ਆਪੀ ਸੰਸਥਾ ਵਲੋਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ‘ਯਾਦੇਂ’ ਦਾ ਆਯੋਜਨ
Monday, Mar 04, 2019 - 04:29 AM (IST)
ਜਲੰਧਰ (ਸਾਹਨੀ)-ਸਥਾਨਕ ਆਪੀ ਚੈਰੀਟੇਬਲ ਸੰਸਥਾ ਵਲੋਂ ਕਲਾਕਾਰ ਵਿਦਿਆਰਥੀਆਂ ਨੂੰ ਆਪਣੇ ਹੁਨਰ ਨਿਖਾਰਣ ਲਈ ਹਰ ਸਾਲ ਕਰਵਾਏ ਜਾਂਦੇ ਸਭਿਆਚਾਰਕ ਪ੍ਰੋਗਰਾਮ ‘ਯਾਦੇਂ’ ਦਾ ਅੱਜ ਹਸਪਤਾਲ ਦੇ ਵੇਹਡ਼ੇ ਵਿਚ ਸ਼ਾਨਦਾਰ ਆਯੋਜਨ ਕੀਤਾ ਗਿਆ। ਅੱਜ ਦਾ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਦੇਸ਼ ਪ੍ਰੇਮ ਨਾਲ ਸਰੋਬਾਰ ਸੀ। ਸਮਾਗਮ ਦੀ ਉਦਘਾਟਨੀ ਰਸਮ ਐੱਸ. ਡੀ. ਐੱਮ. ਪਰਮਵੀਰ ਸਿੰਘ ਨਾਲ ਕੈਨੇਡਾ ਦੀ ਕਰਤਾਰਪੁਰ ਚੈਰੀਟੇਬਲ ਫੰਡ ਦੇ ਸਕੱਤਰ ਵਿਜੇ ਕਲਹਣ, ਮੀਤ ਪ੍ਰਧਾਨ ਦਲੀਪ ਸਿੰਘ ਮੁਲਤਾਨੀ, ਸੁਖਵੰਤ ਸਿੰਘ ਰਾਏ, ਪ੍ਰਧਾਨ ਅਮਰ ਸਿੰਘ ਚਾਹਲ, ਸਕੱਤਰ ਸੁਮਨ ਲਤਾ ਕਲਹਣ ਅਤੇ ਟਰੱਸਟ ਦੇ ਮੈਂਬਰਾਂ ਆਦਿ ਨੇ ਜੋਤ ਜਗਾ ਕੇ ਕੀਤੀ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ। ਮੁੱਖ ਮਹਿਮਾਨ ਪਰਮਵੀਰ ਸਿੰਘ ਨੇ ਕਿਹਾ ਕਿ ਆਪੀ ਜਿਹੀਆਂ ਸਮਾਜ ਸੇਵੀ ਸੰਸਥਾਵਾਂ ਸਮਾਜ ਦੀ ਨੀਂਹ ਹਨ, ਜੋ ਕਿ ਸਿਰਫ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਆਪਣਾ ਫਰਜ਼ ਸਮਝਦੀਆਂ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ ਏ. ਸੀ. ਪੀ. ਸਰਬਜੀਤ ਰਾਏ ਅਤੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਇਸ ਸੰਸਥਾ ਵਲੋਂ ਪਿਛਲੇ ਕਰੀਬ 28 ਸਾਲਾਂ ਤੋਂ ਨਿਸ਼ਕਾਮ ਭਾਵ ਨਾਲ ਨਾ ਸਿਰਫ ਜ਼ਰੂਰਤਮੰਦਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰੇਸ਼ਮ ਸਿੰਘ ਦੁਸਾਂਝ, ਰੂਪਾ ਕਲਹਣ, ਗੁਰਮੀਤ ਕੌਰ ਮੁਲਤਾਨੀ, ਵਿਕਰਾਂਤ ਕਲਹਣ ਕੈਨੇਡਾ, ਡਾ. ਖੁਸ਼ਨੁਮਾ ਕੈਨੇਡਾ, ਗੁਰਵਿੰਦਰ ਸਿੰਘ ਰੰਧਾਵਾ ਕੈਨੇਡਾ, ਮਨਜੀਤ ਸਿੰਘ ਨਿੱਝਰ, ਜੰਗ ਸਿੰਘ ਪਿਨਾਗ, ਬੋਬ ਮਿਨਹਾਸ, ਰਮਿੰਦਰ ਸਿੰਘ ਚਾਹਲ, ਉਂਕਾਰ ਸਿੰਘ ਚਾਹਲ, ਜਸਪਾਲ ਸਿੰਘ ਇੰਗਲੈਂਡ, ਬ੍ਰਿਗੇਡੀਅਰ ਮਨਜੀਤ ਸਿੰਘ, ਮਦਨ ਲਾਲ ਮੰਢਾਰ, ਮਨਜੀਤ ਕੌਰ ਆਦਿ ਦਾ ਸੁਆਗਤ ਸੰਸਥਾ ਦੀ ਸਕੱਤਰ ਸੁਮਨ ਕਲਹਣ, ਟਰੱਸਟੀ ਸਤੀਸ਼ ਗੁਪਤਾ, ਯੋਗੇਸ਼ ਸੂਰੀ, ਮਨਜੀਤ ਜੈਨ, ਕਰਮਜੀਤ ਸਿੰਘ, ਸੁਰਿੰਦਰ ਅਗਰਵਾਲ ਆਦਿ ਨੇ ਕੀਤਾ। ਸਮਾਗਮ ਵਿਚ ਸ਼ਾਮਲ ਸਥਾਨਕ ਪਤਵੰਤਿਆਂ ਵਿਚ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਣਜੀਤ ਸਿੰਘ ਕਾਹਲੋਂ, ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਜੱਸੀ ਭੁੱਲਰ, ਕੌਂਸਲ ਪ੍ਰਧਾਨ ਸੂਰਜਭਾਨ, ਕੌਂਸਲਰ ਪ੍ਰਿੰਸ ਅਰੋਡ਼ਾ, ਜੋਤੀ ਅਰੋਡ਼ਾ, ਤੇਜਪਾਲ ਤੇਜੀ, ਪ੍ਰਦੀਪ ਅਗਰਵਾਲ, ਕੁਲਵਿੰਦਰ ਕੌਰ, ਅਨਿਲ ਵਰਮਾ ਪੱਪ, ਸਿਟੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼, ਵਣਮਾਲੀਕਾਂਤ ਸ਼ਰਮਾ, ਰਜਿੰਦਰ ਕਾਲੀਆ, ਨਾਥੀ ਸਨੋਤਰਾ, ਸੁਰਿੰਦਰ ਆਨੰਦ, ਸੁਦੀਪ ਕੁਮਾਰ, ਬਲਜਿੰਦਰ ਸਿੰਘ ਆਦਿ ਸ਼ਾਮਲ ਹੋਏ, ਨੂੰ ਸੰਸਥਾ ਵਲੋਂ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਮੇਲਿਆਂ ਦਾ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਵਲੋਂ ਸਟੇਜ ਕੰਪਿਅਰਿੰਗ ਦੌਰਾਨ ਸਾਰਿਆਂ ਦਾ ਸੁਆਗਤ ਕੀਤਾ। ਇਸ ਦੌਰਾਨ ਚੰਦਰਾ ਸਰਾਏ ਵਲੋਂ ਵੀ ਆਪਣੀ ਸ਼ਾਨਦਾਰ ਹਾਜ਼ਰੀ ਲਗਵਾਈ ਗਈ। ਇਸ ਮੌਕੇ ਹਸਪਤਾਲ ਦੇ ਡਾ. ਪੰਕਜ ਮਲਹਣ, ਡਾ. ਵਿਨੋਦ ਬੱਗਾ, ਡਾ. ਭਾਵਨਾ ਗੁਪਤਾ, ਡਾ. ਰੂਹੀ ਅਰੋਡ਼ਾ, ਪ੍ਰਿੰਸੀਪਲ ਰਜਨੀ ਲਾਂਬਾ, ਸੋਢੀ ਸਿੰਘ, ਰਜੇਸ਼ ਕੁਮਾਰ, ਸਰਬਜੀਤ ਕੌਰ ਪ੍ਰਿਤੀ, ਕਮਲਜੀਤ ਕੌਰ, ਪੂਜਾ ਅਤੇ ਸਟਾਫ ਵੀ ਹਾਜ਼ਰ ਸੀ।