ਸੈਂਟਰਲ ਕੋ-ਆਪ੍ਰੇਟਿਵ ਬੈਂਕ ਸਾਹਮਣੇ ਆਇਆ ਲੋਨ ਦਾ ਘੋਟਾਲਾ (ਵੀਡੀਓ)
Sunday, Jun 11, 2017 - 02:27 PM (IST)
ਜਲੰਧਰ - ਜਲੰਧਰ ਸੈਂਟਰਲ ਕੋ-ਆਪ੍ਰੇਟਿਵ ਬੈਂਕ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰ ਗਈ ਹੈ। ਇਸ ਵਾਰ ਵੱਡੇ ਅਫਸਰਾਂ ਅਤੇ ਕਲਰਕਾਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ 'ਚ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਬੈਂਕ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਲੋਨ ਵੰਡੇ ਗਏ ਹਨ। ਜਦਕਿ ਇਕ ਸਰਕਾਰੀ ਮੁਲਾਜ਼ਮ ਨੂੰ ਸਿਰਫ ਦੋ ਲੋਨ (ਪਰਸਨਲ, ਨੌਕਰੀ ਦੇ ਆਧਾਰ 'ਤੇ) ਹੀ ਦਿੱਤੇ ਜਾ ਸਕਦੇ ਹਨ। ਪਰ ਇਸ ਬੈਂਕ ਵੱਲੋਂ ਦੋ ਦੀ ਥਾਂ ਸਰਕਾਰੀ ਮੁਲਾਜ਼ਮਾਂ ਨੂੰ 6-7 ਲੋਨ ਦਿੱਤੇ ਗਏ ਹਨ। ਇੱਥੇ ਮੁਸ਼ਕਿਲ ਇਹ ਪੇਸ਼ ਆ ਰਹੀ ਹੈ ਕਿ ਲੋਨ ਲੈਣ ਤੋਂ ਬਾਅਦ ਸਰਕਾਰੀ ਮੁਲਾਜ਼ਮ ਲੋਨ ਦੀ ਰਕਮ ਵਾਪਸ ਨਹੀ ਕਰ ਪਾ ਰਹੇ ਅਤੇ ਇਨ੍ਹਾਂ ਚੋਂ ਕਈਆਂ ਦੇ ਨਾਮ ਡਿਫਾਲਟਰ ਲਿਸਟ 'ਚ ਸ਼ਾਮਲ ਹੋ ਚੁੱਕੇ ਹਨ।
ਇਸ ਸਬੰਧੀ ਜਦੋਂ ਬੈਂਕ ਦੇ ਅਫਸਰਾਂ ਨਾਲ ਸਪੰਰਕ ਸਾਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸਪੰਰਕ ਨਹੀਂ ਹੋ ਸਕਿਆ।