ਪੰਜਾਬ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿੱਲੀ ਪੁੱਜੇ ਰਾਹੁਲ ਗਾਂਧੀ ਨੂੰ ਮਿਲਣ
Wednesday, Feb 13, 2019 - 05:02 AM (IST)
ਜਲੰਧਰ (ਸੁਧੀਰ)-ਦਿੱਲੀ ਦੇ ਨਹਿਰੂ ਸਟੇਡੀਅਮ ਦੇ ਇੰਡੋਰ ਆਡੀਟੋਰੀਅਮ ’ਚ ਘੱਟ ਗਿਣਤੀ ਵਿਭਾਗ ਦੇ ਰਾਸ਼ਟਰੀ ਚੇਅਰਮੈਨ ਨਦੀਮ ਜਾਵੇਦ ਵੱਲੋਂ ‘ਮੇਰਾ ਸੰਵਿਧਾਨ ਮੇਰਾ ਸਵਾਭਿਮਾਨ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਖਾਸ ਤੌਰ ’ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੀ ਸਨ। ਇਸ ਤੋਂ ਇਲਾਵਾ ਦੇਸ਼ ਭਰ ਤੋਂ ਕਾਂਗਰਸ ਦੀ ਲੀਡਰਸ਼ੀਪ ਅਤੇ ਵਰਕਰ ਆਪਣੀ ਟੀਮ ਦੇ ਨਾਲ ਮੌਜੂਦ ਸਨ। ਇਸ ਮੌਕੇ ਪੰਜਾਬ ਤੋਂ ਜਨਾਬ ਦਿਲਬਰ ਖਾਨ ਚੇਅਰਮੈਨ ਘੱਟ ਗਿਣਤੀ ਵਿਭਾਗ ਵੀ ਵੱਡੀ ਗਿਣਤੀ ’ਚ ਆਪਣੇ ਸਾਥੀਆਂ ਨਾਲ ਪਹੁੰਚੇ। ਪ੍ਰੋਗਰਾਮ ’ਚ ਸੀਨੀਅਰ ਕਾਂਗਰਸੀ ਆਗੂ ਨਾਸਿਰ ਸਲਮਾਨੀ ਅਤੇ ਕਾਂਗਰਸੀ ਆਗੂ ਮੁਹੰਮਦ ਅਕਬਰ ਅਲੀ, ਕਾਂਗਰਸੀ ਆਗੂ ਡਾ. ਨਰੂਲਾ, ਕਾਂਗਰਸੀ ਆਗੂ ਇਮਰਾਨ ਖਾਨ, ਸਲਾਮ ਖਾਨ, ਤਲਮਲ ਹੁਸੈਨ ਨੇ ਜਨਾਬ ਦਿਲਬਰ ਖਾਨ ਅਤੇ ਨਦੀਮ ਜਾਵੇਦ ਅਤੇ ਪੀ. ਐੱਸ. ਬਾਬਾ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਤੇ ਆਪਣੀ ਖੁਸ਼ੀ ਪ੍ਰਗਟ ਕੀਤੀ।
