ਐੱਨ. ਆਰ. ਆਈ. ਨੇ ਸਕੂਲ ਨੂੰ ਦਿੱਤੀ 50,000 ਰੁਪਏ ਦੀ ਵਿੱਤੀ ਸਹਾਇਤਾ

Friday, Jan 18, 2019 - 10:44 AM (IST)

ਐੱਨ. ਆਰ. ਆਈ. ਨੇ ਸਕੂਲ ਨੂੰ ਦਿੱਤੀ 50,000 ਰੁਪਏ ਦੀ  ਵਿੱਤੀ ਸਹਾਇਤਾ
ਜਲੰਧਰ (ਮਹੇਸ਼)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ (ਲੜਕੇ) ਸਕੂਲ ਨੂੰ ਪ੍ਰਿੰ. ਅਸ਼ੋਕ ਬਸਰਾ ਦੀ ਪ੍ਰੇਰਨਾ ਤੇ ਨਿੱਜੀ ਬੇਨਤੀ ਸਦਕਾ ਐੱਨ. ਆਰ. ਆਈ. ਅਮਰੀਕ ਸਿੰਘ ਮਾਨ ਵਲੋਂ ਸਕੂਲ ਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਲਈ 50,000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਪ੍ਰਿੰ. ਅਸ਼ੋਕ ਬਸਰਾ ਵਲੋਂ ਬਰਸਾਤ ਦੇ ਮੌਸਮ ’ਚ ਕੱਚੇ ਰਸਤਿਆਂ ’ਤੇ ਪਾਣੀ ਭਰਨ ਨਾਲ ਬੱਚਿਆਂ ਨੂੰ ਇੱਧਰ-ਉਧਰ ਜਾਣ ਵਾਲੀ ਸਮੱਸਿਆ ਬਾਰੇ ਐੱਨ. ਆਰ. ਆਈ. ਨੂੰ ਦੱਸਿਆ ਗਿਆ ਸੀ ਅਤੇ ਇਨ੍ਹਾਂ ਕੱਚੇ ਰਸਤਿਆਂ ’ਤੇ ਇੰਟਰਲਾਕਿੰਗ ਟਾਈਲਜ਼ ਲਾਉਣ ’ਚ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ ਸੀ। ਇਸ ਬੇਨਤੀ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਵਲੋਂ ਸਕੂਲ ਦੇ ਇਸ ਵਿਕਾਸ ਕਾਰਜ ਲਈ 50,000 ਰੁਪਏ ਦੀ ਰਾਸ਼ੀ ਸਕੂਲ ਨੂੰ ਦਿੱਤੀ ਗਈ। ਸਕੂਲ ਦੀ 6ਵੀਂ ਸਾਲਾਨਾ ਸਪੋਰਟਸ ਮੀਟ ’ਤੇ ਐੱਨ. ਆਰ. ਆਈ. ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ, ਜਿਸ ’ਚ ਉਨ੍ਹਾਂ ਨੇ ਸ਼ਿਕਰਤ ਕੀਤੀ ਅਤੇ ਸਕੂਲ ਨੂੰ ਵਿਕਾਸ ਕਾਰਜਾਂ ’ਚ ਸਹਿਯੋਗ ਦੇਣ ਦੀ ਬੇਨਤੀ ਨੂੰ ਸਵੀਕਾਰ ਕੀਤਾ। ਸਕੂਲ ਵਲੋਂ ਸਪੋਰਟਸ ਮੀਟ ’ਤੇ ਇਨ੍ਹਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਅੱਜ ਸਕੂਲ ’ਚ 50,000 ਰੁਪਏ ਦੀ ਰਾਸ਼ੀ ਦੇਣ ’ਤੇ ਸਕੂਲ ਪ੍ਰਿੰਸੀਪਲ, ਸਮੂਹ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਅਤੇ ਐੱਨ.ਆਰ.ਆਈ. ਰਜਿੰਦਰ ਸਿੰਘ ਮਾਨ ਵਲੋਂ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

Related News