ਬਾਰ ਐਸੋਸੀਏਸ਼ਨ ਦੀ ਚੋਣ ਲਈ 16 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

Sunday, Mar 31, 2019 - 04:32 AM (IST)

ਬਾਰ ਐਸੋਸੀਏਸ਼ਨ ਦੀ ਚੋਣ ਲਈ 16 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਜਲੰਧਰ (ਜਤਿੰਦਰ, ਭਾਰਦਵਾਜ)-ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਲ 2019-2020 ਦੇ ਹੋਣ ਜਾ ਰਹੀ 5 ਅਪ੍ਰੈਲ ਨੂੰ ਚੋਣ ਤਹਿਤ 16 ਉਮੀਦਵਾਰਾਂ ਵਲੋਂ ਵੱਖ-ਵੱਖ ਅਹੁਦਿਆਂ ਲਈ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ। ਉਨ੍ਹਾਂ ਵਿਚ ਪ੍ਰਧਾਨ ਅਹੁਦੇ ਲਈ ਹਰੀਸ਼ ਚੰਦਰ ਤਿਵਾੜੀ, ਦੇਵ ਵਰਤ ਸ਼ਰਮਾ, ਸੀਨੀਅਰ ਉਪ ਪ੍ਰਧਾਨ ਦੇ ਅਹੁਦੇ ਲਈ ਅਮਰਿੰਦਰ ਸਿੰਘ ਥਿੰਦ, ਬ੍ਰਿਗੇਡੀਅਰ ਜੈਇੰਦਰ ਸਿੰਘ ਜਸਵਾਲ, ਜੂਨੀਅਰ ਉਪ ਪ੍ਰਧਾਨ ਅਹੁਦੇ ਦੇ ਲਈ ਅੰਮ੍ਰਿਤਪਾਲ ਸਿੰਘ ਭਾਰਜ, ਨਵੀਤ ਢੱਲ, ਸਕੱਤਰ ਅਹੁਦੇ ਲਈ ਸੁਸ਼ੀਲ ਮਹਿਤਾ, ਸਹਾਇਕ ਸਕੱਤਰ ਅਹੁਦੇ ਲਈ ਭੁਪਿੰਦਰ ਪਾਲ ਸਿੰਘ ਕਾਲੜਾ ਅਤੇ ਸੌਰਭ ਸ਼ਰਮਾ ਅਤੇ ਕਾਰਜਕਾਰਣੀ ਮੈਂਬਰ ਦੇ ਅਹੁਦੇ ਲਈ 7 ਉਮੀਦਵਾਰਾਂ ਗੋਮਤੀ ਭਗਤ, ਮਨ ਵਿਜੇ ਸਿੰਘ, ਮਾਨਸੀ ਮਹਾਜਨ, ਸਾਹਿਲ ਜੈਨ, ਸੋਨਮ ਮਹੇ, ਸੂਰਜ ਪ੍ਰਤਾਪ ਸਿੰਘ ਅਤੇ ਵਿਨੇ ਕੁਮਾਰ ਸਭਰਵਾਲ ਸ਼ਾਮਲ ਹਨ।

Related News