ਸੇਂਟ ਸੋਲਜਰ ਦੇ ਵਿਦਿਆਰਥੀਆਂ ਦੀ ਵੀ. ਅੈੱਫ. ਅੈੱਸ. ਗਲੋਬਲ ਵਿਚ ਚੋਣ

03/16/2019 5:00:59 AM

ਜਲੰਧਰ (ਵਿਸ਼ੇਸ਼)-ਵੀ. ਅੈੱਫ. ਅੈੱਸ. ਗਲੋਬਲ ਚੰਡੀਗੜ੍ਹ ਵਲੋਂ ਇਕ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਸੇਂਟ ਸੋਲਜਰ ਮੇਨ ਕੈਂਪਸ ਜਲੰਧਰ-ਅੰਮ੍ਰਿਤਸਰ ਬਾਈਪਾਸ ਵਿਚ ਕੀਤਾ ਗਿਆ, ਜਿਸ ਵਿਚ ਕੰਪਨੀ ਦੀ ਅੈੱਚ. ਆਰ. ਮੈਨੇਜਰ ਮਿਸ ਯੋਗਿਤਾ ਅਤੇ ਕਲੱਸਟਰ ਹੈੱਡ ਤਲਵਿੰਦਰ ਸਿੰਘ ਮੁੱਖ ਰੂਪ ਨਾਲ ਮੌਜੂਦ ਸਨ, ਜਿਨ੍ਹਾਂ ਦਾ ਸਵਾਗਤ ਅੈੱਮ. ਡੀ. ਮਨਹਰ ਅਰੋੜਾ ਅਤੇ ਪ੍ਰਿੰਸੀਪਲ ਰਣਵੀਰ ਸਿੰਘ ਨੇ ਕੀਤਾ। ਇਸ ਪਲੇਸਮੈਂਟ ਡਰਾਈਵ ਵਿਚ ਸਾਰੇ ਗ੍ਰੈਜੂਏਟ ਸਟੂਡੈਂਟਸ, ਬੀ. ਬੀ. ਏ., ਬੀ. ਸੀ. ਏ., ਹੋਟਲ ਮੈਨੇਜਮੈਂਟ ਆਦਿ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਪਾਵਰ ਪੁਆਇੰਟ ਪ੍ਰੈਜ਼ੈਟੇਸ਼ਨ ਨਾਲ ਕੰਪਨੀ ਪ੍ਰੋਫਾਈਲ, ਕੰਮ ਕਰਨ ਦੇ ਢੰਗ, ਵਰਕਿੰਗ ਕਲਚਰ, ਪਲਾਨਿੰਗ, ਕੰਪਨੀ ਪਾਲਿਸੀਜ਼ ਦੀ ਜਾਣਕਾਰੀ ਦਿੱਤੀ ਗਈ। ਨਾਲ ਹੀ ਸਟੂਡੈਂਟਸ ਲਿਖਤੀ ਅਤੇ ਗਰੁੱਪ ਡਿਸਕਸ਼ਨ ਰਾਊਂਡ ਵਿਚ ਅਪੀਅਰ ਹੋਏ। ਅੈੱਚ. ਆਰ. ਮੈਨੇਜਰ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀ 2 ਲੱਖ+ ਇੰਸੈਟਿਵਸ ਦੇ ਸਾਲਾਨਾ ਪੈਕੇਜ ’ਤੇ ਕੰਮ ਕਰਨਗੇ। ਇਸ ਪਲੇਸਮੈਂਟ ਡਰਾਈਵ ਵਿਚ ਕੰਪਨੀ ਦੇ ਜਲੰਧਰ ਆਫਿਸ ਲਈ 6 ਵਿਦਿਆਰਥੀਆਂ ਦੀ ਆਪ੍ਰੇਸ਼ਨਲ ਮੈਨੇਜਰ ਦੇ ਰੂਪ ਵਿਚ ਚੋਣ ਕੀਤੀ ਗਈ। ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Related News