ਗਣਤੰਤਰ ਦਿਵਸ ਦੇ ਮੱਦੇਨਜ਼ਰ ਅਲਰਟ ’ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ, ਚੱਲੀ ਸਰਚ ਮੁਹਿੰਮ

Friday, Jan 24, 2025 - 02:16 PM (IST)

ਗਣਤੰਤਰ ਦਿਵਸ ਦੇ ਮੱਦੇਨਜ਼ਰ ਅਲਰਟ ’ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ, ਚੱਲੀ ਸਰਚ ਮੁਹਿੰਮ

ਜਲੰਧਰ (ਪੁਨੀਤ)–ਗਣਤੰਤਰ ਦਿਵਸ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ। ਅਹਿਤਿਆਤ ਦੇ ਮੱਦੇਨਜ਼ਰ ਜੀ. ਆਰ. ਪੀ. ਥਾਣੇ ਦੀ ਪੁਲਸ ਨੇ ਡਾਗ ਸਕੁਐਡ ਨਾਲ ਸਰਚ ਮੁਹਿੰਮ ਚਲਾਈ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ। ਸਟੇਸ਼ਨ ਦੇ ਐਂਟਰੀ ਪੁਆਇੰਟ ’ਤੇ ਜਵਾਨਾਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਇਸੇ ਸਿਲਸਿਲੇ ਵਿਚ ਜੀ. ਆਰ. ਪੀ. ਥਾਣੇ ਨਾਲ ਸਬੰਧਤ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੋਕ ਦਿੱਤੀਆਂ ਗਈਆਂ ਹਨ ਤਾਂ ਕਿ ਸੁਰੱਖਿਆ ਸਖ਼ਤ ਕੀਤੀ ਜਾ ਸਕੇ। ਐੱਸ. ਐੱਚ. ਓ. ਪਲਵਿੰਦਰ ਸਿੰਘ ਭਿੰਡਰ ਦੀ ਅਗਵਾਈ ਵਿਚ ਦੇਰ ਸ਼ਾਮ ਸਟੇਸ਼ਨ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਡਾਗ ਸਕੁਐਡ ਦੀ ਮਦਦ ਨਾਲ ਰੇਲ ਗੱਡੀਆਂ ਵਿਚ ਚੈਕਿੰਗ ਕਰਵਾਈ ਗਈ।

ਇਹ ਵੀ ਪੜ੍ਹੋ : ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਵਾਲੇ ਸਾਵਧਾਨ! ਸਰਕਾਰ ਕਰੇਗੀ ਹੁਣ ਵੱਡੀ ਕਾਰਵਾਈ

ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ ਅਤੇ ਡਾਗ ਸਕੁਐਡ ਦੀਆਂ ਟੀਮਾਂ ਵੱਲੋਂ ਸਟੇਸ਼ਨ ਦੇ ਚੱਪ-ਚੱਪੇ ’ਤੇ ਗਸ਼ਤ ਕੀਤੀ ਗਈ। ਉਥੇ ਹੀ, ਯਾਤਰੀਆਂ ਦਾ ਸਾਮਾਨ ਵੀ ਚੈੱਕ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਨੂੰ ਵਧਾਇਆ ਗਿਆ ਹੈ। ਇਹ ਸੁਰੱਖਿਆ ਪ੍ਰਬੰਧ ਯਾਤਰੀਆਂ ਲਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਕਾਰਨ ਨਹੀਂ ਬਣੇਗੀ।

ਇਸੇ ਸਿਲਸਿਲੇ ਵਿਚ ਸਟੇਸ਼ਨ ’ਤੇ ਤਾਇਨਾਤ ਜਵਾਨਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਅਧਿਕਾਰੀਆਂ ਵੱਲੋਂ ਲਗਾਤਾਰ ਰਾਊਂਡ ਕਰਨ ਨੂੰ ਕਿਹਾ ਗਿਆ ਹੈ। ਉਥੇ ਹੀ, ਇੰਸ. ਭਿੰਡਰ ਦੀ ਅਗਵਾਈ ਵਿਚ ਪਲੇਟਫਾਰਮ ਨੰਬਰ 1 ਅਤੇ ਪਲੇਟਫਾਰਮ ਨੰਬਰ 2 ਅਤੇ 3 ’ਤੇ ਵੀ ਗਸ਼ਤ ਕੀਤੀ ਗਈ। ਇਸ ਤੋਂ ਬਾਅਦ ਜਵਾਨਾਂ ਨੇ 1-ਏ ਅਤੇ ਪਲੇਟਫਾਰਮ ਨੰਬਰ 4 ’ਤੇ ਰਾਊਂਡ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਦੀ ਚੈਕਿੰਗ ਨਾਲ ਯਾਤਰੀਆਂ ਨੂੰ ਸੁਰੱਖਿਅਤ ਯਾਤਰਾ ਦਾ ਸੰਦੇਸ਼ ਮਿਲਦਾ ਹੈ। ਉਥੇ ਹੀ, ਬੇਵਜ੍ਹਾ ਘੁੰਮਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਡਾਗ ਸਕੁਐਡ ਦੀ ਟੀਮ ਕਾਫੀ ਸਮੇਂ ਤਕ ਜਾਂਚ ਦਾ ਹਿੱਸਾ ਰਹੀ। ਚੈਕਿੰਗ ਮੁਹਿੰਮ ਵਿਚ ਭਾਰੀ ਗਿਣਤੀ ਵਿਚ ਪੁਲਸ ਫੋਰਸ ਹਾਜ਼ਰ ਰਹੀ। ਅਧਿਕਾਰੀਆਂ ਨੇ ਦੱਿਸਆ ਕਿ ਸ਼ਾਮ ਨੂੰ ਸ਼ਤਾਬਦੀ ਆਉਣ ਦੇ ਮੌਕੇ ’ਤੇ ਸ਼ੁਰੂ ਹੋਈ ਚੈਕਿੰਗ ਦੌਰਾਨ ਵੱਖ-ਵੱਖ ਗੱਡੀਆਂ ਵਿਚ ਜਾ ਕੇ ਚੈਕਿੰਗ ਕੀਤੀ ਗਈ।

PunjabKesari

ਇਹ ਵੀ ਪੜ੍ਹੋ : ਮੁੜ ਗੋਲ਼ੀਆਂ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਅੱਧੀ ਰਾਤ ਨੂੰ ਸਹਿਮੇ ਲੋਕ

ਸੁਰੱਖਿਆ ਦੇ ਮੱਦੇਨਜ਼ਰ ਸਟੇਸ਼ਨ ਦੇ ਬਾਹਰ ਵੀ ਚੱਲੀ ਚੈਕਿੰਗ ਮੁਹਿੰਮ
ਅਧਿਕਾਰੀਆਂ ਨੇ ਕਿਹਾ ਕਿ ਅਹਿਤਿਆਤ ਦੇ ਮੱਦੇਨਜ਼ਰ ਦੇਰ ਰਾਤ ਤਕ ਸਰਚ ਮੁਹਿੰਮ ਜਾਰੀ ਰੱਖੀ ਗਈ। ਰੇਲਵੇ ਸਟੇਸ਼ਨ ਵਿਚ ਡਿਊਟੀ ’ਤੇ ਤਾਇਨਾਤ ਜਵਾਨਾਂ ਨੂੰ ਦਿਨ-ਰਾਤ ਚੌਕਸ ਰਹਿਣ ਦੀਆਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਵੀ ਵਿਸ਼ੇਸ਼ ਚੈਕਿੰਗ ਦਸਤਾ ਸਟੇਸ਼ਨ ’ਤੇ ਚੈਕਿੰਗ ਕਰੇਗਾ। ਸ਼ੱਕੀਆਂ ’ਤੇ ਵਿਸ਼ੇਸ਼ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਟੇਸ਼ਨ ਦੇ ਅੰਦਰ ਚੈਕਿੰਗ ਮੁਹਿੰਮ ਤੋਂ ਬਾਅਦ ਸਟੇਸ਼ਨ ਦੇ ਬਾਹਰ ਵੀ ਰਾਊਂਡ ਕੀਤਾ ਗਿਆ। ਬਿਨਾਂ ਵਜ੍ਹਾ ਖੜ੍ਹੇ ਅਤੇ ਇਧਰ-ਉਧਰ ਘੁੰਮਣ ਵਾਲਿਆਂ ਨੂੰ ਪੁਲਸ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਅਤੇ ਭਵਿੱਖ ਵਿਚ ਕਾਰਵਾਈ ਦਾ ਡਰ ਦਿਖਾਇਆ ਗਿਆ ਹੈ। ਇਸ ਸਿਲਸਿਲੇ ਵਿਚ ਸਟੇਸ਼ਨ ਦੇ ਬਾਹਰ ਵੀ ਚੈਕਿੰਗ ਜਾਰੀ ਰਹੇਗੀ।

ਲਾਵਾਰਿਸ ਸਾਮਾਨ ਬਾਰੇ ਪੁਲਸ ਨੂੰ ਕਰੋ ਸੂਚਿਤ : ਭਿੰਡਰ
ਇੰਸ. ਭਿੰਡਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਲਾਵਾਰਿਸ ਸਾਮਾਨ, ਬੈਗ ਅਤੇ ਹੋਰਨਾਂ ਸ਼ੱਕੀ ਚੀਜ਼ਾਂ ਨੂੰ ਛੂਹੋ ਨਾ। ਅਜਿਹਾ ਕੁਝ ਵੀ ਹੋਣ ’ਤੇ ਤੁਰੰਤ ਜੀ. ਆਰ. ਪੀ. ਜਾਂ ਆਰ. ਪੀ. ਐੱਫ. ਦੇ ਜਵਾਨਾਂ ਨੂੰ ਇਸ ਦੀ ਜਾਣਕਾਰੀ ਦਿਓ। ਲਾਵਾਰਿਸ ਸਾਮਾਨ ਦਿਸਣ ’ਤੇ ਉਸ ਤੋਂ ਦੂਰ ਹਟ ਜਾਣਾ ਚਾਹੀਦਾ ਹੈ ਅਤੇ ਚੌਕਸੀ ਦਿਖਾਉਣੀ ਚਾਹੀਦੀ ਹੈ। ਜੇਕਰ ਟਰੇਨ ਵਿਚ ਅਜਿਹਾ ਕੁਝ ਨਜ਼ਰ ਆਵੇ ਤਾਂ ਟਰੇਨ ਵਿਚ ਤਾਇਨਾਤ ਰੇਲਵੇ ਕਰਮਚਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਹ ਯਾਤਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਹੈ।

ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News