ਬੰਦ ਕੋਠੀ ’ਚ ਚੋਰੀ, ਕੇਸ ਦਰਜ

04/21/2019 4:34:49 AM

ਜਲੰਧਰ (ਮ੍ਰਿਦੁਲ)-ਥਾਣਾ-5 ਅਧੀਨ ਆਉਂਦੇ ਬਸਤੀਆਤ ਇਲਾਕੇ ’ਚ ਇਕ ਕੋਠੀ ’ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਵਿਮਲਾ ਰਾਣੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਵਿਮਲਾ ਰਾਣੀ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਗਈ ਹੋਈ ਸੀ, ਜਿਥੇ ਪਿਛਿਓਂ ਚੋਰਾਂ ਨੇ ਉਨ੍ਹਾਂ ਦੀ ਬੰਦ ਕੋਠੀ ’ਚ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕੇ ਚੋਰਾਂ ਨੇ 25 ਹਜ਼ਾਰ ਰੁਪਏ ਕੈਸ਼, ਸੋਨੇ ਦੇ ਗਹਿਣੇ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ।

Related News