ਸਰਕਾਰੀ ਸਕੂਲ ਕੰਗ ਕਲਾਂ ਦਾ ਨਤੀਜਾ ਰਿਹਾ 100 ਫੀਸਦੀ

04/02/2019 4:29:27 AM

ਜਲੰਧਰ (ਮਨਜੀਤ)-ਲੋਹੀਆਂ ਬਲਾਕ ਦੇ ਪਿੰਡ ਕੰਗ ਕਲਾਂ ਵਿਖੇ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮੁੱਖ ਅਧਿਆਪਕ ਜਸਵੀਰ ਸਿੰਘ ਚੌਹਾਨ ਦੀ ਦੇਖ-ਰੇਖ ਹੇਠ ਪਹਿਲੀ ਤੋਂ ਪੰਜਵੀਂ ਕਲਾਸ ਦੇ ਨਤੀਜੇ ਐਲਾਨੇ ਗਏ ਜਿਸ ’ਚ 5ਵੀਂ ਕਲਾਸ ’ਚੋਂ ਜਸਪ੍ਰੀਤ ਕੌਰ, ਮੁਸਕਾਨ ਕੌਰ, ਚੌਥੀ ਕਲਾਸ ’ਚੋਂ ਕੰਚਨ, ਜੈਸਮੀਨ, ਤੀਸਰੀ ਕਲਾਸ ’ਚੋਂ ਮਾਨਵ, ਮੰਨਤ, ਦੂਸਰੀ ਕਲਾਸ ’ਚੋਂ ਨੀਲਮ, ਅਮਨਜੋਤ ਤੇ ਪਹਿਲੀ ਕਲਾਸ ’ਚੋਂ ਬਲਰਾਜ ਤੇ ਰੀਤ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦ ਕਿ ਬਾਕੀ ਬੱਚੇ ਵੀ ਵਧੀਆ ਨੰਬਰ ਲੈ ਕੇ ਪਾਸ ਹੋਏ। ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਨ. ਆਰ. ਆਈ. ਅਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਸੁਪਤਨੀ ਬੀਬੀ ਪ੍ਰਕਾਸ਼ ਕੌਰ ਵਲੋਂ ਸਕੂਲ ਦੀ ਸਾਂਭ-ਸੰਭਾਲ ਅਤੇ ਬੱਚਿਆਂ ਦੀ ਪਡ਼੍ਹਨ ਸਮੱਗਰੀ ਲਈ 51 ਹਾਜ਼ਰ ਰੁਪਏ ਦਾ ਸਹਿਯੋਗ ਦਿੱਤਾ ਗਿਆ। ਜਿਸ ’ਤੇ ਸਕੂਲ ਮੁਖੀ ਜਸਵੀਰ ਸਿੰਘ ਚੌਹਾਨ ਮੈਡਮ ਦੀਪਿਕਾ, ਗੁਰਵਿੰਦਰ ਕੌਰ, ਹਰਜੀਤ ਕੌਰ, ਸੰਦੀਪ ਕੌਰ, ਜਸਵੀਰ ਕੌਰ, ਬਲਵਿੰਦਰ ਕੁਮਾਰ, ਬਰਿੰਦਰ ਪਾਲ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਕੌਰ ਸਰਪੰਚ, ਰਾਜ ਕੁਮਾਰ, ਸਤਨਾਮ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ, ਗੁਰਪਾਲ ਸਿੰਘ ਤੇ ਹਰਨੇਕ ਸਿੰਘ ਆਦਿ ਹਾਜ਼ਰ ਸਨ।

Related News