ਜਲੰਧਰ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਮਗੇ

Wednesday, Feb 13, 2019 - 05:02 AM (IST)

ਜਲੰਧਰ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਮਗੇ
ਜਲੰਧਰ (ਮਹੇਸ਼)-ਪਾਤੜਾਂ (ਪਟਿਆਲਾ) ਵਿਚ ਹੋਈ 40ਵੀਂ ਪੰਜਾਬ ਸਟੇਟ ਜੂਡੋ ਚੈਂਪੀਅਨਸ਼ਿਪ ’ਚ ਜਲੰਧਰ ਦੇ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਸੋਨ ਤਮਗੇ ਹਾਸਲ ਕੀਤੇ ਹਨ। ਜੂਡੋ ਦੇ ਅੰਤਰਰਾਸ਼ਟਰੀ ਰੈਫਰੀ ਤੇ ਲੈਕਚਰਾਰ (ਸਰੀਰਕ ਸਿੱਖਿਆ) ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਜੂਡੋਂ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਕਤ ਚੈਂਪੀਅਨਸ਼ਿਪ ਦੇ ਕੈਡਿਟ ਵਰਗ ’ਚ ਮੀਰਾ ਤੇ ਅਰਸ਼ਪ੍ਰੀਤ ਕੌਰ, ਜੂਨੀਅਰ ਵਰਗ ਵਿਚ ਰਾਸ਼ੀ, ਸਿਮਰਨਪ੍ਰੀਤ ਕੌਰ, ਮਹਿਲਾ ਵਰਗ ਵਿਚ ਜੂਹੀ, ਨਵਰੂਪ ਕੌਰ, ਰਵਨੀਤ ਕੌਰ, ਸੈਂਟਰ ਸਪੋਰਟਸ ਪੀ. ਏ. ਪੀ. ਲਾਈਨ ਨੇ ਸੋਨ ਤਮਗੇ ਹਾਸਲ ਕੀਤੇ। ਜਲੰਧਰ ਦੇ ਖਿਡਾਰੀਆਂ ਦੇ ਨਾਲ ਬਤੌਰ ਕੋਚ ਕੁਲਜਿੰਦਰ ਸਿੰਘ, ਮੀਨਾਕਸ਼ੀ ਤੇ ਸੁਰਿੰਦਰ ਕੁਮਾਰ ਗਏ ਹੋਏ ਸਨ। ਖਿਡਾਰੀਆਂ ਨੇ ਜਲੰਧਰ ਪਹੁੰਚਣ ’ਤੇ ਪੰਜਾਬ ਜੂਡੋ ਐਸੋ. ਦੇ ਅਹੁਦੇਦਾਰਾਂ ਨਾਲ ਇਕ ਫੋਟੋ ਵੀ ਖਿੱਚਵਾਈ।

Related News