ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਜਾਨਵਰ ’ਚ ਵੱਜਾ, ਮੌਤ

Tuesday, Apr 16, 2019 - 04:12 AM (IST)

ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਜਾਨਵਰ ’ਚ ਵੱਜਾ, ਮੌਤ
ਜਲੰਧਰ (ਮਾਹੀ)-ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ’ਤੇ ਪੈਂਦੇ ਪਿੰਡ ਲਿੱਧੜਾਂ ਨਜ਼ਦੀਕ ਜਾਨਵਰ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ l ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਤੜਕਸਾਰ ਉਨ੍ਹਾਂ ਨੂੰ ਪੁਲਸ ਸਹਾਇਤਾ ਕੇਂਦਰ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਲਿੱਧੜਾਂ ਨਜ਼ਦੀਕ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹਾਲਤ ਵਿਚ ਪਿਆ ਹੈ ਪਰ ਜਦੋਂ ਉਨ੍ਹਾਂ ਨੇ ਉੱਥੇ ਪੁੱਜ ਕੇ ਜਾਂਚ ਕੀਤੀ ਤਾਂ ਨੌਜਵਾਨ ਵਿਅਕਤੀ ਅਮਿਤ ਪੁੱਤਰ ਗੋਪਾਲ ਵਾਸੀ ਅਮਨ ਨਗਰ, ਵਿਸ਼ਵਕਰਮਾ ਗਲੀ ਜਲੰਧਰ ਦੀ ਮੌਤ ਹੋ ਚੁੱਕੀ ਸੀ l ਜਿਸ ਦੇ ਸਿਰ ’ਚ ਗੰਭੀਰ ਸੱਟਾਂ ਲੱਗੀ ਸੀ l ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਮੋਟਰਸਾਈਕਲ ਸਵਾਰ ਦੀ ਰਫਤਾਰ ਵਧੇਰੇ ਹੋਣ ਕਾਰਨ ਉਹ ਅਚਾਨਕ ਸੜਕ ’ਤੇ ਘੁੰਮ ਰਹੇ ਜਾਨਵਰ ਨਾਲ ਟਕਰਾ ਕੇ ਫੁੱਟਪਾਥ ਨਾਲ ਜਾ ਟਕਰਾਇਆ, ਇਸ ਦੌਰਾਨ ਉਸ ਦੇ ਸਿਰ ’ਚ ਡੂੰਘੀ ਸੱਟ ਵੱਜੀ l ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੀ ਤਲਾਸ਼ੀ ਲਏ ਜਾਣ ’ਤੇ ਮਿਲੇ ਸ਼ਨਾਖਤੀ ਕਾਰਡ ਆਦਿ ’ਤੇ ਲਿਖੇ ਪਤੇ ਮੁਤਾਬਕ ਜਦ ਉਸ ਦੇ ਵਾਰਸਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਮੌਜੂਦਾ ਪਤੇ ’ਤੇ ਕੋਈ ਵੀ ਵਿਅਕਤੀ ਨਹੀਂ ਮਿਲਿਆ l ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਾਟ ਵਿਖੇ ਰੱਖੀ ਗਈ ਹੈ l

Related News