ਜਲੰਧਰ ਦੇ ਰਾਮਾ ਮੰਡੀ 'ਚ ASI ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ (ਵੀਡੀਓ)
Tuesday, Mar 19, 2019 - 05:24 PM (IST)
ਜਲੰਧਰ (ਮਹੇਸ਼, ਸੋਨੂੰ ਮਹਾਜਨ) : ਜਲੰਧਰ 'ਚ ਰਾਮਾ ਮੰਡੀ ਦਸ਼ਮੇਸ਼ ਨਗਰ 'ਚ ਏ. ਐੱਸ.ਆਈ. ਵਲੋਂ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਗੁਰਬਖਸ਼ ਸਿੰਘ ਦੀ ਆਪਣੀ ਪਤਨੀ ਨਾਲ ਕੁਝ ਅਣਬਣ ਚੱਲ ਰਹੀ ਸੀ। ਸੂਤਰਾਂ ਮੁਤਾਬਕ ਅੱਜ ਕਿਸੇ ਗੱਲ ਤੋਂ ਹੋਏ ਝਗੜੇ ਮਗਰੋਂ ਗੁਰਬਖਸ਼ ਸਿੰਘ ਨੇ ਪਹਿਲਾਂ ਆਪਣੀ ਪਤਨੀ ਵੰਦਨਾ ਨੂੰ ਦੋ ਗੋਲੀਆਂ ਮਾਰੀਆਂ ਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਬਖਸ਼ ਸਿੰਘ ਪੀ.ਏ.ਪੀ. ਦੀ 75 ਬਟਾਲੀਅਨ 'ਚ ਤਾਇਨਾਤ ਸੀ। ਮ੍ਰਿਤਕਾਂ ਦੇ ਦੋ ਬੱਚੇ 19 ਸਾਲਾ ਲੜਕੀ ਤੇ 17 ਸਾਲਾਂ ਦੀ ਇਕ ਬੇਟਾ ਹੈ।