ਜਲੰਧਰ ਜ਼ਿਮਨੀ ਚੋਣ : 54 ਫ਼ੀਸਦੀ ਹੋਈ ਵੋਟਿੰਗ, 13 ਤਾਰੀਖ਼ ਨੂੰ ਆਵੇਗਾ ਵੋਟਰਾਂ ਦਾ ਫ਼ੈਸਲਾ

Wednesday, May 10, 2023 - 08:37 PM (IST)

ਜਲੰਧਰ ਜ਼ਿਮਨੀ ਚੋਣ : 54 ਫ਼ੀਸਦੀ ਹੋਈ ਵੋਟਿੰਗ, 13 ਤਾਰੀਖ਼ ਨੂੰ ਆਵੇਗਾ ਵੋਟਰਾਂ ਦਾ ਫ਼ੈਸਲਾ

ਜਲੰਧਰ (ਵੈੱਬ ਡੈਸਕ, ਪਾਲੀ, ਤ੍ਰੇਹਨ, ਸਾਹਨੀ, ਸੋਨੂੰ, ਮਾਹੀ) : ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਖਤਮ ਹੋ ਚੁੱਕੀ ਹੈ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ੁਰੂ ਹੋਈ ਇਹ ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੀ। ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ 'ਚ ਕੁੱਲ ਮਿਲਾ ਕੇ 54 ਫ਼ੀਸਦੀ ਵੋਟਿੰਗ ਹੋਈ। ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮਜ਼ ’ਚ ਬੰਦ ਹੋ ਗਈ ਹੈ ਤੇ 13 ਮਈ ਨੂੰ ਨਤੀਜੇ ਆਉਣਗੇ।  

ਵੋਟਰਾਂ 'ਚ 8,44,904 ਪੁਰਸ਼ ਅਤੇ 7,76,855 ਔਰਤ ਵੋਟਰ ਹਨ ਅਤੇ 41 ਥਰਡ ਜੈਂਡਰ ਵੋਟਰ ਹਨ। 13 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਸਾਹਮਣੇ ਆਉਣਗੇ। ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ-ਬਸਪਾ ਗੱਠਜੋੜ ਸਮੇਤ ਹਰੇਕ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ।

PunjabKesari

ਇਸੇ ਦਰਮਿਆਨ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦੇ ਜਿੱਤਣ ਦਾ ਦਾਅਵਾ ਕੀਤਾ।

ਲੋਹੀਆਂ ਦੇ ਬੂਥ ਨੰਬਰ 32 'ਤੇ ਵੋਟਿੰਗ ਮਸ਼ੀਨ 'ਚ ਖ਼ਰਾਬੀ ਆਉਣ ਕਾਰਨ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ

ਉਥੇ ਹੀ ਅੱਜ ਲੋਹੀਆਂ ਵਿਖੇ ਬੂਥ ਨੰਬਰ-32 ਵਿਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਥੋੜ੍ਹੀ ਦੇਰੀ ਨਾਲ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਕ 10 ਮਿੰਟਾਂ ਤੱਕ ਮਸ਼ੀਨ ਖ਼ਰਾਬ ਰਹਿਣ ਕਾਰਨ ਕਰਨ ਉਪਰੰਤ ਚਾਲੂ ਕੀਤੀ ਗਈ। 

ਜਾਣੋ ਕਿਹੜੇ-ਕਿਹੜੇ ਹਲਕੇ 'ਚ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ

ਜਾਣੋ ਵਿਧਾਨ ਸਭਾ ਹਲਕਿਆਂ ਮੁਤਾਬਕ ਵੋਟਿੰਗ ਫ਼ੀਸਦੀ

 ਜਲੰਧਰ ਕੈਂਟ ’ਚ ਕੁੱਲ 48.9 ਫ਼ੀਸਦੀ ਹੋਈ ਵੋਟਿੰਗ

ਜਲੰਧਰ ਸੈਂਟਰਲ ’ਚ ਕੁੱਲ 49 ਫ਼ੀਸਦੀ ਹੋਈ ਵੋਟਿੰਗ

ਜਲੰਧਰ ਉੱਤਰੀ ’ਚ ਕੁੱਲ 54.4 ਫ਼ੀਸਦੀ ਹੋਈ ਵੋਟਿੰਗ

ਜਲੰਧਰ ਪੱਛਮੀ ’ਚ 56.4 ਫ਼ੀਸਦੀ ਹੋਈ ਵੋਟਿੰਗ 

ਫਿਲੌਰ ’ਚ ਕੁੱਲ 55.8 ਫ਼ੀਸਦੀ ਹੋਈ ਵੋਟਿੰਗ

ਆਦਮਪੁਰ ’ਚ ਕੁੱਲ 52.3 ਫ਼ੀਸਦੀ ਹੋਈ ਵੋਟਿੰਗ

ਕਰਤਾਰਪੁਰ ’ਚ ਕੁੱਲ 54.7 ਫ਼ੀਸਦੀ ਹੋਈ ਵੋਟਿੰਗ

ਨਕੋਦਰ ’ਚ ਕੁੱਲ 55.4 ਫ਼ੀਸਦੀ ਹੋਈ ਵੋਟਿੰਗ

ਸ਼ਾਹਕੋਟ ’ਚ ਕੁੱਲ 57.4 ਫ਼ੀਸਦੀ ਹੋਈ ਵੋਟਿੰਗ

 

ਸ਼ਾਮ 6 ਵਜੇ ਤੱਕ ਜਲੰਧਰ ਕੈਂਟ ’ਚ 47 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਜਲੰਧਰ ਸੈਂਟਰਲ ’ਚ 47.2 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਜਲੰਧਰ ਉੱਤਰੀ ’ਚ 53.3 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਜਲੰਧਰ ਪੱਛਮੀ ’ਚ 54 ਫ਼ੀਸਦੀ ਹੋਈ ਵੋਟਿੰਗ 

ਸ਼ਾਮ 6 ਵਜੇ ਤੱਕ ਫਿਲੌਰ ’ਚ 54.4 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਆਦਮਪੁਰ ’ਚ 52.3 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਕਰਤਾਰਪੁਰ ’ਚ 54.6 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਨਕੋਦਰ ’ਚ 53.6 ਫ਼ੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਸ਼ਾਹਕੋਟ ’ਚ 54.9 ਫ਼ੀਸਦੀ ਹੋਈ ਵੋਟਿੰਗ

 

ਸ਼ਾਹਕੋਟ ਹਲਕੇ ’ਚ 5 ਵਜੇ ਤਕ 45 ਫ਼ੀਸਦੀ ਵੋਟਿੰਗ ਹੋਈ

 ਆਦਮਪੁਰ ਹਲਕੇ ਵਿਚ 4 ਵਜੇ ਤੱਕ 42 ਫ਼ੀਸਦੀ ਵੋਟਿੰਗ ਹੋਈ

ਕਰਤਾਰਪੁਰ ਸ਼ਹਿਰ ਵਿਚ ਵੀ 4 ਵਜੇ ਤੱਕ 42 ਫ਼ੀਸਦੀ ਵੋਟਿੰਗ 

ਲੋਹੀਆਂ ਖ਼ਾਸ ਵਿੱਚ 4 ਵਜੇ ਤੱਕ 46.5 ਫ਼ੀਸਦੀ ਹੋਈ ਵੋਟਿੰਗ 

 

ਜਲੰਧਰ ਉੱਤਰੀ 'ਚ 3 ਵਜੇ ਤੱਕ 39.2 ਫ਼ੀਸਦੀ ਵੋਟਿੰਗ ਹੋਈ 

ਜਲੰਧਰ ਕੈਂਟ ਵਿਚ 3 ਵਜੇ ਤੱਕ 36 ਫ਼ੀਸਦੀ ਵੋਟਿੰਗ ਹੋਈ 

ਜਲੰਧਰ ਸੈਂਟਰਲ ਵਿਚ 3 ਵਜੇ ਤੱਕ 33.06 ਫ਼ੀਸਦੀ ਵੋਟਿੰਗ ਹੋਈ 

ਜਲੰਧਰ ਪੱਛਮੀ ਵਿਚ 3 ਵਜੇ ਤੱਕ 37.3 ਫ਼ੀਸਦੀ ਵੋਟਿੰਗ ਹੋਈ 

ਆਦਮਪੁਰ ਵਿਚ 3 ਵਜੇ ਤੱਕ 40.8 ਫ਼ੀਸਦੀ ਵੋਟਿੰਗ ਹੋਈ 

ਕਰਤਾਰਪੁਰ ਵਿਚ 3 ਵਜੇ ਤੱਕ 41.6 ਫ਼ੀਸਦੀ ਵੋਟਿੰਗ ਹੋਈ 

ਨਕੋਦਰ ਵਿਚ 3 ਵਜੇ ਤੱਕ 40.01 ਫ਼ੀਸਦੀ ਵੋਟਿੰਗ ਹੋਈ 

ਫਿਲੌਰ ਵਿਚ 3 ਵਜੇ ਤੱਕ 42.01 ਫ਼ੀਸਦੀ ਵੋਟਿੰਗ ਹੋਈ 

ਸ਼ਾਹਕੋਟ 'ਚ 3 ਵਜੇ ਤੱਕ 38.4 ਫ਼ੀਸਦੀ ਵੋਟਿੰਗ ਹੋਈ 

 

ਜਲੰਧਰ 'ਚ  9 ਵਜੇ ਤੱਕ 5.21 ਫ਼ੀਸਦੀ ਹੋਈ ਵੋਟਿੰਗ 

ਜਲੰਧਰ 'ਚ 11 ਵਜੇ ਤੱਕ 11.7 ਫ਼ੀਸਦੀ ਹੋਈ ਵੋਟਿੰਗ 

ਜਲੰਧਰ ਉੱਤਰੀ ਵਿਚ 1 ਵਜੇ ਤੱਕ 32.1 ਫ਼ੀਸਦੀ ਵੋਟਿੰਗ ਹੋਈ 

ਜਲੰਧਰ ਕੈਂਟ ਵਿਚ 1 ਵਜੇ ਤੱਕ  28.02 ਫ਼ੀਸਦੀ ਵੋਟਿੰਗ ਹੋਈ 

ਜਲੰਧਰ ਸੈਂਟਰਲ ਵਿਚ 1 ਵਜੇ ਤੱਕ  27.9 ਫ਼ੀਸਦੀ ਵੋਟਿੰਗ ਹੋਈ 

ਜਲੰਧਰ ਪੱਛਮੀ ਵਿਚ 1 ਵਜੇ ਤੱਕ 32.1 ਫ਼ੀਸਦੀ ਵੋਟਿੰਗ ਹੋਈ 

ਆਦਮਪੁਰ ਵਿਚ 1 ਵਜੇ ਤੱਕ 32.8 ਫ਼ੀਸਦੀ ਵੋਟਿੰਗ ਹੋਈ 
ਕਰਤਾਰਪੁਰ ਵਿਚ 1 ਵਜੇ ਤੱਕ 33.1 ਫ਼ੀਸਦੀ ਵੋਟਿੰਗ ਹੋਈ 

ਨਕੋਦਰ ਵਿਚ 1 ਵਜੇ ਤੱਕ 32.3 ਫ਼ੀਸਦੀ ਵੋਟਿੰਗ ਹੋਈ 

ਫਿਲੌਰ ਵਿਚ 1 ਵਜੇ ਤੱਕ 33.1 ਫ਼ੀਸਦੀ ਵੋਟਿੰਗ ਹੋਈ 

ਸ਼ਾਹਕੋਟ 'ਚ 1 ਵਜੇ ਤੱਕ 31.8 ਫ਼ੀਸਦੀ ਵੋਟਿੰਗ ਹੋਈ 

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਪਰਿਵਾਰ ਸਮੇਤ ਵੋਟਿੰਗ ਕਰਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਾਰੇ ਲੋਕ ਮੇਰਾ ਸਾਥ ਦੇ ਰਹੇ ਹਨ।  ਕਾਂਗਰਸ ਵੱਲੋਂ ਬੂਥ ਕੈਪਚਰਿੰਗ ਕਰਨ ਲਾਏ ਗਏ ਦੋਸ਼ਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਜੇ ਤੱਕ ਕੋਈ ਇਹੋ ਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ। ਪਿਛਲੀਆਂ ਚੋਣਾਂ ਤੁਸੀਂ ਵੇਖ ਸਕਦੇ ਹੋ ਕਿ ਇਥੇ ਇਹੋ ਜਿਹੀ ਘਟਨਾ ਕੋਈ ਵੀ ਸਾਹਮਣੇ ਨਹੀਂ ਆਈ ਹੋਵੇਗੀ। ਦੋਆਬੇ ਦੇ ਲੋਕ ਤਾਂ ਉਂਝ ਹੀ ਬੇਹੱਦ ਸ਼ਾਂਤੀ ਪਸੰਦ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਪਾਰਟੀ ਦਾ ਆਪਣਾ ਹੀ ਨੁਕਸਾਨ ਹੋਵੇਗਾ। 

PunjabKesari

ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਪਤਨੀ ਨਾਲ ਪਾਈ ਵੋਟ 
ਉਥੇ ਹੀ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਆਪਣੀ ਪਤਨੀ ਦੇ ਨਾਲ ਵੋਟ ਪਾਈ। ਵੋਟ ਦਾ ਇਸਤੇਮਾਲ ਕਰਨ ਮਗਰੋਂ ਰਮਨ ਅਰੋੜਾ ਨੇ ਕਿਹਾ ਕਿ ਵੋਟਿੰਗ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟ ਪਾਉਣਾ ਸਾਡਾ ਸੰਵਿਧਆਨਕ ਅਧਿਕਾਰ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਆਪਣੀ-ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ। 
PunjabKesari

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਪਾਈ ਵੋਟ

ਜਲੰਧਰ ਦੇ ਸਾਬਕਾ MP ਮਰਹੂਮ ਸੰਤੌਖ ਸਿੰਘ ਚੌਧਰੀ ਦੀ ਪਤਨੀ ਅਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜ਼ਿਮਨੀ ਚੋਣ ਦੇ ਲਈ ਵੋਟ ਪਾਈ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਆਖਿਆ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਤੇ ਇਸ ਦਿਨ ਲਈ ਸਭ ਨੇ ਬਹੁਤ ਮਿਹਨਤ ਕੀਤੀ ਹੈ। ਜਲੰਧਰ ਵਾਸੀ ਅੱਜ ਆਪਣਾ ਫ਼ੈਸਲਾ ਦੇ ਦੇਣਗੇ। ਆਪਣੇ ਪਤੀ ਮਰਹੂਮ ਸੰਤੌਖ ਸਿੰਘ ਚੌਧਰੀ ਨੂੰ ਯਾਦ ਕਰਦਿਆਂ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਕਮੀ ਬੇਹੱਦ ਮਹਿਸੂਸ ਹੋ ਰਹੀ ਹੈ ਪਰ ਅਸੀਂ ਹੁਣ ਇਸ ਨੂੰ ਇਕ ਧਰਮ ਮਨ ਕੇ ਚੱਲ ਪਏ ਹਾਂ ਤੇ ਉਹ ਹਰ ਜਗ੍ਹਾ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸਾਨੂੰ ਰਸਤਾ ਵੀ ਮਿਲੇਗਾ ਤੇ ਮੰਜ਼ਿਲ ਵੀ।

PunjabKesari

ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ
ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਵੀ ਵੋਟ ਪਾਈ। ਦੱਸ ਦੇਈਏ ਕਿ ਪਿੰਡ ਸੀਚੇਵਾਲ ਵੱਲੋਂ ਪਿੰਡ 'ਚ ਇੱਕ ਬੂਥ ਲਾ ਕੇ ਮਿਸਾਲ ਕਾਇਮ ਕੀਤੀ ਗਈ ਹੈ। ਵੋਟ ਪਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਗੱਲ ਕਰਦਿਆਂ ਆਖਿਆ ਕਿ ਜਿਹੜਾ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ ਤੇ ਉਸਦੇ ਆਧਾਰ 'ਤੇ ਲੋਕ ਆਪਣੀ ਸਰਕਾਰ ਚੁਣ ਸਕਦੇ ਹਨ।

PunjabKesari

ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ 

PunjabKesari

ਸੰਤੋਖ ਚੌਧਰੀ ਦੇ ਦਿਹਾਂਤ ਮਗਰੋਂ ਹੋ ਰਹੀ ਹੈ ਜ਼ਿਮਨੀ ਚੋਣ 
ਇਥੇ ਦੱਸਣਯੋਗ ਹੈ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ 14 ਜਨਵਰੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ। ਉਦੋਂ ਤੋਂ ਹੀ ਇਹ ਜਲੰਧਰ ਲੋਕ ਸਭਾ ਦੀ ਸੀਟ ਸੰਸਦ ਮੈਂਬਰ ਵਜੋਂ ਖਾਲੀ ਹੈ। ਵਿਧਾਨ ਸਭਾ ਖੇਤਰਾਂ ਵਾਲੀ ਇਸ ਲੋਕ ਸਭਾ ਸੀਟ 'ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ 'ਤੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ। 

ਵੋਟ ਪਾਉਣ ਮਗਰੋਂ ਇੰਦਰ ਇਕਬਾਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਮਨ ਬਦਲ ਚੁੱਕਿਆ ਹੈ ਅਤੇ ਇਸ ਵਾਰ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਸਤਿਕਾਰ ਦੇਣਾ ਚਾਹੁੰਦੇ ਹਨ। ਵੋਟਰ ਇਹ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਨੂੰ ਸਮਾਰਟ ਸਿਟੀ ਵਿਚ 850 ਕਰੋੜ ਦਿੱਤੇ ਪਰ ਸੂਬੇ ਦੀ ਸਰਕਾਰ ਨੇ ਉਸ ਨੂੰ ਲੋਕਾਂ ਲਈ ਨਹੀਂ ਲਗਾਇਆ। 

ਜਲੰਧਰ ਜ਼ਿਮਨੀ ਚੋਣ ਦਾ ਦੰਗਲ
ਵੋਟਰਾਂ ਦੀ ਕੁੱਲ ਗਿਣਤੀ 16,21,759 ਹੈ
8,44,904 ਪੁਰਸ਼, 7,76,855 ਔਰਤਾਂ ਤੇ 10,286 ਦਿਵਿਆਂਗ ਵੋਟਰ
1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਅਤੇ 41 ਟਰਾਂਸਜੈਂਡਰ ਵੋਟਰ
19 ਉਮੀਦਵਾਰ ਚੋਣ ਮੈਦਾਨ 'ਚ, ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ

PunjabKesari

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਮੁਤਾਬਕ 19 ਉਮੀਦਵਾਰਾਂ ਵਿੱਚੋਂ ਤਿੰਨ ਕੌਮੀ ਪਾਰਟੀਆਂ ਦੇ, ਇੱਕ ਸੂਬਾਈ ਪਾਰਟੀ ਤੋਂ, ਸੱਤ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦਕਿ 8 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਸਿਬਿਨ ਸੀ ਨੇ ਦੱਸਿਆ ਕਿ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਤੋਂ ਵੱਧ ਪੋਲਿੰਗ ਸਟੇਸ਼ਟ ਵਾਲੀਆਂ ਥਾਵਾਂ ਜੋ ਕਿ ਜਲੰਧਰ ਸੰਸਦੀ ਹਲਕੇ ਵਿੱਚ ਕੁੱਲ 166 ਹਨ, ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 16 ਨੂੰ ਅਤਿ ਸੰਵੇਦਨਸ਼ੀਲ ਅਤੇ 30 ਨੂੰ ਐਕਸਪੈਂਡੀਚਰ ਸੈਂਸਟਿਵ ਪਾਕਿਟਸ ਵਜੋਂ ਦਰਸਾਇਆ ਗਿਆ ਹੈ।

 

ਜਲੰਧਰ ਲੋਕ ਸਭਾ ਜ਼ਿਮਨੀ ਚੋਣ
ਜਾਣੋ ਕਿਸ ਵਿਧਾਨ ਸਭਾ ਖੇਤਰ 'ਚ ਕਿੰਨੇ ਵੋਟਰ

ਕਰਤਾਰਪੁਰ- 179704

ਜਲੰਧਰ ਪੱਛਮੀ- 165973

ਸ਼ਾਹਕੋਟ- 182026

ਨਕੋਦਰ-191067

ਜਲੰਧਰ ਕੈਂਟ-186450

ਆਦਮਪੁਰ-164962

ਜਲੰਧਰ ਉੱਤਰੀ-183363

ਜਲੰਧਰ ਸੈਂਟਰਲ-168237

ਫਿਲੌਰ-200018

PunjabKesari

ਜਲੰਧਰ ਜ਼ਿਮਨੀ ਚੋਣ ਦਾ ਦੰਗਲ
19 ਉਮੀਦਵਾਰ ਚੋਣ ਮੈਦਾਨ 'ਚ, ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ
19 ਉਮੀਦਵਾਰਾਂ ਵਿੱਚੋਂ 3 ਕੌਮੀ ਪਾਰਟੀਆਂ ਦੇ, 1 ਸੂਬਾਈ ਪਾਰਟੀ ਤੋਂ, 7 ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੇ 8 ਆਜ਼ਾਦ ਉਮੀਦਵਾਰ ਹਨ
ਚੋਣ ਲੜ ਰਹੇ 5 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

 

 

PunjabKesari

ਜਲੰਧਰ ਜ਼ਿਮਨੀ ਚੋਣ 
1972 ਪੋਲਿੰਗ ਸਟੇਸ਼ਨ 
ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾਵੇਗੀ
542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ 
ਜਿਨ੍ਹਾਂ ਵਿੱਚੋਂ 16 ਅਤਿ ਸੰਵੇਦਨਸ਼ੀਲ ਤੇ 30 ਐਕਸਪੈਂਡੀਚਰ ਸੈਂਸਟਿਵ ਪਾਕਿਟਸ

PunjabKesari

ਜਲੰਧਰ ਉਪ ਚੋਣ 
ਪੋਲਿੰਗ ਸਟੇਸ਼ਨ 'ਤੇ ਪੀਣ ਵਾਲਾ ਪਾਣੀ, ਟੈਂਟ ਅਤੇ ਕੁਰਸੀਆਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਵਰਗੀਆਂ ਸਹੂਲਤਾਂ ਹੋਣਗੀਆਂ
ਪੋਲਿੰਗ ਸਟੇਸ਼ਨ 'ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਨਿਯਮਾਂ ਤਹਿਤ ਸਮੱਗਰੀ ਉਪਲਬਧ ਹੋਵੇਗੀ
ਕੋਵਿਡ ਵੇਸਟ ਮਟੀਰੀਅਲ ਦੇ ਨਿਪਟਾਰੇ ਲਈ ਕੂੜੇਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ
ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News