ਵੈਲੇਨਟਾਈਨ ਵੀਕ : ਹਗ ਡੇਅ ਸਪੈਸ਼ਲ

02/12/2019 5:09:36 AM

ਜਲੰਧਰ (ਸ਼ੀਤਲ)–‘ਲਗ ਜਾ ਗਲੇ ਸੇ ਫਿਰ ਯੇ ਹਸੀਂ ਰਾਤ ਹੋ ਨਾ ਹੋ, ਸ਼ਾਇਦ ਫਿਰ ਇਸ ਜਨਮ ਮੇਂ ਮੁਲਾਕਾਤ ਹੋ ਨਾ ਹੋ’ ਪਿਆਰ ਨਾਲ ਗਲੇ ਲਗਾਉਣਾ ਭਾਵ ਗਲਵੱਕੜੀ ਪਾਉਣਾ ਇਕ ਬੇਹੱਦ ਖੁਸ਼ਨੁਮਾ ਅਹਿਸਾਸ ਹੁੰਦਾ ਹੈ। ਬੱਚੇ ਦੇ ਰੋਣ ’ਤੇ ਜਦੋਂ ਮਾਂ ਉਸ ਨੂੰ ਪਿਆਰ ਨਾਲ ਗਲ ਨਾਲ ਲਾਉਂਦੀ ਹੈ ਤਾਂ ਬੱਚਾ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਵੈਲੇਨਟਾਈਨ ਡੇਅ ਦੇ ਛੇਵੇਂ ਦਿਨ ਪਿਆਰ ਦੇ ਇਸ ਅਹਿਸਾਸ ਨੂੰ ਮਹਿਸੂਸ ਕਰਨ ਲਈ ਹਗ ਡੇਅ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਜਿਸ ਨੂੰ ਨੌਜਵਾਨ ਹੀ ਨਹੀਂ, ਸਗੋਂ ਹਰ ਉਮਰ ਦੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਕੁੱਝ ਸਾਲ ਪਹਿਲਾਂ ਵੈਲੇਨਟਾਈਨ ਵੀਕ ਨੂੰ ਸਿਰਫ ਨੌਜਵਾਨਾਂ ਦੇ ਹੁੱਲੜ ਮਸਤੀ ਦੇ ਹਫਤੇ ਦੇ ਤੌਰ ’ਤੇ ਮੰਨਿਆ ਜਾਂਦਾ ਸੀ ਪਰ ਅੱਜ ਕੁੱਝ ਪੇਰੈਂਟਸ ਵੀ ਬੱਚਿਆਂ ਨਾਲ ਵੈਲੇਨਟਾਈਨ ਵੀਕ ਦੇ ਕੁੱਝ ਦਿਨਾਂ ਨੂੰ ਸਹਿਜ ਹੋ ਕੇ ਮਨਾ ਰਹੇ ਹਨ। ‘ਕੋਈ ਕਹੇ ਇਸਨੂੰ ਜਾਦੂ ਦੀ ਜੱਫੀ, ਕੋਈ ਕਹੇ ਪਿਆਰ, ਮੌਕਾ ਖੂਬਸੂਰਤ ਹੈ ਗਲੇ ਲੱਗ ਜਾ ਮੇਰੇ ਯਾਰ।’ ਜਾਦੂ ਦੀ ਗਲਵੱਕੜੀ ’ਚ ਕੁੱਝ ਅਜਿਹਾ ਕਮਾਲ ਹੈ ਕਿ ਤੁਸੀਂ ਆਪਣੀ ਸਾਰੀ ਟੈਨਸ਼ਨ ਭੁੱਲ ਕੇ ਰਿਲੈਕਸ ਮਹਿਸੂਸ ਕਰਦੇ ਹੋ। ਹੱਗ ਡੇ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਲਈ ਸਿਰਫ ਬੁਆਏ ਫ੍ਰੈਂਡ ਜਾਂ ਗਰਲ ਫ੍ਰੈਂਡ ਦੀ ਹੀ ਨਹੀਂ, ਸਗੋਂ ਇਕ ਪਿਆਰੀ ਜਿਹੀ ਜਾਦੂ ਦੀ ਜੱਫੀ ਨਾਲ ਤੁਸੀਂ ਹਰ ਕਿਸੇ ਨਾਲ ਰਿਸ਼ਤੇ ਵਿਚ ਪਿਆਰ ਤੇ ਕੇਅਰ ਦਾ ਅਹਿਸਾਸ ਕਰਵਾ ਸਕਦੇ ਹੋ। ਗਲੇ ਲੱਗਣ ਜਾਂ ਲਗਾਉਣ ਨਾਲ ਸਾਡੇ ਦੂਸਰਿਆਂ ਪ੍ਰਤੀ ਲਗਾਅ ਨੂੰ ਆਸਾਨੀ ਨਾਲ ਮਹਿਸੂਸ ਕਰ ਸਕਦੇ ਹੋ। ਗ੍ਰੀਟਿੰਗ ਕਾਰਡਸ ’ਤੇ ਜਾਦੂ ਦੀ ਜੱਫੀ ਦੇ ਕੁਝ ਇਸ ਤਰ੍ਹਾਂ ਦੇ ਵੀ ਫਾਇਦੇ ਵੀ ਦੱਸੇ ਗਏ ਹਨ। ਗਲੇ ਲੱਗਣ ਨਾਲ ਹੁੰਦਾ ਹੈ ਸੁਰੱਖਿਆ ਦਾ ਅਹਿਸਾਸ‘ਹਗ ਡੇਅ’ ’ਤੇ ਗਲੇ ਲਾਉਣ ਨਾਲ ਇਕ ਸੁਰੱਖਿਆ ਦਾ ਭਾਵ ਪੈਦਾ ਹੁੰਦਾ ਹੈ। ਜ਼ਿੰਦਗੀ ਵਿਚ ਤੁਸੀਂ ਭਾਵੇਂ ਕਿੰਨੀ ਵੀ ਵੱਡੀ ਪ੍ਰੇਸ਼ਾਨੀ ਨੂੰ ਕਿਉਂ ਨਾ ਝੱਲ ਰਹੇ ਹੋ, ਤੁਹਾਡੇ ਆਪਣੇ ਜਦੋਂ ਤੁਹਾਨੂੰ ਗਲੇ ਨਾਲ ਲਾਉਂਦੇ ਹਨ ਤਾਂ ਤੁਹਾਡੇ ਵਿਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ ਕਿ ਤੁਸੀਂ ਇਕੱਲੇ ਨਹੀਂ, ਤੁਹਾਨੂੰ ਸਹਿਯੋਗ ਦੇਣ ਲਈ ਤੁਹਾਡੇ ਪਰਿਵਾਰਕ ਮੈਂਬਰ ਅਤੇ ਮਿੱਤਰ ਤੁਹਾਡੇ ਨਾਲ ਹਨ। ਜੈਸਮੀਨ ਦਾ ਮੰਨਣਾ ਹੈ ਕਿ ਵੈਲੇਨਟਾਈਨ ਵੀਕ ਦੇ ਹਰ ਦਿਨ ਨੂੰ ਮਨਾ ਕੇ ਉਨ੍ਹਾਂ ਨਾਲ ਹੋਰ ਫ੍ਰੈਂਡਲੀ ਹੋਣ ਦਾ ਮੌਕਾ ਮਿਲਦਾ ਹੈ। ਮ੍ਰਿਦੁਲ ਆਨੰਦ ਨੇ ਦੱਸਿਆ ਕਿ ਬੱਚਿਆਂ ਦੇ ਕੋਮਲ ਮਨ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ ਹੁੰਦਾ ਹੈ। ਗਲੇ ਲਗਾਓ, ਤਣਾਅ ਭਜਾਓ, ਆਤਮਵਿਸ਼ਵਾਸ ਵਧਾਓ‘ਹਗ ਡੇਅ’ ’ਤੇ ਹਗ ਕਰਨਾ ‘ਟਚ ਥੈਰੇਪੀ’ ਦਾ ਹਿੱਸਾ ਹੈ, ਜਿਸ ਨਾਲ ਮਨੁੱਖ ਦਾ ਮਨੋਵਿਗਿਆਨਕ ਅਤੇ ਸਰੀਰਕ ਵਿਕਾਸ ਵਧਦਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਹੋਈ ਸੋਧ ਅਨੁਸਾਰ ਗਲੇ ਲੱਗਣ ਨਾਲ ਸਰੀਰ ਵਿਚ ਆਕਸੀਟਾਸਿਨ ਅਤੇ ਸੈਰੋਟੋਨਿਨ ਨਾਮਕ ਹਾਰਮੋਨਸ ਦਾ ਪੱਧਰ ਵਧਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਸਰੀਰ ਵਿਚ ਹੋਣ ਵਾਲੇ ਕਈ ਤਰ੍ਹਾਂ ਦੇ ਦਰਦਾਂ ਵਿਚ ਵੀ ਆਰਾਮ ਮਿਲਦਾ ਹੈ। ਜਰਨਲ ਆਫ ਐਪੀਡੀਮੋਲਾਜੀ ਐਂਡ ਕਮਿਊਨਿਟੀ ਹੈਲਥ ਅਨੁਸਾਰ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਗਲੇ ਲਾਉਣ ਨਾਲ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਆਸਾਨੀ ਨਾਲ ਹੁੰਦਾ ਹੈ। ਹਰ ਇਨਸਾਨ ਨੂੰ ਇਕ-ਦੂਜੇ ਦੇ ਟੱਚ ਨਾਲ ਉਸ ਦੇ ਮਨ ਦੇ ਇਰਾਦਿਆਂ ਦਾ ਅਹਿਸਾਸ ਹੋ ਜਾਂਦਾ ਹੈ। ਬੱਚੇ ਦੇ ਤਣਾਅ ਵਿਚ ਹੋਣ ’ਤੇ ਵੱਡੇ ਜਦੋਂ ਉਸ ਨੂੰ ਗਲਤੀ ਸੁਧਾਰਨ ਲਈ ਪਿਆਰ, ਦੁਲਾਰ ਅਤੇ ਗਲੇ ਲਾਉਂਦੇ ਹਨ ਤਾਂ ਇਸ ਨਾਲ ਦਿਲ ਦੇ ਰੋਗਾਂ ਦਾ ਰਿਸਕ ਵੀ ਘੱਟ ਹੋ ਜਾਂਦਾ ਹੈ। ਇਸ ਨਾਲ ਇਕੱਲਾਪਣ, ਤਣਾਅ, ਚਿੰਤਾ ਵੀ ਦੂਰ ਹੁੰਦੀ ਹੈ। ਇਕ ਹੋਰ ਸੋਧ ਅਨੁਸਾਰ 20 ਸੈਕਿੰਡ ਦੇ ਸੰਪਰਕ ਨਾਲ ਆਕਸੀਟੋਨ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਮਾਸਪੇਸ਼ੀਆਂ ਦੇ ਮੁਲਾਇਮ ਟਿਸ਼ੂ ਵਿਚ ਖੂਨ ਦਾ ਦੌਰਾ ਵਧਣ ਨਾਲ ਸਰੀਰ ਦਾ ਦਰਦ ਵੀ ਘੱਟ ਹੁੰਦਾ ਹੈ ਅਤੇ ਨਰਵਿਸ ਸਿਸਟਮ ਸੰਤੁਲਿਤ ਰਹਿੰਦਾ ਹੈ।-ਦਲਵਿੰਦਰ ਜੌਲੀ, ਮਨੋ ਚਿਕਿਤਸਕ

Related News