੇ 7 ਤੋਂ 10 ਵਜੇ ਤਕ ਅਤੇ ਫਿਰ ਸ਼ਾਮ 5 ਤੋਂ 8 ਵਜੇ ਤਕ ਟ੍ਰੈਫਿਕ ਵਨ-ਵੇਅ ਰਹੇਗਾ।
-ਵਾਈ ਪੁਆਇੰਟ ਭਗਤ ਸਿੰਘ ਕਾਲੋਨੀ ਤੋਂ ਸੰਜੇ ਗਾਂਧੀ ਨਗਰ ਪੁਲੀ ਸੱਜੇ ਪਾਸੇ ਵਾਲੀ ਸਾਈਡ ਤੋਂ ਸਵੇਰੇ 8 ਤੋਂ ਲੈ ਕੇ ਰਾਤ 8 ਵਜੇ ਤਕ ਵਨ-ਵੇ ਰਹੇਗਾ।
-ਲੰਮਾ ਪਿੰਡ ਤੋਂ ਇੰਡਸਟਰੀਅਲ ਏਰੀਆ ਖੱਬੇ ਪਾਸੇ ਸ਼ਾਮ 5 ਤੋਂ ਰਾਤ 8 ਵਜੇ ਤਕ ਰੋਡ ਨੋ ਟਾਲਰੈਂਸ ਰੋਡ ਰਹੇਗੀ।
-ਫੋਕਲ ਪੁਆਇੰਟ ਚੌਂਕ ਅੰਡਰਬ੍ਰਿਜ ਤੋਂ ਟਰਾਂਸਪੋਰਟ ਨਗਰ ਖੱਬੇ ਪਾਸੇ ਸ਼ਾਮ 5 ਤੋਂ ਰਾਤ 8 ਵਜੇ ਤਕ ਨੋ ਟਾਲਰੈਂਸ ਰੋਡ ਰਹੇਗੀ।
-ਪਠਾਨਕੋਟ ਚੌਂਕ ਅੰਡਰਬ੍ਰਿਜ ਤੋਂ ਟਰਾਂਸਪੋਰਟ ਨਗਰ ਖੱਬੇ ਪਾਸੇ ਸ਼ਾਮ 5 ਤੋਂ ਰਾਤ 8 ਵਜੇ ਤਕ ਨੋ ਟਾਲਰੈਂਸ ਰੋਡ ਰਹੇਗੀ।
-ਫੋਕਲ ਪੁਆਇੰਟ ਚੌਂਕ ਅੰਡਰਬ੍ਰਿਜ ਤੋਂ ਟਰਾਂਸਪੋਰਟ ਨਗਰ ਖੱਬੇ ਪਾਸੇ ਸ਼ਾਮ 5 ਤੋਂ ਰਾਤ 8 ਵਜੇ ਤਕ ਨੋ ਟਾਲਰੈਂਸ ਰੋਡ ਰਹੇਗੀ।
-ਪਠਾਨਕੋਟ ਚੌਂਕ ਤੋਂ ਰੇਰੂ ਚੌਕ ਦੋਵੇਂ ਪਾਸੇ ਸ਼ਾਪਿੰਗ ਮਾਲ ਹੋਣ ਕਾਰਨ ਨੋ ਟਾਲਰੈਂਸ ਰੋਡ ਬਣਾਏ ਗਏ ਹਨ। ਖੱਬੇ ਪਾਸੇ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤਕ ਨੋ ਟਾਲਰੈਂਸ ਰੋਡ ਰਹੇਗੀ।
-ਰਾਮਾ ਮੰਡੀ ਫਲਾਈਓਵਰ ਤੋਂ ਕਾਕੀ ਪਿੰਡ ਚੌਕ ਸਵੇਰੇ 8 ਤੋਂ ਸ਼ਾਮ 8 ਵਜੇ ਤਕ ਨੋ ਟਾਲਰੈਂਸ ਰੋਡ ਹੋਵੇਗੀ।

ਇਹ ਵੀ ਪੜ੍ਹੋ : ਜਲੰਧਰ: ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ 'ਤੇ ਟਰੈਵਲ ਏਜੰਟ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਗੱਡੀ 'ਤੇ ਚਿਪਕਾਇਆ ਲੈਟਰ

ਜ਼ੋਨ-2
ਜੌਹਲ ਮਾਰਕੀਟ ਚੌਂਕ ਸ਼ਾਮ 5 ਤੋਂ ਰਾਤ 9 ਵਜੇ ਤਕ ਨੋ ਟਾਲਰੈਂਸ ਰੋਡ ਹੋਵੇਗੀ।
-ਏ. ਪੀ. ਜੇ. ਸਕੂਲ ਟੀ-ਪੁਆਇੰਟ ਸਵੇਰੇ 8 ਤੋਂ 10 ਵਜੇ ਅਤੇ ਫਿਰ ਦੁਪਹਿਰੇ 2 ਤੋਂ 3.30 ਵਜੇ ਤਕ ਨੋ ਟਾਲਰੈਂਸ ਰੋਡ ਰਹੇਗੀ ਕਿਉਂਕਿ ਸਕੂਲ ਦੀ ਪਾਰਕਿੰਗ ਘੱਟ ਹੈ ਅਤੇ ਵਿਦਿਆਰਥੀ ਸੜਕ ’ਤੇ ਵਾਹਨ ਖੜ੍ਹੇ ਕਰਦੇ ਹਨ।
-ਗੁਰੂ ਨਾਨਕ ਮਿਸ਼ਨ ਚੌਕ ਤੋਂ ਲੈ ਕੇ ਮਿਲਕ ਬਾਰ ਚੌਂਕ, ਡੀ-ਮਾਰਟ, ਪਾਸਪੋਰਟ ਆਫਿਸ ਆਦਿ ’ਤੇ ਪਾਰਕਿੰਗ ਘੱਟ ਹੋਣ ਕਾਰਨ ਸਵੇਰੇ 8 ਤੋਂ ਸ਼ਾਮ 8 ਵਜੇ ਤਕ ਨੋ ਟਾਲਰੈਂਸ ਰੋਡ ਐਲਾਨੀ ਗਈ ਹੈ।
-ਬਖਸ਼ੀ ਵਰਕਸ਼ਾਪ ਤੋਂ ਲੈ ਕੇ ਪੀ. ਪੀ. ਆਰ. ਮਾਲ ਤਕ ਰੋਡ ਛੋਟੀ ਹੋਣ ਕਾਰਨ ਸ਼ਾਮ 5 ਤੋਂ ਰਾਤ 8 ਵਜੇ ਨੋ ਟਾਲਰੈਂਸ ਰੋਡ ਹੋਵੇਗੀ।
-ਦੁਲਹਨ ਪੈਲੇਸ ਤੋਂ ਵ੍ਹਾਈਟ ਡਾਇਮੰਡ ਚੌਕ ਸ਼ਾਪਿੰਗ ਮਾਲ ਆਦਿ ਹੋਣ ਕਾਰਨ ਲੋਕ ਸੜਕਾਂ ’ਤੇ ਵਾਹਨ ਖੜ੍ਹੇ ਕਰਦੇ ਹਨ, ਜਿਸ ਕਾਰਨ ਸਵੇਰੇ 8 ਤੋਂ ਸ਼ਾਮ 8 ਵਜੇ ਤਕ ਉਕਤ ਰੋਡ ਨੋ ਟਾਲਰੈਂਸ ਰੋਡ ਬਣਾਈ ਗਈ ਹੈ।

ਜ਼ੋਨ-3
-ਮਾਤਾ ਰਾਣੀ ਚੌਂਕ ਤੋਂ ਬਬਰੀਕ ਚੌਂਕ ਰੋਡ ’ਤੇ ਪੁਰਾਣੀਆਂ ਕਾਰਾਂ ਵੇਚੀਆਂ ਅਤੇ ਖ਼ਰੀਦੀਆਂ ਜਾਂਦੀਆਂ ਹਨ, ਜੋ ਸੜਕ ’ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਇਥੇ ਸਪੋਰਟਸ ਮਾਰਕੀਟ ਹੋਣ ਕਾਰਨ ਲੋਕ ਸੜਕਾਂ ’ਤੇ ਵਾਹਨ ਖੜ੍ਹੇ ਕਰਦੇ ਹਨ, ਜਿਸ ਕਰ ਕੇ ਇਸ ਪੁਆਇੰਟ ’ਤੇ ਸਵੇਰੇ 8 ਤੋਂ 11 ਅਤੇ ਸ਼ਾਮ 5 ਤੋਂ ਰਾਤ 9 ਵਜੇ ਤਕ ਨੋ ਟਾਲਰੈਂਸ ਰੋਡ ਰਹੇਗੀ।
-ਝੰਡੀਆਂਵਾਲਾ ਪੀਰ ਚੌਕ ਤੋਂ ਕਾਰ ਬਾਜ਼ਾਰ ਰੋਡ ’ਤੇ ਸਾਹਮਣੇ ਢਿੱਲੋਂ ਸਵੀਟਸ ਸ਼ਾਪ ’ਤੇ ਕਾਫੀ ਗੱਡੀਆਂ ਦੀ ਖਰੀਦੋ-ਫਰੋਖਤ ਹੁੰਦੀ ਹੈ ਅਤੇ ਗੱਡੀਆਂ ਸੜਕ ’ਤੇ ਹੀ ਖੜ੍ਹੀਆਂ ਰਹਿੰਦੀਆਂ ਹਨ। ਸਪੋਰਟਸ ਮਾਰਕੀਟ ਵੀ ਹੋਣ ਕਾਰਨ ਵਾਹਨ ਸੜਕਾਂ ’ਤੇ ਖੜ੍ਹੇ ਕੀਤੇ ਹੁੰਦੇ ਹਨ, ਜਿਸ ਕਾਰਨ ਇਸ ਰੋਡ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤਕ ਨੋ ਟਾਲਰੈਂਸ ਰੋਡ ਐਲਾਨਿਆ ਗਿਆ ਹੈ।
-ਗਿੱਲ-ਗਾਖਲ ਨਹਿਰ ਪੁਲੀ ਤੋਂ ਬਸਤੀ ਪੀਰਦਾਦ ਰੋਡ ’ਤੇ ਤਾਰਾ ਪੈਲੇਸ ਦੇ ਸਾਹਮਣੇ ਸੜਕ ਛੋਟੀ ਹੈ ਅਤੇ ਆਲੇ-ਦੁਆਲੇ ਦੁਕਾਨਾਂ ਅਤੇ ਫੈਕਟਰੀਆਂ ਹੋਣ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਨੋ ਟਾਲਰੈਂਸ ਰੋਡ ਬਣਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੱਚੇ ਗੁੰਮ ਹੋਣ ’ਚ ਲੁਧਿਆਣਾ ਅਤੇ ਬਾਲਗਾਂ ’ਚ ਜਲੰਧਰ ਅੱਵਲ, ਹੈਰਾਨ ਕਰਨਗੇ ਅੰਕੜੇ

ਜ਼ੋਨ-4
-ਸ਼੍ਰੀ ਰਾਮ ਚੌਂਕ ਤੋਂ ਬਸਤੀ ਅੱਡਾ ਚੌਕ ਰੋਡ ’ਤੇ ਨੋ ਆਟੋ ਜ਼ੋਨ ਹੈ। ਰੋਡ ’ਤੇ ਹੀ ਸਿਵਲ ਹਸਪਤਾਲ ਅਤੇ ਵੱਡੀ ਮਾਰਕੀਟ ਹੈ, ਜਿਸ ਕਾਰਨ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤਕ ਇਸ ਰੋਡ ਨੂੰ ਨੋ ਟਾਲਰੈਂਸ ਰੋਡ ਐਲਾਨਿਆ ਗਿਆ ਹੈ।
-ਜੇਲ੍ਹ ਚੌਂਕ ਤੋਂ ਪੁਰਾਣੀ ਸਬਜ਼ੀ ਮੰਡੀ ਰੋਡ ਨੂੰ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤਕ ਜੇਲ੍ਹ ਚੌਂਕ ਤੋਂ ਵਨ-ਵੇਅ ਐਲਾਨਿਆ ਗਿਆ ਹੈ।
-ਬੀ. ਐੱਮ. ਸੀ. ਚੌਂਕ ਤੋਂ ਕਮਲ ਪੈਲੇਸ ਅਤੇ ਫਿਰ ਕਚਹਿਰੀ ਚੌਕ ਰੋਡ ’ਤੇ ਕਾਰ ਅਸੈੱਸਰੀ ਦੀਆਂ ਦੁਕਾਨਾਂ, ਕਮਲ ਪੈਲੇਸ, ਕਚਹਿਰੀ ਅਤੇ ਹੋਟਲ ਹਨ, ਜਿਸ ਕਾਰਨ ਸਵੇਰੇ 10 ਤੋਂ ਸ਼ਾਮ ਦੇ 8 ਵਜੇ ਤਕ ਨੋ ਟਾਲਰੈਂਸ ਰੋਡ ਬਣਾਇਆ ਗਿਆ ਹੈ।
-ਕਚਹਿਰੀ ਚੌਂਕ ਤੋਂ ਟੀ-ਪੁਆਇੰਟ ਕਾਂਗਰਸ ਭਵਨ ਰੋਡ ਨੂੰ ਸਵੇਰੇ 10 ਤੋਂ ਸ਼ਾਮ ਦੇ 8 ਵਜੇ ਤਕ ਨੋ ਟਾਲਰੈਂਸ ਰੋਡ ਐਲਾਨਿਆ ਗਿਆ ਹੈ।
-ਮਦਨ ਫਲੋਰ ਮਿੱਲ ਚੌਕ ਤੋਂ ਰੇਲਵੇ ਸਟੇਸ਼ਨ ਰੋਡ ਨੂੰ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤਕ ਨੋ ਟਾਲਰੈਂਸ ਰੋਡ ਬਣਾਇਆ ਗਿਆ ਹੈ ਅਤੇ ਵਨ-ਵੇ ਵੀ ਬਣਾਇਆ ਗਿਆ ਹੈ।
-ਅੱਡਾ ਹੁਸ਼ਿਆਰਪੁਰ ਚੌਕ ਤੋਂ ਸ਼ਹੀਦ ਭਗਤ ਸਿੰਘ ਚੌਂਕ ’ਤੇ ਹਾਰਡਵੇਅਰ ਅਤੇ ਬਿਜਲੀ ਦੀਆਂ ਦੁਕਾਨਾਂ ਹੋਣ ਕਾਰਨ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤਕ ਵਨ-ਵੇਅ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News