ਜਲੰਧਰ-ਪਠਾਨਕੋਟ ਰੋਡ ’ਤੇ ਸਡ਼ਕ ਕਿਨਾਰੇ ਖਡ਼੍ਹਾ ਟਰੱਕ ਦੇ ਰਿਹੈ ਹਾਦਸਿਆਂ ਨੂੰ ਸੱਦਾ
Friday, Mar 08, 2019 - 04:28 AM (IST)
ਜਲੰਧਰ (ਰਾਣਾ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਪਿੰਡ ਜੱਲੋਵਾਲ ਕਾਲੋਨੀ ਨਜ਼ਦੀਕ ਪੈਟਰੋਲ ਪੰਪ ਕੋਲ ਪਿਛਲੇ 5 ਸਾਲਾਂ ਤੋਂ ਲਾਵਾਰਿਸ ਖਡ਼੍ਹਾ ਟਰੱਕ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਟਰੱਕ ਦੇ ਚਾਰੋਂ ਟਾਇਰ ਲਾਹੇ ਹੋਏ ਹਨ ਅਤੇ ਜੰਗਾਲੇ ਹੋਏ ਪੀ.ਬੀ.-07-ਐੱਨ-7124 ਨੰਬਰ ਦੇ ਟਰੱਕ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਦੇ ਕਰਮਚਾਰੀ ਕਈ ਸਾਲਾਂ ਤੋਂ ਅਣਗੌਲਿਆਂ ਕਰ ਰਹੇ ਹਨ।
