ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਕਰਵਾਏਗੀ ‘ਹਾਂ ਮੈਂ ਵੀ ਚੌਕੀਦਾਰ ਹਾਂ’ ਪ੍ਰੋਗਰਾਮ

Sunday, Mar 31, 2019 - 04:32 AM (IST)

ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਕਰਵਾਏਗੀ ‘ਹਾਂ ਮੈਂ ਵੀ ਚੌਕੀਦਾਰ ਹਾਂ’ ਪ੍ਰੋਗਰਾਮ
ਜਲੰਧਰ (ਕਮਲੇਸ਼)-ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਮਨ ਪੱਬੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਸਾਂਝੀ ਪ੍ਰਧਾਨਗੀ ’ਚ 31 ਮਾਰਚ ਨੂੰ ਸ਼ਾਮ 5 ਵਜੇ ਸਿਟੀ ਸੈਂਟਰ ਗਾਰਡਨ ਨਕੋਦਰ ਚੌਕ ’ਚ ‘ਹਾਂ ਮੈਂ ਵੀ ਚੌਕੀਦਾਰ ਹਾਂ’ ਤਹਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਜਨਤਾ ਪਾਰਟੀ ਤੇ ਆਪਣੇ-ਆਪਣੇ ਸਹਿਯੋਗੀ ਪਾਰਟੀਆਂ ਦੇ ਕਾਰਜਕਾਰਤਾਵਾਂ ਨਾਲ ਇਸ ਪ੍ਰੋਗਰਾਮ ਦੌਰਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਲਾਈਵ ਹੋ ਕੇ ਗੱਲਬਾਤ ਕਰਨਗੇ। ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ ਦੇ ਪ੍ਰਧਾਨ ਰਮਨ ਪੱਬੀ ਨੇ ਕਿਹਾ ਕਿ ਇਹ ਪ੍ਰੋਗਰਾਮ ਪੂਰੇ ਦੇਸ਼ ਭਰ ’ਚ ਇਕੱਠੇ ਆਯੋਜਿਤ ਕੀਤੇ ਜਾ ਰਹੇ ਹਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਕ ਆਡੀਓ ਕਾਨਫਰੰਸਿੰਗ ਜ਼ਰੀਏ ਲਗਭਗ 25 ਲੱਖ ਸੁਰੱਖਿਆ ਗਾਰਡ ਚੌਕੀਦਾਰਾਂ ਨਾਲ ਸੰਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਵਿਰੋਧੀ ਪਾਰਟੀ ਨੇ ‘ਚੌਕੀਦਾਰ ਚੋਰ ਹੈ’ ਮੁਹਿੰਮ ਚਲਾ ਕੇ ਦੇਸ਼ ਦੇ ਸਾਰੇ ਚੌਕੀਦਾਰਾਂ ਦਾ ਅਪਮਾਨ ਕੀਤਾ ਹੈ, ਇਸ ਲਈ ਇਹ ਜੋ ਯੋਜਨਾ ਬਣਾਈ ਗਈ ਕਿ 31 ਮਾਰਚ ਨੂੰ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਸਭ ਤੋਂ ਵੱਡੇ ਟਾਊਨ ਹਾਲ ਪ੍ਰੋਗਰਾਮ ਜ਼ਰੀਏ ਦੇਸ਼ ਭਰ ਦੇ 500 ਸਥਾਨਾਂ ਤੋਂ ਲੋਕਾਂ ਨਾਲ ਸਿੱਧੀ ਗੱਲਬਾਤ ਕਰਨਗੇ। ਇਸ ਆਯੋਜਨ ਦਾ ਮੁੱਖ ਸਥਾਨ ਨਵੀਂ ਦਿੱਲੀ ਹੋਵੇਗਾ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸਾਥੀ ਚੌਕੀਦਾਰਾਂ ਦੇ ਨਾਲ ਗੱਲਬਾਤ ਕਰਨਗੇ।

Related News