ਬਲਾਕ ਭੋਗਪੁਰ ਦੇ ਪਿੰਡਾਂ ’ਚ ਅਕਾਲੀ ਦਲ ਵਲੋਂ ਮੀਟਿੰਗਾਂ
Sunday, Mar 31, 2019 - 04:34 AM (IST)

ਜਲੰਧਰ (ਸੂਰੀ)-ਅਗਾਮੀ ਲੋਕ ਸਭਾ ਚੋਣ ਲਈ ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਐਲਾਨੇ ਗਏ ਸਾਂਝੇ ਉਮੀਦਵਾਰ ਸਾਬਕਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਹੇਠ ਪੈਂਦੇ ਬਲਾਕ ਭੋਗਪੁਰ ਦੇ ਪਿੰਡਾਂ ਵਿਚ ਹਲਕੇ ਦੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ ਤੁਫਾਨੀ ਦੌਰਾ ਕਰ ਕੇ ਕਈ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ। ਭੋਗਪੁਰ ਦੇ ਪਿੰਡ ਖੋਜ਼ਪੁਰ, ਪਤਿਆਲ, ਭਟਨੂਰਾ ਲੁਬਾਣਾ ਅਤੇ ਮਾਣਕਰਾਏ ਵਿਚ ਆਦਿ ਵਿਚ ਅਟਵਾਲ ਅਤੇ ਟੀਨੂੰ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਮੀਟਿੰਗਾਂ ਦੌਰਾਨ ਬੁਲਾਰਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹਰ ਫਰੰਟ ’ਤੇ ਫੇਲ ਦੱਸਦਿਆਂ ਲੋਕਾਂ ਨੂੰ ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਉਮੀਦਵਾਰ ਅਟਵਾਲ ਨੂੰ ਵੋਟਾਂ ਪਾਉਣ ਲਈ ਕਿਹਾ। ਇਸ ਮੌਕੇ ਕੋਰ ਕਮੇਟੀ ਮੈਂਬਰ ਹਰਵਿੰਦਰਜੀਤ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਖਰਲਾਂ, ਸੁਖਜੀਤ ਸਿੰਘ ਸੈਣੀ ਕੌਂਸਲਰ, ਭਾਜਪਾ ਭੋਗਪੁਰ ਮੰਡਲ ਪ੍ਰਧਾਨ ਇੰਦਰਜੀਤ ਮਹਿਤਾ, ਸੁਸ਼ੀਲ ਪ੍ਰਭਾਕਰ, ਜਸਦਿਆਲ ਸਿੰਘ ਜੱਸ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਹਰਬੋਲਿੰਦਰ ਸਿੰਘ ਬੋਲੀਨਾ, ਰਜਿੰਦਰ ਸਿੰਘ ਰੋਮੀ, ਲੱਕੀ ਮੋਗਾ, ਪਵਨ ਭੱਟੀ, ਅਮਰਜੀਤ ਸਿੰਘ ਲਡ਼ੋਆ ਤੇ ਸੰਜੀਵ ਬਾਲੀ ਆਦਿ ਹਾਜ਼ਰ ਸਨ ।ਪਿੰਡ ਪਤਿਆਲ ਦਾ ਸਾਬਕਾ ਕਾਂਗਰਸੀ ਸਰਪੰਚ ਸਾਥੀਆਂ ਸਣੇ ਅਕਾਲੀ ਦਲ ’ਚ ਸ਼ਾਮਲ ਪਿੰਡ ਪਤਿਆਲ ਵਿਚ ਅਕਾਲੀ ਉਮੀਦਵਾਰ ਅਟਵਾਲ ਅਤੇ ਪਵਨ ਕੁਮਾਰ ਟੀਨੂੰ ਦੀ ਹਾਜ਼ਰੀ ਵਿਚ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਸੋਹਣ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਧਡ਼੍ਹੇਬੰਦੀ ਕਾਰਨ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਹ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਪਾਰਟੀ ਦੀ ਚਡ਼੍ਹਦੀ ਕਲਾ ਲਈ ਯਤਨ ਕਰਨਗੇ।