ਜਲੰਧਰ-ਚੰਡੀਗੜ੍ਹ ਬਾਈਪਾਸ ''ਤੇ ਲੱਗਾ ਜਾਮ, ਕਈ ਵਾਹਨ ਫਸੇ

Sunday, Dec 03, 2017 - 05:34 AM (IST)

ਜਲੰਧਰ-ਚੰਡੀਗੜ੍ਹ ਬਾਈਪਾਸ ''ਤੇ ਲੱਗਾ ਜਾਮ, ਕਈ ਵਾਹਨ ਫਸੇ

ਫਗਵਾੜਾ, (ਰੁਪਿੰਦਰ ਕੌਰ)- ਸਥਾਨਕ ਜਲੰਧਰ-ਚੰਡੀਗੜ੍ਹ ਬਾਈਪਾਸ 'ਤੇ ਹੁਸ਼ਿਆਰਪੁਰ ਚੌਕ 'ਚ ਜਾਮ ਲੱਗਣ ਨਾਲ ਸੈਂਕੜੇ ਵਾਹਨ ਫਸ ਗਏ। ਸ਼ਾਮ 4 ਵਜੇ ਦੇ ਕਰੀਬ ਉਕਤ ਬਾਈਪਾਸ 'ਤੇ ਇੰਨਾ ਜਾਮ ਲੱਗ ਗਿਆ ਕਿ ਚੌਕ 'ਚੋਂ ਲੰਘਣਾ ਮੁਸ਼ਕਲ ਹੋ ਗਿਆ ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਲੰਘਾਉਣ ਲਈ ਫੌਰੀ ਤੌਰ 'ਤੇ ਯੋਗ ਪ੍ਰਬੰਧ ਕੀਤੇ। ਚੰਡੀਗੜ੍ਹ ਹਾਈਵੇ ਦਾ ਕੰਮ ਚੱਲ ਰਿਹਾ ਹੋਣ ਕਾਰਨ ਹੁਸ਼ਿਆਰਪੁਰ ਬਾਈਪਾਸ 'ਤੇ ਲੰਮਾ ਜਾਮ ਲੱਗਾ ਹੋਇਆ ਸੀ।


Related News