ਭਗਤਾਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ, ਬਾਬਾ ਸੋਢਲ ਮੰਦਰ ''ਚ ਲੱਗੀਆਂ ਰੌਣਕਾਂ

Tuesday, Sep 01, 2020 - 06:06 PM (IST)

ਭਗਤਾਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ, ਬਾਬਾ ਸੋਢਲ ਮੰਦਰ ''ਚ ਲੱਗੀਆਂ ਰੌਣਕਾਂ

ਜਲੰਧਰ (ਸੁਨੀਲ ਮਹਾਜਨ): ਜਲੰਧਰ 'ਚ ਹਰ ਸਾਲ ਮਨਾਏ ਜਾਣ ਵਾਲੇ ਸਿੱਧ ਸ੍ਰੀ ਬਾਬਾ ਸੋਢਲ ਜੀ ਦੇ ਮੇਲੇ 'ਚ ਲੋਕਾਂ ਦੀ ਭਾਰੀ ਭੀੜ ਰਹੀ। ਹਾਲਾਂਕਿ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦੀ ਭੀੜ ਦਾ ਇਕੱਠ ਨਾ ਹੋਵੇ ਉਸ ਦੇ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ ਪਰ ਇਹ ਸਾਰੇ ਪ੍ਰਬੰਧਾਂ ਦੇ ਦਾਅਵੇ ਖ਼ੋਖ਼ਲੇ ਸਾਬਤ ਹੋਏ।

PunjabKesari

ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਜਲੰਧਰ 'ਚ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਮੇਲੇ 'ਚ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੇ ਲੋਕਾਂ ਨੂੰ ਬਾਬਾ ਸੋਢਲ ਦੇ ਪ੍ਰਵੇਸ਼ ਦੁਆਰ ਅੰਦਰ ਜਾਣ ਤੋਂ ਅਤੇ ਇਕੱਠੇ ਹੋਣ 'ਤੇ ਮਨਾਹੀ ਕੀਤੀ ਹੋਈ ਹੈ। ਉੱਥੇ ਮੇਲੇ 'ਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੀ ਤਾਂ ਸਾਡੀ ਟੀਮ ਨੇ ਦੇਖਿਆ ਤਾਂ ਪ੍ਰਸ਼ਾਸਨ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੁੱਲ੍ਹਣ 'ਚ ਦੇਰ ਨਹੀਂ ਲੱਗੀ।

PunjabKesari

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੱਲ੍ਹ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਸੀ ਕਿ ਇਸ ਵਾਰ ਮੇਲੇ 'ਚ ਲੋਕਾਂ ਦੀ ਭੀੜ ਨਹੀਂ ਹੋਵੇਗੀ ਅਤੇ ਮੰਦਰ ਦੇ ਅੰਦਰ ਜਾਣ 'ਤੇ ਮਨਾਹੀ ਕੀਤੀ ਗਈ ਹੈ ਪਰ ਅੱਜ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਕੋਰੋਨਾ ਮਹਾਮਾਰੀ 'ਚ ਦਿੱਤੀਆਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਕਈ ਲੋਕਾਂ ਨੇ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸ ਦੇ ਮੰਦਰ ਦੇ ਅੰਦਰ ਮੱਥਾ ਟੇਕਣ ਆਉਂਦੇ ਦਿਖਾਈ ਦਿੱਤੇ।ਉੱਥੇ ਰੰਜੀਤ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਾ ਕਰਨ ਆਏ ਪਰ ਇਸ ਵਾਰ ਲੋਕ ਬਹੁਤ ਘੱਟ ਮੱਥਾ ਟੇਕਣ ਆਏ ਹਨ। 

PunjabKesari

ਇਸ ਮੌਕੇ ਪਦਮ ਸ੍ਰੀ ਵਿਜੈ ਚੋਪੜਾ ਜੀ ਦੀ ਅਗਵਾਈ ਹੇਠ ਜਲੰਧਰ ਦੇ ਸਿੱਧ ਬਾਬਾ ਸੋਢਲ ਸੁਧਾਰ ਕਮੇਟੀ ਰਜਿਸਟਰਡ ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਵਲੋਂ ਅਤੇ ਸੰਜੂ ਅਰੋੜਾ ਸੀਨੀਅਰ ਉੱਪ ਚੇਅਰਮੈਨ ਤੇ ਹੋਰ ਕਈ ਮੈਂਬਰਾਂ ਨਾਲ ਰੱਲ ਕੇ ਹਵਨ ਕੀਤਾ ਗਿਆ, ਜਿਸ ਦੇ 'ਚ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਸੁਨੀਲ ਧਵਨ ਮੁੱਖ ਮਹਿਮਾਨ ਵਜੋਂ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਹਵਨ ਦੀ ਪੂਜਾ ਸ਼ੁਰੂ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

PunjabKesari


author

Shyna

Content Editor

Related News