ਫੇਸਬੁੱਕ ਤੇ ਗੂਗਲ ਨੇ ਰੋਹਿਤ ਨੂੰ ਦਿੱਤਾ ਸਿੰਗਾਪੁਰ ਸਕਿਓਰਿਟੀ ਕਾਨਫਰੰਸ ’ਚ ਸ਼ਾਮਲ ਹੋਣ ਦਾ ਸੱਦਾ
Friday, Mar 08, 2019 - 04:29 AM (IST)

ਜਲੰਧਰ (ਦਰਸ਼ਨ)-ਫੇਸਬੁੱਕ ਅਤੇ ਗੂਗਲ ਨੇ ਸਾਂਝੇ ਤੌਰ ’ਤੇ ਸਿੰਗਾਪੁਰ ਵਿਚ ਦੋ ਦਿਨਾ ਸਕਿਓਰਿਟੀ ਕਾਨਫਰੰਸ ‘ਬਾਊਂਟੀਕਾਨ’ ਦਾ ਆਯੋਜਨ ਕੀਤਾ ਹੈ, ਜਿਸ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬੀ. ਸੀ. ਏ. (ਆਨਰਸ) ਦੂਜੇ ਸਾਲ ਦੇ ਵਿਦਿਆਰਥੀ ਰੋਹਿਤ ਕੁਮਾਰ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਸੰਮੇਲਨ ਦਾ ਪੂਰਾ ਫੋਕਸ ਹਾਈ ਕੁਆਲਿਟੀ ਵੀਕ ਪੁਆਇੰਟਸ ਦੀ ਖੋਜ ਅਤੇ ਰਿਪੋਰਟਿੰਗ ਲਈ ਪ੍ਰੈਕਟੀਕਲ ਸਕਿੱਲ ਸਿੱਖਣ ਅਤੇ ਵਿਕਸਿਤ ਕਰਨ ’ਤੇ ਹੈ। ਸਿੰਗਾਪੁਰ ਵਿਚ ਫੇਸਬੁੱਕ ਹੈੱਡਕੁਆਰਟਰ ਵਿਚ 30-31 ਮਾਰਚ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਰੋਹਿਤ ਨੂੰ ਏਅਰ-ਫੇਅਰ, ਰਹਿਣ-ਸਹਿਣ, ਭੋਜਨ ਆਦਿ ਸਾਰੀਆਂ ਸਹੂਲਤਾਂ ਮੁਫਤ ਹਨ। ਬਿਹਾਰ ਸੂਬੇ ਦੇ ਜ਼ਿਲਾ ਪਟਨਾ ਦੇ ਇਕ ਛੋਟੇ ਜਿਹੇ ਪਿੰਡ ਮੋਗਾਮਾ ਨਾਲ ਸਬੰਧਤ ਰੋਹਿਤ ਦਾ ਪੰਜਵੀਂ ਜਮਾਤ ਤੋਂ ਹੀ ਕੰਪਿਊਟਰ ਸਕਿੱਲ ਪ੍ਰਤੀ ਖਾਸ ਲਗਾਅ ਰਿਹਾ ਹੈ।