ਫਲਾਵਰ ਪੁਆਇੰਟ ਦੇ ਨਵੇਂ ਵੈਂਚਰ ਬੈਲਜ਼ ਓਵਰਸੀਜ਼ ਦਾ ਸ਼ੁੱਭ ਆਰੰਭ

Monday, Mar 04, 2019 - 04:30 AM (IST)

ਫਲਾਵਰ ਪੁਆਇੰਟ ਦੇ ਨਵੇਂ ਵੈਂਚਰ ਬੈਲਜ਼ ਓਵਰਸੀਜ਼ ਦਾ ਸ਼ੁੱਭ ਆਰੰਭ
ਜਲੰਧਰ (ਜ.ਬ., ਬੀ.ਐੱਨ.)- ਬੱਸ ਸਟੈਂਡ ਦੇ ਗੇਟ ਨੰ. 6 ਦੇ ਸਾਹਮਣੇ ਫਲਾਵਰ ਪੁਆਇੰਟ ਦੇ ਨਵੇਂ ਵੈਂਚਰ ਬੈਲਜ਼ ਓਵਰਸੀਜ਼ ਦਾ ਸ਼ੁੱਭ ਆਰੰਭ ਕੀਤਾ ਗਿਆ, ਜਿਸ ਦਾ ਉਦਘਾਟਨ ਵਿਧਾਇਕ ਰਾਜਿੰਦਰ ਬੇਰੀ ਨੇ ਕੀਤਾ। ਜਾਣਕਾਰੀ ਦਿੰਦੇ ਹੋਏ ਐੱਮ. ਡੀ. ਕਪਿਲ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਲਈ ਫਰਜ਼ੀ ਏਜੰਟਾਂ ਦੇ ਚੱਕਰ ’ਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ ਪਰ ਬੈਲਜ਼ ਓਵਰਸੀਜ਼ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਇੰਸਟੀਚਿਊਟ ਤੇ ਕੰਸਲਟੈਂਸੀ ਹੈ। ਇੱਥੇ ਨੌਜਵਾਨਾਂ ਨੂੰ ਆਈਲੈਟਸ, ਪੀ. ਟੀ. ਈ. ਅਤੇ ਸਪੋਕਨ ਇੰਗਲਿਸ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇੱਥੇ ਦਾਖਲਾ ਲੈਣ ਵਾਲੇ 100 ਵਿਦਿਆਰਥੀਆਂ ਨੂੰ ਇਕ ਮਹੀਨਾ ਫ੍ਰੀ ਆਈਲੈਟਸ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਅਤੇ ਚੰਗੇ ਬੈਂਡ ਲੈਣ ਵਾਲੇ ਵਿਦਿਆਰਥੀਆ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਟੱਡੀ ਵੀਜ਼ਾ ਲਈ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਹੋਰਾਂ ਯੂਰੋਪੀਅਨ ਦੇਸ਼ਾਂ ’ਚ ਜਾਣ ਦੀ ਚਾਹ ਰੱਖਣ ਵਾਲੇ ਨੌਜਵਾਨਾਂ ਨੂੰ ਸਹੀ ਸਲਾਹ ਦੇਣ ਲਈ ਯੋਗ ਸਟਾਫ ਵੀ ਮੌਜੂਦ ਹੈ। ਇਸ ਮੌਕੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਵੀ ਮੌਜੂਦ ਸਨ।

Related News