ਪ੍ਰਚੂਨ ’ਚ ਸਬਜ਼ੀ ਵੇਚਣ ਵਾਲਿਆਂ ਨੇ ਲਾਏ ਧੱਕੇਸ਼ਾਹੀ ਦੇ ਦੋਸ਼

Thursday, Mar 14, 2019 - 04:37 AM (IST)

ਪ੍ਰਚੂਨ ’ਚ ਸਬਜ਼ੀ ਵੇਚਣ ਵਾਲਿਆਂ ਨੇ ਲਾਏ ਧੱਕੇਸ਼ਾਹੀ ਦੇ ਦੋਸ਼
ਜਲੰਧਰ (ਸ਼ੈਲੀ)-ਸਾਈਕਲ-ਰੇਹੜੀ ’ਤੇ ਕਾਰੋਬਾਰ ਕਰਨ ਵਾਲੇ ਪ੍ਰਚੂਨ ’ਚ ਸਬਜ਼ੀ ਵੇਚਣ ਵਾਲਿਆਂ ਤੇ ਮੰਡੀ ਵਿਚ ਸਬਜ਼ੀ ਦੀ ਢੁਆਈ ਕਰਨ ਵਾਲੇ ਆਟੋ ਤੇ ਛੋਟੇ ਹਾਥੀ ਵਾਲਿਆਂ ਨੇ ਇਕੱਠੇ ਹੋ ਕੇ ਮੰਡੀ ਅਧਿਕਾਰੀਆਂ ਕੋਲ ਪਾਰਕਿੰਗ ਰੇਟ ਡਬਲ ਨਾ ਕਰਨ ਦੀ ਅਪੀਲ ਕੀਤੀ। ਵਫਦ ਵਿਚ ਸ਼ਾਮਲ ਸੋਹਨ ਲਾਲ, ਬੱਬੂ, ਰਾਣਾ, ਅਸ਼ੋਕ, ਲਾਡੀ, ਰੋਸ਼ਨ ਲਾਲ, ਪ੍ਰਮਿੰਦਰ, ਅਨੂਪ, ਕਾਲਾ, ਪ੍ਰੇਮ, ਦੇਸ ਰਾਜ, ਦਲਬੀਰ ਸਿੰਘ, ਕਰਨ ਸੈਣੀ, ਮਨੀ ਲਾਲ ਪਾਂਡੇ, ਸੂਰਜ, ਹੀਰਾ, ਅਰਜੁਨ, ਅਮਿਤ, ਪੰਕਜ, ਟਿੰਕੂ ਸਮੇਤ ਕਾਰੋਬਾਰੀਆਂ ਦੇ ਹੱਕ ਵਿਚ ਆਏ ਪ੍ਰਵਾਸੀ ਸੈੱਲ ਦੇ ਆਗੂ ਰਵੀਸ਼ੰਕਰ ਗੁਪਤਾ ਨੇ ਕਿਹਾ ਕਿ ਮੰਡੀ ਵਿਚ ਪਾਰਕਿੰਗ ਫੀਸ ਦੀ ਵਸੂਲੀ ਦੇ ਨਾਲ-ਨਾਲ ਰੇਹੜੀ ਵਾਲਿਆਂ ਨੂੰ ਤਾਂ 10 ਰੁਪਏ ਪੁਲ ਪਾਰ ਕਰਨ ਲਈ ਧੱਕਾ ਲਗਵਾਈ ਦੇ ਹੀ ਦੇਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਉਪਰੋਂ ਵਿਭਾਗ ਨੇ ਫੀਸ ਵਸੂਲੀ 24 ਘੰਟੇ ਦੀ ਥਾਂ 12 ਘੰਟੇ ਕਰ ਕੇ ਗਰੀਬਾਂ ਨਾਲ ਧੱਕੇਸ਼ਾਹੀ ਕੀਤੀ ਹੈ, ਠੇਕੇਦਾਰ ਨੂੰ ਫਾਇਦਾ ਦੇਣ ਲਈ ਅਧਿਕਾਰੀਆਂ ਨੇ ਸੈਟਿੰਗ ਕਰ ਕੇ ਗਰੀਬਾਂ ਨੂੰ ਨਿਸ਼ਾਨਾ ਬਣਾਇਆ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੰਡੀ ਵਿਚ ਸਾਈਕਲ ਰੇਹੜੀ ’ਤੇ ਕੰਮਕਾਰ ਕਰਨ ਵਾਲੇ ਗਰੀਬਾਂ ਦੀ ਗਿਣਤੀ ਸੈਕੜਿਆਂ ਵਿਚ ਹੈ ਅਤੇ ਗਰੀਬਾਂ ਨੂੰ ਆਰਾਮ ਨਾਲ ਦਬਾਇਆ ਜਾ ਸਕਦਾ ਹੈ ਪਰ ਅਸੀਂ ਰੇਟ ਸੂਚੀ ਵਿਚ ਫੇਰ-ਬਦਲ ਨਹੀਂ ਹੋਣ ਦੇਵਾਂਗੇ ਅਤੇ ਵਿਭਾਗ ਨੇ ਟੈਂਡਰ ਤੋਂ ਪਹਿਲਾਂ ਸੋਧ ਨਾ ਕੀਤੀ ਤਾਂ ਗੇਟਾਂ ’ਤੇ ਪ੍ਰਦਰਸ਼ਨ ਕੀਤੇ ਜਾਣਗੇ।

Related News